ਇਸਲਾਮਾਬਾਦ: ਪਹਿਲਾਂ ਹੀ ਕੰਗਾਲੀ ਦੇ ਦੌਰ 'ਚੋਂ ਲੰਘ ਰਹੇ ਪਾਕਿਸਤਾਨ ਦੇ ਦੋਸਤ ਮਲੇਸ਼ੀਆ ਨੇ ਉਸ ਨੂੰ ਵੱਡਾ ਝਟਕਾ ਦਿੱਤਾ ਹੈ। ਉਥੋਂ ਦੀ ਸਰਕਾਰੀ ਹਵਾਬਾਜ਼ੀ ਕੰਪਨੀ ਨੇ ਪਾਕਿਸਤਾਨ ਇੰਟਰਨੈਸ਼ਨਲ ਏਅਰ ਲਾਈਨ (ਪੀਆਈਏ) ਦਾ ਇੱਕ ਬਾਇੰਗ 777 ਯਾਤਰੀ ਜਹਾਜ਼ ਕਬਜ਼ੇ ਵਿੱਚ ਲੈ ਲਿਆ ਹੈ। ਜਹਾਜ਼ ਨੂੰ ਕਿਰਾਏ 'ਤੇ ਦਿੱਤਾ ਗਿਆ ਸੀ ਤੇ ਪੈਸੇ ਨਾ ਦੇਣ 'ਤੇ ਜਹਾਜ਼ ਨੂੰ ਜ਼ਬਤ ਕਰ ਲਿਆ ਗਿਆ ਹੈ। ਪਾਕਿਸਤਾਨ ਦੀ ਮੀਡੀਆ ਰਿਪੋਰਟ ਦੇ ਅਨੁਸਾਰ, ਕੁਆਲਾਲੰਪੁਰ ਹਵਾਈ ਅੱਡੇ 'ਤੇ ਵਾਪਰੀ ਘਟਨਾ ਦੇ ਸਮੇਂ, ਜਹਾਜ਼ ਵਿੱਚ ਯਾਤਰੀ ਤੇ ਚਾਲਕ ਅਮਲੇ ਸਵਾਰ ਸੀ, ਜਿਨ੍ਹਾਂ ਨੂੰ ਬੇਇਜ਼ਤ ਕਰਕੇ ਉਤਾਰ ਦਿੱਤਾ ਗਿਆ।

ਇੱਕ ਟਵੀਟ ਵਿੱਚ ਪਾਕਿਸਤਾਨ ਇੰਟਰਨੈਸ਼ਨਲ ਏਅਰਲਾਇੰਸ ਨੇ ਇੱਕ ਬਿਆਨ ਜਾਰੀ ਕਰਦਿਆਂ ਕਿਹਾ ਕਿ ਮਲੇਸ਼ੀਆ ਦੀ ਸਥਾਨਕ ਅਦਾਲਤ ਨੇ ਪੀਆਈਏ ਦੀ ਇੱਕ ਏਅਰਲਾਈਨ ਨੂੰ ਵਾਪਸ ਬੁਲਾ ਲਿਆ ਹੈ। ਇਹ ਇਕ ਪਾਸੜ ਫੈਸਲਾ ਹੈ। ਇਹ ਵਿਵਾਦ ਪੀਆਈਏ ਅਤੇ ਦੂਜੀ ਧਿਰ ਦਰਮਿਆਨ ਯੂਕੇ ਦੀ ਅਦਾਲਤ ਵਿੱਚ ਵਿਚਾਰ ਅਧੀਨ ਹੈ।



30 ਕਿਲੋ ਅਫੀਮ ਸਣੇ ਪਟਿਆਲਾ ਦੇ ਦੋ ਬੰਦੇ ਗ੍ਰਿਫਤਾਰ, ਸਰੀਆ ਵੇਚ ਗੁਹਾਟੀ ਤੋਂ ਲਿਆਂਦੀ

ਪਾਕਿਸਤਾਨ ਇੰਟਰਨੈਸ਼ਨਲ ਏਅਰ ਲਾਈਨ ਦੇ ਆਪਣੇ ਬੇੜੇ ਵਿੱਚ ਕੁੱਲ 12 ਬੋਇੰਗ 777 ਜਹਾਜ਼ ਹਨ। ਪਾਕਿਸਤਾਨੀ ਅਖਬਾਰ ਡੇਲੀ ਟਾਈਮਜ਼ ਦੀ ਰਿਪੋਰਟ ਦੇ ਅਨੁਸਾਰ, ਇਹ ਜਹਾਜ਼ ਸਮੇਂ ਸਮੇਂ 'ਤੇ ਵੱਖ ਵੱਖ ਕੰਪਨੀਆਂ ਤੋਂ ਡਰਾਈ ਲੀਜ਼ 'ਤੇ ਲਏ ਗਏ ਹਨ। ਰਿਪੋਰਟਾਂ ਦੇ ਅਨੁਸਾਰ ਮਲੇਸ਼ੀਆ ਨੇ ਜਿਸ ਹਵਾਈ ਜਹਾਜ਼ ਨੂੰ ਜ਼ਬਤ ਕੀਤਾ ਹੈ ਉਹ ਵੀ ਲੀਜ਼ ‘ਤੇ ਸੀ ਪਰ ਲੀਜ਼ ਦੀਆਂ ਸ਼ਰਤਾਂ ਤਹਿਤ ਪੈਸੇ ਦੀ ਅਦਾਇਗੀ ਨਾ ਕਰਨ ਕਾਰਨ ਇਹ ਜਹਾਜ਼ ਕੁਆਲਾਲੰਪੁਰ ਵਿੱਚ ਜ਼ਬਤ ਕਰ ਲਿਆ ਗਿਆ ਹੈ।

ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ