ਕਰਨਾਲ: ਐਸਟੀਐਫ ਹਿਸਾਰ ਦੀ ਟੀਮ ਨੇ ਕਰਨਾਲ ਦੇ ਮੇਰਠ ਰੋਡ 'ਤੇ ਦੋ ਵਿਅਕਤੀਆਂ ਨੂੰ 30 ਕਿਲੋ ਅਫੀਮ ਸਣੇ ਗ੍ਰਿਫਤਾਰ ਕੀਤਾ ਹੈ। ਇਹ ਦੋਨੋਂ ਪਟਿਆਲਾ ਦੇ ਵਸਨੀਕ ਹਨ। ਟੀਮ ਨੇ ਅਫੀਮ ਨਾਲ ਟਰੱਕ ਨੂੰ ਵੀ ਬਰਾਮਦ ਕੀਤਾ ਹੈ। ਦੋਵੇਂ ਵਿਅਕਤੀ ਪਟਿਆਲਾ ਤੋਂ ਸਰੀਆ ਲੈ ਕੇ ਗੁਹਾਟੀ ਗਏ। ਉੱਥੇ ਸਰੀਆ ਵੇਚ ਦਿੱਤਾ ਤੇ ਫਿਰ ਅਫੀਮ ਲੈ ਕੇ ਪੰਜਾਬ ਆ ਰਹੇ ਸੀ।

ਕਈ ਰਾਜਾਂ ਨੂੰ ਪਾਰ ਕਰਦਿਆਂ ਉਹ ਯੂਪੀ ਦੇ ਰਸਤੇ ਹਰਿਆਣਾ 'ਚ ਦਾਖਲ ਹੋਏ। ਕਰਨਾਲ ਦੇ ਮੇਰਠ ਰੋਡ 'ਤੇ ਗੁਪਤ ਸੂਚਨਾ ਦੇ ਅਧਾਰ 'ਤੇ ਜਦੋਂ ਟਰੱਕ ਦੀ ਚੈਕਿੰਗ ਕੀਤੀ ਗਈ ਤਾਂ ਟਰੱਕ 'ਚੋਂ 30 ਕਿੱਲੋ ਅਫੀਮ ਮਿਲੀ।

ਰਣਨੀਤ ਬਿੱਟੂ, ਗੁਰਜੀਤ ਔਜਲਾ ਤੇ ਜਸਬੀਰ ਡਿੰਪਾ ਸਣੇ ਕਈ ਕਾਂਗਰਸੀ ਲੀਡਰ ਪੁਲਿਸ ਨੇ ਚੁੱਕੇ

ਇਹ ਅਫੀਮ ਪੰਜਾਬ ਅਤੇ ਹੋਰ ਰਾਜਾਂ 'ਚ ਵੇਚਣ ਲਈ ਲਿਆਂਦੀ ਜਾ ਰਹੀ ਸੀ। ਐਸਟੀਐਫ ਹਰਿਆਣਾ ਦੀ ਹਿਸਾਰ ਦੀ ਟੀਮ ਨੇ 2 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਤੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ। ਬਾਜ਼ਾਰ 'ਚ ਅਫੀਮ ਦੀ ਕੀਮਤ ਲਗਪਗ 50 ਲੱਖ ਰੁਪਏ ਦੱਸੀ ਜਾ ਰਹੀ ਹੈ।

ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ