ਨਵੀਂ ਦਿੱਲੀ: ਟਾਟਾ ਮੋਟਰਜ਼ ਨੇ ਆਪਣੀ ਫ਼ਲੈਗਸ਼ਿਪ ਐਸਯੂਵੀ ਸਫ਼ਾਰੀ (Tata Safari) ਦਾ ਉਤਪਾਦਨ ਸ਼ੁਰੂ ਕਰ ਦਿੱਤਾ ਹੈ। ਕੰਪਨੀ ਦਾ ਕਹਿਣਾ ਹੈ ਕਿ ਉਸ ਨੇ ਪੁਣੇ ਸਥਿਤ ਪਲਾਂਟ ਵਿੱਚ ਨਵੀਂ ਸਫ਼ਾਰੀ ਦੀ ਪਹਿਲੀ ਯੂਨਿਟ ਤਿਆਰ ਕੀਤੀ ਹੈ। ਇਸ ਨੂੰ 7 ਸੀਟਰ ਐਸਯੂਵੀ ਵਜੋਂ ਪੇਸ਼ ਕੀਤਾ ਗਿਆ ਹੈ। ਇਸ ਕਾਰ ਨੂੰ ਇਨੋਵਾ ਕ੍ਰਿਸਟਾ ਤੇ ਹੈਕਟਰ ਪਲੱਸ ਤੋਂ ਟੱਕਰ ਮਿਲ ਸਕਦੀ ਹੈ।


ਟਾਟਾ ਮੋਟਰਜ਼ ਦੇ ਮੁੱਖ ਕਾਰਜਕਾਰੀ ਅਧਿਕਾਰੀ (ਸੀਈਓ) ਤੇ ਮੈਨੇਜਿੰਗ ਡਾਇਰੈਕਟਰ ਗੁੰਤਰ ਬੁਤਸ਼ੇਕ ਨੇ ਕਿਹਾ ਕਿ ਉੱਭਰਦੇ ਭਾਰਤੀ ਖਪਤਕਾਰਾਂ ਦੀਆਂ ਖ਼ਾਹਿਸ਼ਾਂ ਨਾਲ ਜੁੜਨ ਲਈ ਸਾਡੀ ਫ਼ਲੈਗਸ਼ਿਪ ਸਫ਼ਾਰੀ ਪੇਸ਼ਕਸ਼ ਹੈ। ਕੰਪਨੀ ਆਪਣੀ ਇਸ ਕਾਰ ਨੂੰ ਨਵੇਂ ਫ਼ੀਚਰ ਨਾਲ ਮੁੜ ਲਾਂਚ ਕਰ ਰਹੀ ਹੈ। ਇਸ ਤੋਂ ਪਹਿਲਾਂ Tata Gravitas ਦੇ ਨਾਂ ਨਾਲ ਇਹ ਕਾਰ ਸੀ। ਨਵੀਂ ਸਫ਼ਾਰੀ ਦਾ ਡਿਜ਼ਾਈਨ ਤੇ ਸਟਾਈਲਿੰਗ ਦਮਦਾਰ ਹੈ। ਇਸ ਨੂੰ ਸਪੋਰਟੀ ਦਿੱਖ ਦਿੱਤੀ ਗਈ ਹੈ। ਟਾਟਾ ਵੱਲੋਂ ਹਾਰਬਰ ਬਲੂ ਰੰਗ ਦੀ ਕਾਰ ਪੇਸ਼ ਕੀਤੀ ਗਈ ਹੈ।

ਕਾਰ ਦੀ ਬਾਹਰੀ ਦਿੱਖ ਉੱਤੇ ਵੀ ਕਾਫ਼ੀ ਮਿਹਨਤ ਕੀਤੀ ਗਈ ਹੈ। ਇਸ ਵਿੱਚ ਨਵੀਂਆਂ ਗ੍ਰਿੱਲਾਂ ਜੋੜੀਆਂ ਗਈਆਂ ਹਨ। ਕਾਰ ’ਚ ਅਲਾਇ ਵ੍ਹੀਲ ਦਿੱਤੇ ਗਏ ਹਨ। ਪੈਨਾਰੋਮਿਕ ਸਨ–ਰੂਫ਼ ਵੀ ਦਿੱਤੀ ਗਈ ਹੈ। ਕਾਰ ਵਿੱਚ 2.0 ਲਿਟਰ ਕ੍ਰਾਇਓਟੈੱਕ ਟਰਬੋ ਡੀਜ਼ਲ ਇੰਜਣ ਦਿੱਤਾ ਗਿਆ ਹੈ। ਇਹ ਇੰਜਣ 170 ਹਾਰਸ ਪਾਵਰ ਜੈਨਰੇਟ ਕਰਦਾ ਹੈ। ਕਾਰ ’ਚ ਸਿਕਸ ਸਪੀਡ ਮੈਨੂਅਲ ਤੇ ਸਿਕਸ ਸਪੀਡ ਟਾਰਕ ਕਨਵਰਟਰ ਆਟੋਮੈਟਿਕ ਗੀਅਰ ਬਾਕਸ ਵੀ ਜੋੜੇ ਗਏ ਹਨ।

ਇਹ ਵੀ ਪੜ੍ਹੋਬਿਨਾਂ ਵੀਜ਼ਾ ਦੁਬਈ ਪਹੁੰਚੇ ਵਿਵੇਕ ਓਬਰਾਏ, ਏਅਰਪੋਰਟ 'ਤੇ ਮੁਸ਼ਕਲਾਂ 'ਚ ਫਸੇ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904


Car loan Information:

Calculate Car Loan EMI