2019 ’ਚ ‘ਦਿੱਦਾ-ਦ ਕੁਈਨ ਵਾਰੀਅਰ ਆਫ਼ ਕਸ਼ਮੀਰ’ ਦੇ ਲੇਖਕ ਤੇ ਦਿੱਦਾ ਦੇ ਵੰਸ਼ਜ ਆਸ਼ੀਸ਼ ਕੌਲ ਨੇ ਕੰਗਨਾ ਰਾਨੌਤ ਉੱਤੇ ਆਪਣਾ ਫ਼ਿਲਮ ਬਣਾਉਣ ਲਈ ਉਨ੍ਹਾਂ ਦੀ ਅੰਗਰੇਜ਼ੀ ’ਚ ਲਿਖੀ ਕਿਤਾਬ ਦੀ ਕਾਪੀਰਾਈਟ ਉਲੰਘਣਾ ਦਾ ਦੋਸ਼ ਲਾਉਂਦਿਆਂ ਏਬੀਪੀ ਨਿਊਜ਼ ਨਾਲ ਵਿਸਥਾਰਪੂਰਬਕ ਗੱਲ ਕੀਤੀ।
ਆਸ਼ੀਸ਼ ਕੌਲ ਨੇ ਕਿਹਾ ‘ਲਗਪਗ 1,000 ਸਾਲ ਪਹਿਲਾਂ ਕਸ਼ਮੀਰ ਦੇ ਲੋਹਾਰ ਇਲਾਕੇ ’ਤੇ ਰਾਜ ਕਰਨ ਵਾਲੀ ਰਾਣੀ ਦਿੱਦਾ ਦੇ ਕਾਰਨਾਮਿਆਂ ਤੋਂ ਦੁਨੀਆ ਅਣਜਾਣ ਸੀ ਤੇ ਮੇਰੀ ਲਿਖੀ ਕਿਤਾਬ ਰਾਹੀਂ ਹੀ 99% ਲੋਕਾਂ ਨੂੰ ਉਨ੍ਹਾਂ ਦੀ ਬਹਾਦਰੀ ਦੇ ਕਿੱਸਿਆਂ ਬਾਰੇ ਪਤਾ ਲੱਗਿਆ ਸੀ। ਮੈਂ ਦਿੱਦਾ ਦਾ ਵੰਸ਼ਜ ਹਾਂ ਤੇ ਮੈਨੂੰ ਮੇਰੀ ਨਾਨੀ ਸੌਭਾਗਯਵਤੀ ਕਿਲਮ ਤੋਂ ਇਹ ਸਾਰੀ ਜਾਣਕਾਰੀ ਹਾਸਲ ਹੋਈ। ਲਗਭਗ 6 ਸਾਲਾਂ ਦੀ ਮਿਹਨਤ ਤੇ ਖੋਜ ਤੋਂ ਬਾਅਦ ਇਹ ਲਿਖ ਸਕਿਆ ਹਾਂ। ਦੁਨੀਆ ’ਚ ਦਿੱਦਾ ਬਾਰੇ ਸਿਰਫ਼ ਇਹੋ ਮੇਰੀ ਕਿਤਾਬ ਹੈ, ਜੋ ਪ੍ਰਮਾਣਿਕ ਤੇ ਇਤਿਹਾਸਕ ਤੱਥਾਂ ਉੱਤੇ ਆਧਾਰਤ ਹੈ।’
ਇਹ ਵੀ ਪੜ੍ਹੋ: ਵ੍ਹਟਸਐਪ ’ਚ ਕਰੋ ਇਹ ਸੈਟਿੰਗ, ਕੋਈ ਨਹੀਂ ਪੜ੍ਹ ਸਕੇਗਾ ਤੁਹਾਡੀ ਚੈਟ ਤੇ ਡਾਟਾ ਰਹੇਗਾ ਸੁਰੱਖਿਅਤ
ਆਸ਼ੀਸ਼ ਕੌਲ ਨੇ ਦੱਸਿਆ ਕਿ ਉਨ੍ਹਾਂ ਆਪਣਾ ਕਿਤਾਬ ਦੇ ਹਿੰਦੀ ਅਨੁਵਾਦ ਲਈ ਪ੍ਰਸਤਾਵਨਾ ਲਿਖਣ ਦੀ ਬੇਨਤੀ ਕੰਗਨਾ ਰਾਨੌਤ ਨੂੰ ਇੱਕ ਈਮੇਲ ਰਾਹੀਂ 11 ਸਤੰਬਰ, 2019 ਨੂੰ ਕੀਤੀ ਸੀ। ਉਨ੍ਹਾਂ ਤਦ ਦਿੱਦਾ ਦੀ ਕਹਾਣੀ ਵੀ ਨਾਲ ਅਟੈਚ ਕੀਤੀ ਸੀ ਪਰ ਕੋਈ ਜਵਾਬ ਨਹੀਂ ਮਿਲਿਆ। ਫਿਰ ੳਨ੍ਹਾਂ ਕਈ ਵਾਰ ਟਵਿਟਰ ’ਤੇ ਵੀ ਕੰਗਨਾ ਨੂੰ ਟੈਗ ਕੀਤਾ।
ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਦਿੱਦਾ ਉੱਤੇ ਫ਼ਿਲਮ ਬਣਾਏ ਜਾਣ ਉੱਤੇ ਕੋਈ ਇਤਰਾਜ਼ ਨਹੀਂ ਪਰ ਕੰਗਨਾ ਤੇ ਉਨ੍ਹਾਂ ਦੀ ਟੀਮ ਨੂੰ ਇਹ ਦੱਸਣਾ ਚਾਹੀਦਾ ਹੈ ਕਿ ਆਖ਼ਰ ਉਨ੍ਹਾਂ ਦੀ ਫ਼ਿਲਮ ਬਣਾਉਣ ਦਾ ਆਧਾਰ ਤੇ ਸਰੋਤ ਕੀ ਹੈ ਕਿਉਂਕਿ ਇਸ ਬਾਰੇ ਉਨ੍ਹਾਂ ਦੀ ਕਿਤਾਬ ਤੋਂ ਇਲਾਵਾ ਹੋਰ ਕੋਈ ਸਰੋਤ ਹੀ ਨਹੀਂ ਹੈ।
ਆਸ਼ੀਸ਼ ਕੌਲ ਨੇ ਇਹ ਵੀ ਕਿਹਾ ਕਿ ਜੇ ਫ਼ਿਲਮ ਇਤਿਹਾਸਕ ਤੱਥਾਂ ਉੱਤੇ ਫ਼ਿਲਮ ਬਣਾਈ ਜਾ ਰਹੀ ਹੈ, ਤਾਂ ਇਹ ਜ਼ਰੂਰ ਉਨ੍ਹਾਂ ਦੀ ਕਿਤਾਬ ਉੱਤੇ ਆਧਾਰਤ ਹੈ। ਤਦ ਜੇ ਫ਼ਿਲਮ ’ਚ ਉਨ੍ਹਾਂ ਦਾ ਨਾਂ ਨਹੀਂ ਦਿੱਤਾ ਜਾਂਦਾ, ਤਾਂ ਇਹ ਉਨ੍ਹਾਂ ਦੀ ਮਿਹਨਤ ਤੇ ਕਾਪੀਰਾਈਟ ਦੀ ਉਲੰਘਣਾ ਹੈ।
ਇਸ ਬਾਰੇ ਕੰਗਨਾ ਰਾਨੌਤ ਦਾ ਪੱਖ ਜਾਣਨ ਲਈ ਉਨ੍ਹਾਂ ਦੀ ਟੀਮ ਤੇ ਫ਼ਿਲਮ ਦੇ ਨਿਰਮਾਤਾ ਕਮਲ ਜੈਨ ਨਾਲ ਵੀ ਸੰਪਰਕ ਕੀਤਾ ਗਿਆ ਪਰ ਇਹ ਖ਼ਬਰ ਲਿਖੇ ਜਾਣ ਤੱਕ ਉਨ੍ਹਾਂ ਵੱਲੋਂ ਕੋਈ ਜਵਾਬ ਨਹੀਂ ਆਇਆ ਸੀ।
ਇਹ ਵੀ ਪੜ੍ਹੋ: BMC ਦੀ ਸ਼ਿਕਾਇਤ 'ਤੇ ਪਹਿਲੀ ਵਾਰ ਬੋਲੇ ਸੋਨੂੰ ਸੂਦ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904