ਅੰਮ੍ਰਿਤਸਰ: ਅਜਨਾਲਾ 'ਚ ਇੱਕ 19 ਸਾਲਾਂ ਲੜਕੀ ਨੂੰ ਅਗਵਾ ਕਰਕੇ ਕਤਲ ਕਰਨ ਦੇ ਮਾਮਲੇ ਦਾ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਮਜੀਠੀਆ ਨੇ ਸਖ਼ਤ ਵਿਰੋਧ ਕੀਤਾ ਹੈ। ਉਨ੍ਹਾਂ ਕਿਹਾ ਕਿ ਸੂਬੇ 'ਚ ਕਨੂੰਨ ਵਿਵਸਥਾ ਦਾ ਬੂਰਾ ਹਾਲ ਹੈ।
ਮਜੀਠਿਆ ਨੇ ਕੈਪਟਨ ਅਮਰਿੰਦਰ ਸਿੰਘ ਤੋਂ ਇਸ ਮਾਮਲੇ 'ਚ ਐਸਆਈਟੀ ਦਾ ਗਠਨ ਕਰਕੇ ਜਾਂਚ ਦੀ ਮੰਗ ਕੀਤੀ ਹੈ। ਨਾਲ ਹੀ ਉਨ੍ਹਾਂ ਕਿਹਾ ਕਿ ਪੀੜਤ ਪਰਿਵਾਰ ਨੂੰ ਬਣਦਾ ਮੁਆਵਜ਼ਾ ਦਿੱਤਾ ਜਾਵੇ। ਬਿਕਰਮ ਮਜੀਠੀਆ ਨੇ ਸੂਬੇ 'ਚ ਵੱਧ ਰਹੇ ਅਪਰਾਧਾਂ ਨੂੰ ਲੈ ਕੇ ਕੈਪਟਨ ਸਰਕਾਰ ਨੂੰ ਘੇਰਿਆ।
ਉਨ੍ਹਾਂ ਕਿਹਾ ਕਿ ਜੇਲ੍ਹਾਂ ਆਰੋਪੀਆਂ ਲਈ ਸੁਰੱਖਿਅਤ ਥਾਂਵਾਂ ਬਣ ਗਈਆਂ ਹਨ। ਗੈਂਗਸਟਰ ਜੇਲ੍ਹਾਂ 'ਚ ਬੈਠੇ ਜ਼ਬਰਣ ਵਸੂਲੀ ਦੇ ਰੈਕੇਟ ਚਲਾ ਰਹੇ ਹਨ। ਕਿਉਂਕਿ ਉਨ੍ਹਾਂ ਨੂੰ ਮੰਤਰੀਆਂ ਤੇ ਪੁਲਿਸ ਦੀ ਸ਼ਹਿ ਮਿਲ ਰਹੀ ਹੈ।
ਸਬੰਧਤ ਖ਼ਬਰ:
19 ਸਾਲਾ ਲੜਕੀ ਨੂੰ ਅਗਵਾ ਕਰ ਮੰਗੀ 20 ਲੱਖ ਫਿਰੌਤੀ, 3 ਦਿਨਾਂ ਬਾਅਦ ਮਿਲੀ ਲਾਸ਼
ਅੰਮ੍ਰਿਤਸਰ ਅਗਵਾਹ ਤੇ ਕਤਲ ਮਾਮਲੇ 'ਚ ਬਿਕਰਮ ਮਜੀਠੀਆ ਨੇ ਘੇਰੀ ਕੈਪਟਨ ਸਰਕਾਰ, ਐਸਆਈਟੀ ਦਾ ਗਠਨ ਕਰਕੇ ਜਾਂਚ ਦੀ ਕੀਤੀ ਮੰਗ
ਏਬੀਪੀ ਸਾਂਝਾ
Updated at:
29 Feb 2020 07:28 PM (IST)
ਅਜਨਾਲਾ 'ਚ ਇੱਕ 19 ਸਾਲਾਂ ਲੜਕੀ ਨੂੰ ਅਗਵਾ ਕਰਕੇ ਕਤਲ ਕਰਨ ਦੇ ਮਾਮਲੇ ਦਾ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਮਜੀਠੀਆ ਨੇ ਸਖ਼ਤ ਵਿਰੋਧ ਕੀਤਾ ਹੈ। ਉਨ੍ਹਾਂ ਕਿਹਾ ਕਿ ਸੂਬੇ 'ਚ ਕਨੂੰਨ ਵਿਵਸਥਾ ਦਾ ਬੂਰਾ ਹਾਲ ਹੈ।
- - - - - - - - - Advertisement - - - - - - - - -