ਬਟਾਲਾ: ਬਟਾਲਾ ਦੇ ਪਿੰਡ ਤਲਵੰਡੀ ਝੁੰਗਲਾ ਦੇ ਖੇਤਾਂ ਵਿੱਚ ਹਾਈ  ਵੋਲਟੇਜ ਤਾਰਾਂ ਤੋਂ ਕਰੰਟ ਲੱਗਣ ਕਾਰਨ 32 ਸਾਲਾ ਵਿਅਕਤੀ ਦੀ ਮੌਤ ਹੋ ਗਈ। ਮ੍ਰਿਤਕ ਮਨਜੀਤ ਸਿੰਘ ਬਿਜਲੀ ਠੀਕ ਕਰਨ ਦਾ ਕੰਮ ਕਰਦਾ ਸੀ। ਮ੍ਰਿਤਕ ਮਨਜੀਤ ਸਿੰਘ ਦੇ ਪਿਤਾ ਹਜ਼ਾਰਾ ਸਿੰਘ ਨੇ ਦੱਸਿਆ ਕਿ ਉਸ ਦਾ ਲੜਕਾ ਬਿਜਲੀ ਠੀਕ ਕਰਨ ਦਾ ਕੰਮ ਕਰਦਾ ਸੀ।


ਅੱਜ ਪਿੰਡ ਦਾ ਇੱਕ ਨੌਜਵਾਨ ਨੇ ਮਨਜੀਤ ਸਿੰਘ ਨੂੰ ਆਪਣੇ ਖੇਤਾਂ ਵਿੱਚ ਬੁਲਾਇਆ। ਚੀਨੀ ਤਾਰ ਖੇਤਾਂ ਦੇ ਉੱਪਰੋਂ ਜਾ ਰਹੀਆਂ ਤਾਰਾਂ ਵਿੱਚ ਫਸ ਗਈ ਹੈ। ਜਦੋਂ ਮਨਜੀਤ ਸਿੰਘ ਖੇਤਾਂ ਦੇ ਉਪਰੋਂ ਜਾ ਰਹੀਆਂ ਹਾਈ ਵੋਲਟੇਜ ਤਾਰਾਂ ਤੋਂ ਚੀਨੀ ਤਾਰ ਨੂੰ ਉਤਾਰ ਰਿਹਾ ਸੀ ਤਾਂ ਅਚਾਨਕ ਉਹ ਬਿਜਲੀ ਦੀ ਲਪੇਟ 'ਚ ਆ ਗਿਆ ਜਿਸ ਕਾਰਨ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ।

ਹੁਣ ਸ਼ਹਿਰੀ ਵੀ ਕਿਸਾਨਾਂ ਦੇ ਹੱਕ 'ਚ ਡਟੇ, ਪੰਜਾਬੀ ਗਾਇਕ ਕੰਵਰ ਗਰੇਵਾਲ ਤੇ ਮਹਿਤਾਬ ਵਿਰਕ ਬਣੇ ਅੰਦੋਲਨ ਦਾ ਹਿੱਸਾ

ਮਨਜੀਤ ਸਿੰਘ ਦੀ ਪਤਨੀ, ਦੋ ਬੇਟੀਆਂ ਤੇ ਇੱਕ ਬੇਟਾ ਹੈ। ਮ੍ਰਿਤਕ ਮਨਜੀਤ ਸਿੰਘ ਦੇ ਦੋਸਤ ਸੰਦੀਪ ਸਿੰਘ ਨੇ ਦੱਸਿਆ ਕਿ ਮਨਜੀਤ ਸਿੰਘ ਲਾਈਨਮੈਨ ਨਾਲ ਬਿਜਲੀ ਠੀਕ ਕਰਨ ਜਾਂਦਾ ਸੀ ਪਰ ਅੱਜ ਉਹ ਇਕੱਲਾ ਹੀ ਸੀ। ਉਤੋਂ ਉਸ ਨੇ ਪਿੱਛੇ ਤੋਂ ਪਾਵਰ ਬੰਦ ਨਹੀਂ ਕੀਤੀ। ਕਰੰਟ ਲਗਣ ਨਾਲ ਉਸ ਦੀ ਮੌਤ ਹੋ ਗਈ।

Breaking - ਸੈਸ਼ਨ ਤੋਂ ਪਹਿਲਾਂ ਪੰਜਾਬ ਕੈਬਨਿਟ ਦੀ ਮੀਟਿੰਗ

ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ