ਨਵੀਂ ਦਿੱਲੀ: ਦੇਸ਼ ਦੇ ਸਾਰੇ ਸੂਬਿਆਂ ਦੇ 600 ਜ਼ਿਲ੍ਹਿਆਂ ਦੇ ਪ੍ਰਧਾਨ ਮੰਤਰੀ ਕੌਸ਼ਲ ਵਿਕਾਸ ਯੋਜਨਾ ਦਾ ਤੀਜਾ ਗੇੜ ਅੱਜ ਤੋਂ ਸ਼ੁਰੂ ਹੋਵੇਗਾ। PMKVY 3.0 ਦੇ ਤਹਿਤ ਯੋਜਨਾ ਦੀ 2020-21 ਦੇ ਸਮੇਂ ਦੌਰਾਨ ਅੱਠ ਲੱਖ ਲੋਕਾਂ ਨੂੰ ਟ੍ਰੇਨਿੰਗ ਦਿੱਤੀ ਜਾਵੇਗੀ। ਇਸ 'ਤੇ 948.90 ਕਰੋੜ ਰੁਪਏ ਖਰਚ ਹੋਣਗੇ। ਇਸ ਯੋਜਨਾ ਦੀ ਸ਼ੁਰੂਆਤ ਕੌਸ਼ਲ ਵਿਕਾਸ ਤੇ ਉੱਦਮ ਮੰਤਰੀ ਮਹੇਂਦਰ ਸਿੰਘ ਪਾਂਡੇ ਕਰਨਗੇ।
PMKVY 1.0 ਤੇ PMKVY 2.0 ਤੋਂ ਮਿਲੇ ਅਨੁਭਵ ਦੇ ਆਧਾਰ 'ਤੇ ਮੰਤਰਾਲੇ ਨੇ ਇਸ ਲਈ ਨਵੇਂ ਸੰਸਕਰਨ 'ਚ ਸੁਧਾਰ ਕੀਤਾ ਹੈ। ਇਸ ਨੂੰ ਕੋਵਿਡ-19 ਮਹਾਮਾਰੀ ਦੀ ਵਜ੍ਹਾ ਨਾਲ ਪੈਦਾ ਹੋਈ ਸਥਿਤੀ ਦੇ ਅਨੁਰੂਪ ਬਣਾਇਆ ਗਿਆ ਹੈ। ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ 15 ਜੁਲਾਈ, 2015 ਨੂੰ ਕੁਸ਼ਲ ਭਾਰਤ ਮਿਸ਼ਨ ਦੀ ਸ਼ੁਰੂਆਤ ਕੀਤੀ ਸੀ। PMKVY ਨਾਲ ਇਸ ਅਭਿਆਨ ਨੂੰ ਰਫ਼ਤਾਰ ਮਿਲੀ ਹੈ।
ਕਿਵੇਂ ਉਠਾਈਏ ਯੋਜਨਾ ਦਾ ਫਾਇਦਾ
ਪ੍ਰਧਾਨ ਮੰਤਰੀ ਕੌਸ਼ਲ ਵਿਕਾਸ ਯੋਜਨਾ ਦਾ ਉਦੇਸ਼ ਨੌਜਵਾਨਾਂ ਨੂੰ ਉਦਯੋਗਾਂ ਨਾਲ ਜੁੜੀ ਟ੍ਰੇਨਿੰਗ ਦੇਣਾ ਹੈ। ਤਾਂ ਕਿ ਉਨ੍ਹਾਂ ਦੀ ਰੋਜ਼ਗਾਰ ਲੈਣ 'ਚ ਮਦਦ ਹੋ ਸਕੇ। ਨੌਜਵਾਨਾਂ ਨੇ ਟ੍ਰੇਨਿੰਗ ਦੀ ਕੋਈ ਫੀਸ ਨਹੀਂ ਦੇਣੀ ਹੁੰਦੀ। ਫੀਸ ਦਾ ਭੁਗਤਾਨ ਸਰਕਾਰ ਖੁਦ ਕਰਦੀ ਹੈ। ਇਸ ਯੋਜਨਾ ਦੇ ਤਹਿਤ ਜ਼ਿਆਦਾਤਰ ਘੱਟ ਪੜ੍ਹੇ-ਲਿਖੇ ਜਾਂ ਵਿਚਾਲੇ ਸਕੂਲ ਛੱਡਣ ਵਾਲੇ ਨੌਜਵਾਨਾਂ ਨੂੰ ਕੁਸ਼ਲ ਟ੍ਰੇਨਿੰਗ ਦਿੰਦੀ ਹੈ।
ਕੋਈ ਵੀ ਇਛੁੱਕ ਵਿਅਕਤੀ http://pmkvyofficial.org PMKVY ਲਈ ਅਪਲਾਈ ਕਰ ਸਕਦਾ ਹੈ।
ਤੁਸੀਂ ਕਿਸ ਤਕਨੀਕੀ ਖੇਤਰ 'ਚ ਟ੍ਰੇਨਿੰਗ ਲੈਣਾ ਚਾਹੁੰਦੇ ਹੋ ਇਸ ਆਪਸ਼ਨ ਦੀ ਚੋਣ ਫਾਰਮ ਭਰਦੇ ਸਮੇਂ ਹੀ ਬਿਨੈਕਾਰ ਨੂੰ ਕਰਨੀ ਪੈਂਦੀ ਹੈ। ਇਲੈਕਟ੍ਰੌਨਿਕਸ, ਹਾਰਡਵੇਅਰ, ਫੂਡ ਪ੍ਰੋਸੈਸਿੰਗ, ਫਿਟਿੰਗ, ਕੰਸਟ੍ਰਕਸ਼ਨਜਿਹੇ ਕਰੀਬ 40 ਤਕਨੀਕੀ ਖੇਤਰਾਂ 'ਚ ਟ੍ਰੇਨਿੰਗ ਲੈ ਸਕਦੇ ਹਨ। ਆਪਣੇ ਪਸੰਦੀਦਾ ਤਕਨੀਕੀ ਖੇਤਰ ਦੀ ਚੋਣ ਕਰਨ ਤੋਂ ਬਾਅਦ ਟ੍ਰੇਨਿੰਗ ਸੈਂਟਰ ਚੁਣਨਾ ਹੋਵੇਗਾ।
ਕੌਸ਼ਲ ਵਿਕਾਸ ਯੋਜਨਾ ਦੀ ਖਾਸ ਗੱਲ ਇਹ ਹੈ ਕਿ ਤੁਹਾਡੀ ਟ੍ਰੇਨਿੰਗ ਪੂਰੀ ਹੋ ਜਾਣ ਤੋਂ ਬਾਾਅਦ ਸਰਟੀਫਿਕੇਟ ਵੀ ਦਿੱਤਾ ਜਾਂਦਾ ਹੈ। ਜੋ ਪੂਰੇ ਦੇਸ਼ 'ਚ ਮਾਨਤਾ ਰੱਖਦਾ ਹੈ। ਇਸ ਦੇ ਨਾਲ ਹੀ ਸਰਕਾਰ ਨੌਕਰੀ ਦਿਵਾਉਣ 'ਚ ਵੀ ਮਦਦ ਕਰਦੀ ਹੈ। ਕੋਰਸ ਲਈ ਤਿੰਨ ਮਹੀਨੇ, 6 ਮਹੀਨੇ ਤੇ ਇਕ ਸਾਲ ਲਈ ਰਜਿਸਟ੍ਰੇਸ਼ਨ ਹੁੰਦੀ ਹੈ।
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ