ਔਰੀਜੀਨਲ ਹੈਲਮੇਟ ਹੀ ਪਾਓ
ਦੋਪਹੀਆ ਵਾਹਨ ਚਲਾਉਣ ਵੇਲੇ ਹਮੇਸ਼ਾ ਹੈਲਮੇਟ ਦੀ ਵਰਤੋਂ ਕਰੋ। ਸਥਾਨਕ ਤੇ ਸਸਤੇ ਹੈਲਮੇਟ ਪਾਉਣ ਤੋਂ ਪ੍ਰਹੇਜ਼ ਕਰੋ, ਕਿਉਂਕਿ ਅਜਿਹੇ ਜਾਅਲੀ ਹੈਲਮੇਟ ਹਾਦਸੇ ਦੇ ਸਮੇਂ ਤੁਹਾਡੀ ਜਾਨ ਨਹੀਂ ਬਚਾ ਸਕਦੇ। ਆਪਣੇ ਸਾਈਜ਼ ਅਨੁਸਾਰ ਹੈਲਮੇਟ ਖਰੀਦੋ।
ਸਪੀਡ ਨਿਯਮਾਂ ਦੀ ਪਾਲਣਾ ਕਰੋ
ਅਕਸਰ ਲੋਕ ਬਾਈਕ ਨੂੰ ਤੇਜ਼ ਸਪੀਡ ਚਲਾਉਂਦੇ ਹਨ, ਜੋ ਬਿਲਕੁਲ ਸਹੀ ਨਹੀਂ। ਸੜਕਾਂ ਤੇ ਨਿਯਮਾਂ ਅਨੁਸਾਰ ਆਪਣੀ ਬਾਈਕ ਦੀ ਸਪੀਡ ਰੱਖੋ। ਤੇਜ਼ ਰਫਤਾਰ ਬਾਈਕ ਚਲਾਉਣ ਨਾਲ ਵੱਡਾ ਹਾਦਸਾ ਹੋ ਸਕਦਾ ਹੈ।
ਦੋਵਾਂ ਬ੍ਰੇਕਾਂ ਦੀ ਸਹੀ ਵਰਤੋਂ
ਜਦੋਂ ਵੀ ਤੁਸੀਂ ਬਾਈਕ ਚਲਾਉਂਦੇ ਸਮੇਂ ਬ੍ਰੇਕ ਲਾਉਣਾ ਚਾਹੁੰਦੇ ਹੋ ਤਾਂ ਦੋਵਾਂ ਬ੍ਰੇਕਸ ਦੀ ਵਰਤੋਂ ਕਰੋ। ਇਸ ਤਰੀਕੇ ਨਾਲ ਬ੍ਰੇਕਿੰਗ ਪ੍ਰਭਾਵਸ਼ਾਲੀ ਹੁੰਦੀ ਹੈ, ਤੇ ਬਾਈਕ ਤਿਲਕਦੀ ਹੁੰਦੀ। ਇਸ ਲਈ ਦੋਵਾਂ ਬ੍ਰੇਕਾਂ ਦੀ ਸਹੀ ਵਰਤੋਂ ਕਰਨ ਦੀ ਆਦਤ ਪਾਓ।
ਸਹੀ ਦੂਰੀ ਬਣਾਓ
ਬਾਈਕ ਚਲਾਉਂਦੇ ਸਮੇਂ ਅਗਲੇ ਵਾਹਨ ਤੋਂ ਉੱਚਿਤ ਦੂਰੀ ਬਣਾ ਕੇ ਰੱਖੋ ਤਾਂ ਕਿ ਜੇ ਸਾਹਮਣੇ ਵਾਲੇ ਨੂੰ ਤੁਰੰਤ ਬ੍ਰੇਕ ਲਗਾਉਣ ਦੀ ਜ਼ਰੂਰਤ ਪੈਂਦੀ ਹੈ, ਤਾਂ ਤੁਸੀਂ ਸਾਵਧਾਨ ਰਹੋ। ਅਜਿਹੀ ਸਥਿਤੀ ਵਿਚ ਹਾਦਸੇ ਦਾ ਖ਼ਤਰਾ ਘੱਟ ਹੁੰਦਾ ਹੈ।
ਕੱਲਰ ਟੀਵੀ ਮਗਰੋਂ ਏਸੀ ਬਾਰੇ ਕੇਂਦਰ ਸਰਕਾਰ ਦਾ ਵੱਡਾ ਫੈਸਲਾ, ਇਸ ਕੰਮ 'ਤੇ ਲਾਈ ਰੋਕ
ਖਰਾਬ ਮੌਸਮ ਵਿੱਚ ਬਾਈਕ ਚਲਾਉਣ ਤੋਂ ਪ੍ਰਹੇਜ਼ ਕਰੋ
ਜਦੋਂ ਵੀ ਮੌਸਮ ਖਰਾਬ ਹੁੰਦਾ ਹੈ, ਜਾਂ ਭਾਰੀ ਬਾਰਸ਼ ਹੁੰਦੀ ਹੈ, ਅਜਿਹੀ ਸਥਿਤੀ ਵਿੱਚ ਬਾਈਕ ਚਲਾਉਣ ਤੋਂ ਬੱਚੋ, ਕਿਉਂਕਿ ਅਜਿਹੇ ਮੌਸਮ ਵਿੱਚ, ਸੜਕ ਤੇ ਫਿਸਲਣ ਵੱਧ ਜਾਂਦੀ ਹੈ ਤੇ ਹਾਦਸਿਆਂ ਦਾ ਖਤਰਾ ਵੱਧ ਜਾਂਦਾ ਹੈ।
ਟਾਇਰਾਂ ਵਿੱਚ ਸਹੀ ਹਵਾ
ਬਾਈਕ ਦੇ ਟਾਇਰਾਂ ਵਿਚ ਹਵਾ ਦਾ ਦਬਾਅ ਸਹੀ ਹੋਣਾ ਚਾਹੀਦਾ ਹੈ, ਕਿਉਂਕਿ ਹਵਾ ਦਾ ਘੱਟ ਦਬਾਅ ਬਾਈਕ ਦੀ ਪ੍ਰਫੋਰਮੈਂਸ ਨੂੰ ਖਰਾਬ ਕਰਦਾ ਹੈ ਤੇ ਮਾਈਲੇਜ ਵਿਚ ਵੀ ਫਰਕ ਲਿਆਉਂਦਾ ਹੈ।
ਕੋਰੋਨਾ ਦੇ ਝੰਬੇ ਸਰਕਾਰੀ ਮੁਲਾਜ਼ਮਾਂ ਲਈ ਵੱਡੀ ਰਾਹਤ
ਏਅਰ ਫਿਲਟਰ ਦੀ ਸਫਾਈ ਜ਼ਰੂਰੀ
ਬਾਈਕ ਦੇ ਏਅਰ ਫਿਲਟਰ ਦੀ ਸਫਾਈ ਬਹੁਤ ਜ਼ਰੂਰੀ ਹੈ, ਕਿਉਂਕਿ ਗੰਦਾ ਏਅਰ ਫਿਲਟਰ ਇੰਜਣ ਦੀ ਕਾਰਗੁਜ਼ਾਰੀ ਨੂੰ ਵਿਗਾੜਦਾ ਹੈ ਤੇ ਨਾਲ ਹੀ ਮਾਈਲੇਜ ਤੇ ਗਲਤ ਪ੍ਰਭਾਵ ਪਾਉਂਦਾ ਹੈ। ਇਸ ਲਈ ਮਹੀਨੇ ਵਿੱਚ ਇੱਕ ਵਾਰ ਏਅਰ ਫਿਲਟਰ ਦੀ ਸਫਾਈ ਕਰਨਾ ਜਰੂਰੀ ਹੈ।
Car loan Information:
Calculate Car Loan EMI