ਵਾਸ਼ਿੰਗਟਨ: ਬੀਤੀ 6 ਜਨਵਰੀ ਨੂੰ ਵਾਸ਼ਿੰਗਟਨ ਡੀਸੀ ਦੇ ਕੈਪੀਟਲ ਹਿਲ ਭਾਵ ਸੰਸਦ ਭਵਨ ’ਤੇ ਹੋਏ ਡੋਨਾਲਡ ਟਰੰਪ ਦੇ ਹਮਾਇਤੀਆਂ ਦੇ ਹਮਲੇ ਤੋਂ ਬਾਅਦ ਅਮਰੀਕੀ ਪੁਲਿਸ ਦੇ ਵਿਵਹਾਰ ਉੱਤੇ ਵੀ ਚਰਚਾ ਚੱਲ ਰਹੀ ਹੈ। ਦੋਸ਼ ਇਹ ਲੱਗਾ ਹੈ ਕਿ ਸੰਸਦ ਭਵਨ ’ਚ ਘੁਸਪੈਠ ਦੀ ਕੋਸ਼ਿਸ਼ ਵਿੱਚ ਪੁਲਿਸ ਨੇ ਟ੍ਰੰਪ ਦੇ ਹਮਾਇਤੀਆਂ ਦੇ ਹੱਕ ਵਿੱਚ ਭੁਗਤੀ। ਜਿਹੜੇ ਪੁਲਿਸ ਮੁਲਾਜ਼ਮਾਂ ਨੇ ਅਜਿਹਾ ਨਹੀਂ ਕੀਤਾ, ਉਨ੍ਹਾਂ ਦਾ ਰਵੱਈਆ ਵੀ ਬਹੁਤ ਨਰਮ ਰਿਹਾ। ਇਸ ਅਧੀਨ ਉੱਤੇ ਇਹ ਵੀ ਕਿਹਾ ਗਿਆ ਹੈ ਕਿ ਟ੍ਰੰਪ ਸਮਰਥਕਾਂ ਦੀ ਪਹੁੰਚ ਹੁਣ ਪੁਲਿਸ ਤੇ ਪ੍ਰਸ਼ਾਸਨ ਵਿਚਾਲੇ ਬਣ ਗਈ ਹੈ।

ਹੁਣ ਇਸ ਬਾਰੇ ਸਾਹਮਣੇ ਆਏ ਅੰਕੜਿਆਂ ਤੋਂ ਜ਼ਾਹਿਰ ਹੁੰਦਾ ਹੈ ਕਿ ਗੋਰੇ ਮੁਜ਼ਾਹਰਾਕਾਰੀਆਂ ਪ੍ਰਤੀ ਅਮਰੀਕੀ ਪੁਲਿਸ ਦਾ ਰਵੱਈਆ ਪਹਿਲਾਂ ਵੀ ਨਰਮ ਰਿਹਾ ਹੈ। ਸਿਆਸੀ ਪ੍ਰਦਰਸ਼ਨਾਂ ਦਾ ਅਧਿਐਨ ਕਰਨ ਵਾਲੇ ਇੱਕ ਥਿੰਕ-ਟੈਂਕ ਦੇ ਅੰਕੜਿਆਂ ਮੁਤਾਬਕ ਗੋਰੇ ਪ੍ਰਦਰਸ਼ਨਾਂ ਦੇ ਮੁਕਾਬਲੇ ਕਾਲੇ ਮੂਲ ਦੇ ਲੋਕਾਂ ਦੇ ਪ੍ਰਦਰਸ਼ਨਾਂ ਪ੍ਰਤੀ ਪੁਲਿਸ ਦਾ ਰਵੱਈਆ ਤਿੰਨ ਗੁਣਾ ਵੱਧ ਸਖ਼ਤ ਰਹਿੰਦਾ ਹੈ।

ਪਾਕਿਸਤਾਨ ਨੂੰ ਉਸ ਦੇ ਹੀ ਦੋਸਤ ਨੇ ਦਿੱਤਾ ਵੱਡਾ ਝਟਕਾ, ਜਹਾਜ਼ ਕਬਜ਼ੇ 'ਚ ਲੈ ਕੇ ਯਾਤਰੀਆਂ ਨੂੰ ਬੇਇਜ਼ਤੀ ਕਰਕੇ ਉਤਾਰਿਆ

ਪਿਛਲੇ 10 ਮਹੀਨਿਆਂ ਦੌਰਾਨ ਬਲੈਕ ਲਾਈਵਜ਼ ਮੈਟਰ ਅੰਦੋਲਨਕਾਰੀਆਂ ਦੇ ਪ੍ਰਦਰਸ਼ਨਾਂ ਉੱਤੇ ਪੁਲਿਸ ਨੇ ਅੱਥਰੂ ਗੈਸ, ਮਿਰਚ ਸਪ੍ਰੇਅ, ਰਬੜ ਦੀਆਂ ਗੋਲੀਆਂ ਤੇ ਡਾਂਗਾਂ ਨਾਲ ਕੁੱਟਮਾਰ ਦੀ ਵਰਤੋਂ ਕੀਤੀ ਪਰ ਟ੍ਰੰਪ ਦੇ ਹਮਾਇਤੀ ਪ੍ਰਦਰਸ਼ਨਕਾਰੀਆਂ ਉੱਤੇ ਅਜਿਹਾ ਕੋਈ ਵੀ ਉਪਾਅ ਨਹੀਂ ਅਜ਼ਮਾਇਆ ਗਿਆ।

ਇਹ ਅੰਕੜੇ ਅਮਰੀਕੀ ਕ੍ਰਾਈਸਿਸ ਮੌਨੀਟਰ ਡਾਟਾ ਬੇਸ ਤੋਂ ਸਾਹਮਣੇ ਆਏ ਹਨ। ਇਨ੍ਹਾਂ ਤੋਂ ਇਹ ਵੀ ਜ਼ਾਹਿਰ ਹੁੰਦਾ ਹੈ ਕਿ ਅਮਰੀਕੀ ਪੁਲਿਸ ਖੱਬੇ ਪੱਖੀ ਪ੍ਰਦਰਸ਼ਨਕਾਰੀਆਂ ਉੱਤੇ ਬਹੁਤ ਸਖ਼ਤੀ ਵਰਤਦੀ ਹੈ। ਅਮਰੀਕੀ ਕ੍ਰਾਈਸਿਸ ਮੌਨੀਟਰ ਡਾਟਾ ਬੇਸ ’ਚ ਅਪ੍ਰੈਲ 2020 ਤੋਂ ਬਾਅਦ ਅਮਰੀਕਾ ’ਚ ਹੋਏ 13 ਹਜ਼ਾਰ ਤੋਂ ਵੱਧ ਪ੍ਰਦਰਸ਼ਨਾਂ ਦੀ ਜਾਣਕਾਰੀ ਹਾਸਲ ਹੈ।

ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ