ਹਰਿਆਣਾ 'ਚ ਬੀਜੇਪੀ ਸਰਕਾਰ ਦੀਆਂ ਹਿੱਲੀਆਂ ਚੂਲਾਂ! ਜੇਜੇਪੀ ਵਿਧਾਇਕ ਕਿਸਾਨਾਂ ਦੇ ਹੱਕ 'ਚ ਡਟਿਆ
ਏਬੀਪੀ ਸਾਂਝਾ | 06 Dec 2020 03:35 PM (IST)
ਜੀਂਦ ਦੇ ਜੁਲਾਣਾ ਤੋਂ ਜੇਜੇਪੀ ਵਿਧਾਇਕ ਅਮਰਜੀਤ ਢਾਂਡਾ ਕਿਸਾਨਾਂ ਦੇ ਹੱਕ ਵਿੱਚ ਉੱਤਰ ਆਏ ਹਨ। ਵਿਧਾਇਕ ਦਾ ਕਹਿਣਾ ਹੈ ਕਿ ਮੈਂ ਇੱਕ ਕਿਸਾਨ ਦਾ ਬੇਟਾ ਹਾਂ, ਇਸ ਲਈ ਮੈਂ ਕਿਸਾਨਾਂ ਦੇ ਨਾਲ ਖੜ੍ਹਾ ਹਾਂ। ਹਰਿਆਣਾ 'ਚ ਬੀਜੇਪੀ ਦੀ ਸਰਕਾਰ ਜੇਜੇਪੀ ਦੀ ਹਮਾਇਤ ਨਾਲ ਬਣੀ ਹੈ।
ਜੀਂਦ: ਜੀਂਦ ਦੇ ਜੁਲਾਣਾ ਤੋਂ ਜੇਜੇਪੀ ਵਿਧਾਇਕ ਅਮਰਜੀਤ ਢਾਂਡਾ ਕਿਸਾਨਾਂ ਦੇ ਹੱਕ ਵਿੱਚ ਉੱਤਰ ਆਏ ਹਨ। ਵਿਧਾਇਕ ਦਾ ਕਹਿਣਾ ਹੈ ਕਿ ਮੈਂ ਇੱਕ ਕਿਸਾਨ ਦਾ ਬੇਟਾ ਹਾਂ, ਇਸ ਲਈ ਮੈਂ ਕਿਸਾਨਾਂ ਦੇ ਨਾਲ ਖੜ੍ਹਾ ਹਾਂ। ਹਰਿਆਣਾ 'ਚ ਬੀਜੇਪੀ ਦੀ ਸਰਕਾਰ ਜੇਜੇਪੀ ਦੀ ਹਮਾਇਤ ਨਾਲ ਬਣੀ ਹੈ। ਹੁਣ ਜੇਜੇਪੀ ਉੱਪਰ ਸਰਕਾਰ ਵਿੱਚੋਂ ਬਾਹਰ ਆਉਣ ਦਾ ਦਬਾਅ ਪੈ ਰਿਹਾ ਹੈ। ਮੋਗਾ ਪਹੁੰਚੇ ਹੰਸ ਰਾਜ ਹੰਸ ਨੂੰ ਕਿਸਾਨਾਂ ਨੇ ਘੇਰਿਆ, ਬਚਣ ਲਈ ਕਹਿੰਦੇ ਤੁਹਾਡੇ ਨਾਲ ਖੜ੍ਹਾ! ਅਮਰਜੀਤ ਢਾਂਡਾ ਨੇ ਕਿਹਾ ਕਿ ਕਿਸਾਨ ਸਾਡੇ ਅੰਨਦਾਤਾ ਹਨ। ਸਭ ਦਾ ਢਿੱਡ ਭਰਦੇ ਹਨ, ਇਸ ਲਈ ਕੇਂਦਰ ਸਰਕਾਰ ਨੂੰ ਉਨ੍ਹਾਂ ਦੀ ਗੱਲ ਸੁਣਨੀ ਚਾਹੀਦੀ ਹੈ। ਵਿਧਾਇਕ ਨੇ ਕਿਹਾ ਕਿ ਕੇਂਦਰ ਸਰਕਾਰ ਨੂੰ ਹਰਿਆਣਾ, ਪੰਜਾਬ, ਰਾਜਸਥਾਨ ਤੇ ਹੋਰਨਾਂ ਸੂਬਿਆਂ ਦੇ ਅੰਦੋਲਨ 'ਚ ਸ਼ਾਮਲ ਕਿਸਾਨਾਂ ਦੀ ਗੱਲ ਮੰਨਣੀ ਚਾਹੀਦੀ ਹੈ। ਚੀਨ ਦੀ ਚੰਨ 'ਤੇ ਜਿੱਤ, ਝੰਡਾ ਲਹਿਰਾਉਣ ਵਾਲਾ ਦੂਜਾ ਦੇਸ਼ ਬਣਿਆ ਉਨ੍ਹਾਂ ਕਿਹਾ ਕਿ ਸਰਦੀਆਂ ਦੌਰਾਨ ਬਜ਼ੁਰਗ ਦਿੱਲੀ ਦੀਆਂ ਸਰਹੱਦਾਂ ’ਤੇ ਅੰਦੋਲਨ ਕਰ ਰਹੇ ਹਨ, ਸਰਕਾਰ ਨੂੰ ਸੋਚਣਾ ਚਾਹੀਦਾ ਹੈ। ਵਿਧਾਇਕ ਨੇ ਅਸਤੀਫ਼ੇ ਬਾਰੇ ਕਿਹਾ, ਸਰਕਾਰ ਦੇ ਵਿਧਾਇਕ ਨੂੰ ਅਸਤੀਫ਼ਾ ਕਿਉਂ ਦੇਣ, ਸਰਕਾਰ ਨੂੰ ਇਸ ਮਾਮਲੇ ਨੂੰ ਸਵੀਕਾਰਨਾ ਚਾਹੀਦਾ ਹੈ। ਜੇ ਸਰਕਾਰ ਗੱਲ ਮੰਨ ਲੈਂਦੀ ਹੈ ਤਾਂ ਅਸਤੀਫਾ ਕਿਉਂ ਦਈਏ। ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ