ਅੰਮ੍ਰਿਤਸਰ: ਅੱਜ ਕਿਸਾਨਾਂ ਵੱਲੋਂ ਬੀਜੇਪੀ ਦੇ ਨੇਤਾ ਸ਼ਵੇਤ ਮਲਿਕ ਦਾ ਵਿਰੋਧ ਕੀਤਾ ਗਿਆ। ਸ਼ਵੇਤ ਮਲਿਕ ਅੱਜ ਪਾਸਪੋਰਟ ਦਫਤਰ ਵਿੱਚ ਪ੍ਰੈੱਸ ਕਾਨਫਰੰਸ ਕਰਨ ਪਹੁੰਚੇ ਸਨ। ਕਿਸਾਨਾਂ ਨੂੰ ਸੂਚਨਾ ਮਿਲਣ 'ਤੇ ਉਹ ਵੀ ਉੱਥੇ ਪਹੁੰਚ ਗਏ ਤੇ ਸ਼ਵੇਤ ਮਲਿਕ ਖਿਲਾਫ ਪ੍ਰਦਰਸ਼ਨ ਕੀਤਾ।

Continues below advertisement


 


ਇਹ ਵਿਰੋਧ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਕੀਤਾ ਗਿਆ ਹੈ। ਕਿਸਾਨਾਂ ਦੇ ਵਿਰੋਧ ਨੂੰ ਦੇਖਦੇ ਹੋਏ ਸ਼ਵੇਤ ਮਲਿਕ ਨੂੰ ਪੁਲਿਸ ਨੇ ਬਾਹਰ ਕੱਢਿਆ ਤੇ ਸੁਰਖਿਆ ਘੇਰੇ ਵਿੱਚ ਕਿਸਾਨਾਂ ਦੇ ਵਿਰੋਧ ਤੋਂ ਬਚਾ ਕੇ ਭੇਜਿਆ।


 


ਦੱਸ ਦਈਏ ਕਿ ਕਿਸਾਨ ਲਗਾਤਾਰ ਬੀਜੇਪੀ ਲੀਡਰਾਂ ਦਾ ਵਿਰੋਧ ਕਰ ਰਹੇ ਹਨ। ਇਸ ਕਰਕੇ ਹੀ ਬੀਜੇਪੀ ਲੀਡਰਾਂ ਦਾ ਘਰੋਂ ਨਿਕਲਣਾ ਔਖਾ ਹੋ ਗਿਆ ਹੈ।