ਨਵੀਂ ਦਿੱਲੀ: ਯੂਕੇ 'ਚ ਮਿਲੇ ਕੋਰੋਨਾ ਦੇ ਨਵੇਂ ਸਟ੍ਰੇਨ ਨਾਲ ਪੂਰੀ ਦੁਨੀਆਂ ਦਹਿਸ਼ਤ 'ਚ ਹੈ। ਉੱਥੇ ਦੁਨੀਆਂ ਭਰ ਦੇ ਦੇਸ਼ ਯੂਕੇ ਤੋਂ ਆਉਣ ਵਾਲੇ ਯਾਤਰੀਆਂ ਨੂੰ ਲੈਕੇ ਕਈ ਸਾਵਧਾਨੀ ਭਰੇ ਕਦਮ ਚੁੱਕ ਰਹੇ ਹਨ। ਭਾਰਤ 'ਚ ਵੀ ਯੂਕੇ ਤੋਂ ਪਰਤੇ ਯਾਤਰੀਆਂ ਲਈ ਕਈ ਨਿਰਦੇਸ਼ ਜਾਰੀ ਕੀਤੇ ਗਏ ਹਨ। ਦਿੱਲੀ ਸਰਕਾਰ ਨੇ ਵੀ ਯੂਨਾਇਟਡ ਕਿੰਗਡਮ ਤੋਂ ਦਿੱਲੀ ਆਉਣ ਵਾਲੇ ਯਾਤਰੀਆਂ ਲਈ ਜਾਰੀ ਆਪਣੇ ਹੁਕਮਾਂ 'ਚ ਸੋਧ ਕੀਤੀ ਹੈ।


ਜਿਸ ਤੋਂ ਬਾਅਦ ਹੁਣ 31 ਜਨਵਰੀ ਤਕ ਜੋ ਵੀ ਯਾਤਰੀ ਯੂਕੇ ਤੋਂ ਦਿੱਲੀ ਆਉਣਗੇ, ਉਨ੍ਹਾਂ ਨੂੰ 14 ਘੰਟੇ ਤਕ ਕੁਆਰੰਟੀਨ ਰਹਿਣਾ ਪਵੇਗਾ।


ਪਿਛਲੇ ਹਫਤੇ ਵੀ ਕੇਜਰੀਵਾਲ ਸਰਕਾਰ ਨੇ ਕੀਤੀ ਸੀ ਨਿਯਮਾਂ 'ਚ ਸੋਧ


ਅਰਵਿੰਦ ਕੇਜਰੀਵਾਲ ਸਰਕਾਰ ਨੇ ਪਿਛਲੇ ਹਫਤੇ ਆਪਣੇ ਕੁਆਰੰਟੀਨ ਨਿਯਮਾਂ ਨੂੰ ਸੋਧਿਆ ਸੀ। ਜਿਸ 'ਚ ਕਿਹਾ ਗਿਆ ਸੀ ਕਿ ਸਾਰੇ ਯਾਤਰੀਆਂ ਨੂੰ ਸੱਤ ਦਿਨਾਂ ਦੇ ਇੰਸਟੀਟਿਊਸ਼ਨਲ ਕੁਆਰੰਟੀਨ 'ਚ ਰਹਿਣਾ ਹੋਵੇਗਾ। ਇਸ ਦੇ ਨਾਲ ਹੀ ਓਨੇ ਸਮੇਂ ਲਈ ਹੋਮ ਆਇਸੋਲੇਸ਼ਨ 'ਚ ਵੀ ਰਹਿਣਾ ਹੋਵੇਗਾ। ਬੇਸ਼ੱਕ ਉਨ੍ਹਾਂ ਦਾ ਮੌਜੂਦਾ ਆਰਟੀ ਪੀਸੀਆਰ ਟੈਸਟ ਨੈਗੇਟਿਵ ਹੋਵੇ।


ਯੂਕੇ 'ਚ ਮਿਲਿਆ ਨਵਾਂ ਸਟ੍ਰੇਨ ਜ਼ਿਆਦਾ ਹਮਲਾਵਰ


ਯੂਕੇ 'ਚ ਮਿਲਿਆ ਨਵਾਂ ਸਟ੍ਰੇਨ 70 ਫੀਸਦ ਜ਼ਿਆਦਾ ਹਮਲਾਵਰ ਦੱਸਿਆ ਜਾ ਰਿਹਾ ਹੈ। ਬ੍ਰਿਟੇਨ 'ਚ ਬੀਤੇ 24 ਘੰਟਿਆਂ 'ਚ 48,682 ਕੋਰੋਨਾ ਦੇ ਨਵੇਂ ਕੇਸ ਸਾਹਮਣੇ ਆਏ ਹਨ ਤੇ 1,248 ਲੋਕਾਂ ਦੀ ਮੌਤ ਹੋਈ ਹੈ। ਇੱਥੋਂ ਹੁਣ ਤਕ 32 ਲੱਖ, 60 ਹਜ਼ਾਰ ਤੋਂ ਜ਼ਿਆਦਾ ਲੋਕ ਕੋਰੋਨਾ ਇਨਫੈਕਟਡ ਹੋ ਚੁੱਕੇ ਹਨ ਤੇ 86 ਹਜ਼ਾਰ ਤੋਂ ਜ਼ਿਆਦਾ ਲੋਕ ਕੋਰੋਨਾ ਤੋਂ ਆਪਣੀ ਜਾਨ ਗਵਾ ਚੁੱਕੇ ਹਨ।


ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ