ਸਾਲ 2020 ਦੀ ਸ਼ੁਰੂਆਤ ਤੋਂ ਇਕ ਦਿਨ ਪਹਿਲਾਂ ਅਨੁਸ਼ਕਾ ਸ਼ਰਮਾ ਆਪਣੇ ਪਤੀ ਵਿਰਾਟ ਕੋਹਲੀ ਨਾਲ ਸਵਿਟਜ਼ਰਲੈਂਡ ਦੇ ਜੀਸਟਾਡ ਪੈਲੇਸ 'ਚ ਰੁਕੀ ਸੀ। ਉਨ੍ਹਾਂ ਦੇ ਨਾਲ ਕਰੀਨਾ ਕਪੂਰ ਖਾਨ, ਸੈਫ ਅਲੀ ਖਾਨ, ਵਰੁਣ ਧਵਨ ਤੇ ਨਤਾਸ਼ਾ ਦਲਾਲ ਵੀ ਸਨ। ਨਵੇਂ ਸਾਲ 2020 ਦੀ ਪਾਰਟੀ 'ਚ ਮਹਿਲਾਵਾਂ ਆਪਣੇ ਪਤੀ ਦੇ ਨਾਲ ਰਹੀਆਂ।
ਇਸ ਪਾਰਟੀ ਲਈ ਕਰੀਨਾ ਕਪੂਰ ਖਾਨ ਤੇ ਨਤਾਸ਼ਾ ਦਲਾਲ ਨੇ ਪ੍ਰਿਸਿਟਨ ਸਫੇਦ ਰੰਗ ਦਾ ਆਊਟਫਿਟ ਪਹਿਨਿਆ ਹੋਇਆ ਸੀ। ਜਦਕਿ ਅਨੁਸ਼ਕਾ ਸ਼ਰਮਾ ਨੇ ਚਾਰਕੋਲ ਗ੍ਰੇਅ ਰੰਗ ਦਾ ਆਊਟ ਫਿੱਟ ਪਹਿਨਿਆ ਹੋਇਆ ਸੀ। ਇਹ ਆਊਟਫਿਟ ਰੋਹਿਤ ਗਾਂਧੀ ਤੇ ਰਾਹੁਲ ਖੰਨਾ ਨੇ ਤਿਆਰ ਕੀਤਾ ਸੀ। ਚਾਰਕੋਲ ਗ੍ਰੇਅ ਆਊਟਫਿਟ ਦੇ ਨਾਲ ਅਨੁਸ਼ਕਾ ਨੇ ਨੈੱਕਪੀਸ ਪਹਿਨਿਆ ਹੋਇਆ ਸੀ। ਉਨ੍ਹਾਂ ਦੇ ਇਸ ਗਾਊਨ ਦੀ ਕਾਫੀ ਚਰਚਾ ਹੋਈ।
ਇਸ ਦੇ ਨਾਲ ਹੀ ਉਨ੍ਹਾਂ ਗਾਊਨ ਨਾਲ ਮਿਲਦੇ ਜੁਲਦੇ ਰੰਗ ਦਾ ਸਟ੍ਰੈਪੀ ਹੀਲਸ ਪਹਿਨੀ ਹੋਈ ਸੀ। ਇਸ ਹੀਲਸ ਦੀ ਕੀਮਤ ਇਕ ਬਜਟ ਕਾਰ ਦੀ ਕੀਮਤ ਤੋਂ ਵੀ ਜ਼ਿਆਦਾ ਹੈ। ਇਸ ਹੀਲਸ ਦੀ ਕੀਮਤ ਲਗਪਗ ਚਾਰ ਲੱਖ ਰੁਪਏ ਯਾਨੀ 3,80,000 ਰੁਪਏ ਹੈ। ਇਸ ਤੋਂ ਇਲਾਵਾ ਅਨੁਸ਼ਕਾ ਸ਼ਰਮਾ ਨੇ ਜੋ ਗਾਊਨ ਪਹਿਨਿਆ ਸੀ ਇਸ ਦੀ ਕੀਮਤ ਵੀ ਲਗਪਗ ਢਾਈ ਲੱਖ ਰੁਪਏ ਸੀ। ਇਸ ਗਾਊ ਨੂੰ ਰੋਹਿਤ ਗਾਂਧੀ ਤੇ ਰਾਹੁਲ ਗਾਂਧੀ ਤੇ ਰਾਹੁਲ ਖੰਨਾ ਤਿਆਰ ਕੀਤਾ ਸੀ।
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ