ਨਵੀਂ ਦਿੱਲੀ: ਸੋਸ਼ਲ ਮੀਡੀਆ ਸਾਈਟ ਵ੍ਹਟਸਐਪ (Whatsapp) ਪਿਛਲੇ ਕੁਝ ਦਿਨਾਂ ਤੋਂ ਆਪਣੀ ਨਵੀਂ ਪ੍ਰਾਈਵੇਸੀ ਨੀਤੀ (Whatsapp New Privacy Policy) ਕਾਰਣ ਚਰਚਾ ਵਿੱਚ ਹੈ। ਵ੍ਹਟਸਐਪ ਵੱਲੋਂ ਸਫ਼ਾਈ ਦਿੱਤੀ ਗਈ ਹੈ ਯੂਜ਼ਰਸ ਦੀ ਨਿਜੀ ਚੈਟ ਜਾਂ ਡਾਟਾ ਨੂੰ ਕਿਸੇ ਤਰ੍ਹਾਂ ਦਾ ਕੋਈ ਖ਼ਤਰਾ ਨਹੀਂ ਹੈ।



ਵ੍ਹਟਸਐਪ ਸੈਟਿੰਗ ਵਿੱਚ ਹੀ ਚੈਟ ਨੂੰ ਸੁਰੱਖਿਅਤ ਬਣਾਉਣ ਲਈ ਤੁਸੀਂ ਪਹਿਲਾਂ ਫ਼ੋਨ ’ਚ ਵ੍ਹਟਸਐਪ ਖੋਲ੍ਹੋ। ਸੈਟਿੰਗਜ਼ ’ਤੇ ਜਾ ਕੇ ਅਕਾਊਂਟ ਉੱਤੇ ਕਲਿੱਕ ਕਰੋ। ਇੱਥੇ ਤੁਹਾਨੂੰ ‘ਟੂ ਸਟੈੱਪ ਵੈਰੀਫ਼ਿਕੇਸ਼ਨ’ ਦੀ ਆਪਸ਼ਨ ਦਿਸੇਗੀ। ਉਸ ਨੂੰ ਕਲਿੱਕ ਕਰ ਕੇ ਉਸ ਨੂੰ ਐਨੇਬਲ ਕਰੋ। ਇੱਥੇ ਤੁਸੀਂ 6 ਅੰਕਾਂ ਦਾ ਇੱਕ ਪਿਨ ਪਾ ਸਕਦੇ ਹੋ। ਫਿਰ ਤੁਸਸੀਂ ਜਦੋਂ ਵੀ ਕਿਸੇ ਨਵੇਂ ਫ਼ੋਨ ’ਚ ਵ੍ਹਟਸਐਪ ਦੀ ਸੈਟਿੰਗ ਕਰੋਗੇ, ਤਾਂ ਤੁਹਾਨੂੰ ਇਸੇ ਪਿਨ ਦੀ ਲੋੜ ਪਵੇਗੀ।



ਤੁਸੀਂ ਆਪਣੀ ਈ–ਮੇਲ ਆਈਡੀ ਲਿੰਕ ਕਰਨ ਦੀ ਆਪਸ਼ਨ ਵੀ ਵਰਤ ਸਕਦੇ ਹੋ। ਜੇ ਪਿਨ ਭੁੱਲ ਜਾਂਦਾ ਹੈ, ਤਾਂ ਤੁਹਾਡੀ ਮੇਲ ਉੱਤੇ ਵੈਰੀਫ਼ਿਕੇਸ਼ਨ ਲਿੰਕ ਆਵੇਗਾ ਤੇ ਇੰਝ ਤਸੀਂ ਆਪਣਾ ਵ੍ਹਟਸਐਪ ਖੋਲ੍ਹ ਸਕਦੇ ਹੋ।


ਇਹ ਵੀ ਪੜ੍ਹੋਕੀ ਕੋਵਿਡ ਵੈਕਸੀਨ ਨਾਮਰਦ ਬਣਾ ਦਿੰਦੀ? ਕੇਂਦਰੀ ਸਿਹਤ ਮੰਤਰੀ ਦਾ ਪੜ੍ਹੋ ਬਿਆਨ


ਜੇ ਤੁਸੀਂ ਇੰਟਰਨੈੱਟ ਬੈਂਕਿੰਗ ਜਾਂ ਜ਼ਰੂਰੀ ਦਫ਼ਤਰੀ ਕੰਮ ਆਪਣੇ ਫ਼ੋਨ ਤੋਂ ਜਾਂ ਵ੍ਹਟਸਐਪ ਰਾਹੀਂ ਕਰਦੇ ਹੋ, ਤਾਂ ਤੁਹਾਨੂੰ ਆਪਣੇ ਫ਼ੋਨ ’ਚ ਪੈਟਰਨ ਲੌਕ ਦੀ ਥਾਂ ਫ਼ਿੰਗਰ-ਪ੍ਰਿੰਟ ਲੌਕ ਲਾਉਣਾ ਚਾਹੀਦਾ ਹੈ; ਤਾਂ ਜੋ ਤੁਹਾਡੇ ਤੋਂ ਇਲਾਵਾ ਹੋਰ ਕੋਈ ਤੁਹਾਡਾ ਫ਼ੋਨ ਨਾ ਖੋਲ੍ਹ ਸਕੇ। ਤੁਸੀਂ ਆਪਣੇ ਫ਼ੋਨ ਦੀ ਸੈਟਿੰਗ ਵਿੱਚ ਜਾ ਕੇ ਪ੍ਰਾਈਵੇਸੀ ’ਚ ਇਹ ਆੱਪਸ਼ਨ ਚੁਣ ਸਕਦੇ ਹੋ।



ਤੁਸੀਂ ਵ੍ਹਟਸਐਪ ਨੂੰ ਵੀ ਫ਼ਿੰਗਰ-ਪ੍ਰਿੰਟ ਲੌਕ ਲਾ ਸਕਦੇ ਹੋ। ਇਸ ਦੇ ਨਾਲ ਹੀ ਤੁਸੀਂ Read Receipts ਦੇ ਆਪਸ਼ਨ ਨੂੰ ਆੱਫ਼ ਕਰ ਸਕਦੇ ਹੋ। ਇਸ ਲਈ ਵ੍ਹਟਸਐਪ ਦੀ ਸੈਟਿੰਗਜ਼ ਤੋਂ ਅਕਾਊਂਟ ’ਚ ਜਾਓ। ਉੱਥੇ ਪ੍ਰਾਈਵੇਸੀ ਦੇ ਅੰਦਰ Read Receipts ਦੀ ਆਪਸ਼ਨ ਆਫ਼ ਕਰ ਦੇਵੋ। ਤਦ ਸਾਹਮਣੇ ਵਾਲੇ ਨੂੰ ਪਤਾ ਨਹੀਂ ਚੱਲੇਗਾ ਕਿ ਤੁਸੀਂ ਉਨ੍ਹਾਂ ਦਾ ਵ੍ਹਟਸਐਪ ਮੈਸੇਜ ਪੜ੍ਹਿਆ ਹੈ ਜਾਂ ਨਹੀਂ।



ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904