ਫ਼ਤਹਿਗੜ੍ਹ ਸਾਹਿਬ: ਕੇਂਦਰ ਦੀ ਭਾਜਪਾ ਸਰਕਾਰ ਵੱਲੋਂ ਖੇਤੀ ਕਾਨੂੰਨ ਬਣਾਉਣ ਮਗਰੋਂ ਪਾਰਟੀ ਨੂੰ ਪੰਜਾਬ ਅੰਦਰ ਨਿਮੋਸ਼ੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਲੋਕਾਂ ਦਾ ਵਿਰੋਧ ਵੇਖ ਕੇ ਹੁਣ ਬੀਜੇਪੀ ਲੀਡਰ ਅਸਤੀਫੇ ਦੇਣ ਲੱਗੇ ਹਨ। ਕਾਨੂੰਨ ਦੇ ਵਿਰੋਧ ਵਿੱਚ ਭਾਰਤੀ ਜਨਤਾ ਪਾਰਟੀ ਫ਼ਤਹਿਗੜ੍ਹ ਸਾਹਿਬ ਦੇ 11 ਵੱਖ-ਵੱਖ ਵਿੰਗਾਂ ਦੇ ਅਹੁਦੇਦਾਰਾਂ ਨੇ ਆਪਣੇ ਅਹੁਦਿਆਂ ਤੋਂ ਅਸਤੀਫ਼ੇ ਦੇ ਦਿੱਤੇ।


ਕਿਸਾਨ ਮੋਰਚਾ ਭਾਜਪਾ ਜਨਰਲ਼ ਸਕੱਤਰ ਤੇ ਅਸਤੀਫ਼ੇ ਦੇਣ ਵਾਲੇ ਆਗੂਆਂ ਨੇ ਕਿਹਾ ਕਿ ਜੇਕਰ ਕਿਸਾਨ ਮਾਰੂ ਕਾਨੂੰਨ ਨੂੰ ਰੱਦ ਨਹੀਂ ਕੀਤਾ ਜਾਂਦਾ ਤਾਂ ਅਸਤੀਫੇ ਪਾਰਟੀ ਤੋਂ ਵੀ ਦਿੱਤੇ ਜਾ ਸਕਦੇ ਹਨ। ਉਨ੍ਹਾਂ ਕਿਹਾ ਕਿ ਅਸੀਂ ਇਸ ਲਈ ਅਸਤੀਫੇ ਦੇ ਰਹੇ ਹਾਂ ਕਿਉਂਕਿ ਮੋਦੀ ਸਰਕਾਰ ਨੇ ਕਿਸਾਨ ਵਰੋਧੀ ਕਾਨੂੰਨ ਬਣਾਇਆ ਹੈ ਤੇ ਅਸੀਂ ਇਸ ਦੇ ਖਿਲਾਫ ਹਾਂ। ਉਨ੍ਹਾਂ ਕਿਹਾ ਅਸੀਂ ਆਪ ਕਿਸਾਨ ਹਾਂ ਤੇ ਅਸੀਂ ਕਦੇ ਵੀ ਇਸ ਨੂੰ ਬਰਦਾਸ਼ਤ ਨਹੀਂ ਕਰਾਂਗੇ। ਇਸ ਲਈ ਅਸੀਂ ਅਸਤੀਫੇ ਦੇ ਰਹੇ ਹਾਂ।


ਉਨ੍ਹਾਂ ਕਿਹਾ ਕਿ ਸਾਨੂੰ ਇੰਝ ਲਗਦਾ ਸੀ ਕਿ ਮੋਦੀ ਸਾਹਬ ਇਸ ਕਨੂੰਨ 'ਚ ਜੋ ਘਾਟ ਹੈ, ਉਸ ਨੂੰ ਦੂਰ ਕਰ ਐਮਐਸਪੀ ਰਿਟਨ 'ਚ ਦੇ ਦੇਣਗੇ ਪਰ ਉਨ੍ਹਾਂ ਨਹੀਂ ਦਿੱਤਾ। ਇਸ ਲਈ ਅਸੀਂ ਇਸ ਦੇ ਖਿਲਾਫ ਹਾਂ ਤੇ ਅਸਤੀਫੇ ਦੇ ਰਹੇ ਹਾਂ। ਉਨ੍ਹਾਂ ਕਿਹਾ ਕਿ ਉਹ ਮੋਦੀ ਸਾਹਿਬ ਨੂੰ ਇਹੀ ਬੇਨਤੀ ਕਰਦੇ ਹਨ ਕਿ ਉਹ ਕਨੂੰਨ ਬਾਰੇ ਦੁਬਾਰਾ ਸੋਚਣ ਤੇ ਕਿਸਾਨ ਦੇ ਹੱਕ 'ਚ ਜਿਵੇ ਕਿਸਾਨ ਕਹਿੰਦੇ ਹਨ ਉਸ ਤਰ੍ਹਾਂ ਕਨੂੰਨ 'ਚ ਸੋਧ ਕਰਨ, ਜਿਸ ਨਾਲ ਕਿਸਾਨਾਂ ਦਾ ਫਾਇਦਾ ਹੋਵੇ।