ਰਮਨਦੀਪ ਕੌਰ ਦੀ ਰਿਪੋਰਟ


ਚੰਡੀਗੜ੍ਹ: ਕਿਸਾਨ ਅੰਦੋਲਨ ਬਾਰੇ ਗਲਤ ਭਰਮ ਫੈਲਾਉਣ ਤੋਂ ਰੋਕਣ ਤੇ ਕਿਸਾਨਾਂ ਦੀ ਗੱਲ ਮਜਬੂਤੀ ਨਾਲ ਚੁੱਕਣ ਲਈ ਸੋਸ਼ਲ ਮੀਡੀਆ 'ਤੇ ਕਿਸਾਨ ਏਕਤਾ ਮੋਰਚਾ ਦੇ ਨਾਂ ਤੋਂ ਅਕਾਊਂਟ ਕਾਫੀ ਮਸ਼ਹੂਰ ਹੋ ਰਿਹਾ ਹੈ। ਮਹਿਜ਼ 30 ਦਿਨਾਂ ਤੋਂ ਵੱਖ-ਵੱਖ ਪਲੇਟਫਾਰਮਸ 'ਤੇ ਇਸ ਦੇ ਨਾਲ ਇੱਕ ਕਰੋੜ ਤੋਂ ਜ਼ਿਆਦਾ ਲੋਕ ਜੁੜੇ ਗਏ ਹਨ।


ਇਸ ਪਿੱਛੇ ਕੁੰਡਲੀ ਬਾਰਡਰ 'ਤੇ ਸਥਿਤ ਕਿਸਾਨਾਂ ਦਾ ਆਈਟੀ ਸੈੱਲ ਖੜ੍ਹਾ ਹੈ। ਇਸ ਦਾ ਸਰਵਰ ਕੈਨੇਡਾ 'ਚ ਹੈ, ਤਾਂ ਕਿ ਸਰਕਾਰ ਕਿਸਾਨਾਂ ਦੇ ਇਸ ਤੰਤਰ ਨੂੰ ਠੱਪ ਨਾ ਕਰ ਸਕੇ। ਹਰਿਆਣਾ, ਪੰਜਾਬ ਤੇ ਦਿੱਲੀ ਦੇ ਪੇਸ਼ੇਵਰ ਲੋਕਾਂ ਦੀ ਟੀਮ ਫੈਕਟ ਚੈਕਿੰਗ, ਰੈਫਰੈਂਸ, ਕੰਟੈਂਟ ਕ੍ਰੀਏਟਿਵ 'ਤੇ ਲਾਈਵ ਆਕੇ 24 ਘੰਟੇ ਅਪਡੇਟ ਕਰਦੀ ਹੈ। IT ਸੈੱਲ ਦੇ ਆਈਡੀਆ ਤੋਂ ਲੈ ਕੇ ਸਥਾਪਤ ਕਰਨ 'ਚ ਭੂਮਿਕਾ ਨਿਭਾਉਣ ਵਾਲੇ ਗੁਰਦਾਸਪੁਰ ਦੇ ਮਾਝਾ ਕਿਸਾਨ ਸੰਘਰਸ਼ ਕਮੇਟੀ ਦੇ ਉਪ ਪ੍ਰਧਾਨ ਬਲਜੀਤ ਸਿੰਘ ਹਨ।


ਬਲਜੀਤ ਨੇ ਦੱਸਿਆ ਕਿ 13-14 ਨਵੰਬਰ ਦੀ ਰਾਤ ਕਿਸੇ ਨੇ ਵੀਡੀਓ ਭੇਜਿਆ, 'ਜਿਸ 'ਚ ਅੰਦੋਲਨ ਨੂੰ ਖਾਲਿਸਤਾਨ ਨਾਲ ਜੋੜ ਕੇ ਦਿਖਾਇਆ ਸੀ। ਇਸ 'ਚ ਇੰਗਲੈਂਡ ਦੀ ਰੈਲੀ ਦਾ ਵੀਡੀਓ ਤੇ ਸਾਡੇ ਅੰਦੋਲਨ ਦੇ ਵੀਡੀਓ ਨੂੰ ਜੋੜ ਕੇ ਦਿਖਾਇਆ ਗਿਆ। ਉਦੋਂ ਸੋਚਿਆ ਕਿ ਕੁਝ ਅਜਿਹਾ ਕਰਨ, ਜਿਸ ਨਾਲ ਭਰਮ ਦੂਰ ਹੋ ਸਕੇ। ਸੰਯੁਕਤ ਕਿਸਾਨ ਮੋਰਚਾ ਨੇ ਮਨਜੂਰੀ ਦਿੱਤੀ। ਸ਼ੁਰੂਆਤ 'ਚ 4 ਲੋਕ ਸਨ, ਹੁਣ 10 ਪ੍ਰੋਫੈਸ਼ਨਲ ਦੀ ਟੀਮ ਹੈ।


ਹੁਣ ਤਕ 30 ਲੱਖ ਤੋਂ ਜ਼ਿਆਦਾ ਖਰਚ ਹੋ ਚੁੱਕੇ ਹਨ। ਸਰਕਾਰ ਨੇ ਟੈਕਸਟ ਮੈਸੇਜ ਭੇਜਣੇ ਸ਼ੁਰੂ ਕੀਤੇ ਕਿ ਕਾਨੂੰਨ ਕਿਸਾਨਾਂ ਦੇ ਹੱਕ 'ਚ ਹੈ। ਉਸ ਨੂੰ ਕਾਊਂਟਰ ਕਰਨ ਲਈ ਸਾਨੂੰ ਵੀ ਇਕ ਕਰੋੜ ਮੈਸੇਜ ਦਾ ਪੈਕੇਜ ਲੈਣਾ ਪਿਆ। ਫਿਰ ਸਰਕਾਰ ਨੇ ਕਾਲ ਦੀ ਆਪਸ਼ਨ ਸ਼ੁਰੂ ਕੀਤੀ। ਜਿਸ 'ਚ ਕਹਿੰਦੇ ਹਨ ਕਿ ਮੈਂ ਕਿਸਾਨ ਬੋਲ ਰਿਹਾ ਹਾਂ। ਕਾਨੂੰਨ ਚੰਗੇ ਹਨ, ਇਸ ਨੂੰ ਸਪੋਰਟ ਕਰਨ। ਸਾਨੂੰ ਵੀ 10 ਲੱਖ ਦਾ ਪੈਕੇਜ ਲੈਣਾ ਪਿਆ। ਇਕ ਵੈਬੀਨਾਰ ਕੀਤਾ ਸੀ। ਜਿਸਦੀ 5 ਲੱਖ, 73 ਹਜ਼ਾਰ ਤਾਂ ਇਕੱਲੀ ਰਜਿਸਟ੍ਰੇਸ਼ਨ ਫੀਸ ਸੀ।


ਉਨ੍ਹਾਂ ਕਿਹਾ ਕਿ ਜਲਦ ਵੱਡਾ ਵੈਬੀਨਾਰ ਕਰਨਗੇ। ਕਈ ਫ਼ਿਲਮ ਪ੍ਰੋਡਿਊਸਰ ਕੰਟੈਂਟ ਲਈ ਜੁੜੇ ਹੋਏ ਹਨ। ਹੁਣ ਅੰਦੋਲਨ 'ਤੇ ਡਾਕੂਮੈਂਟਰੀਸ ਬਣ ਰਹੀਆਂ ਹਨ। ਉਨ੍ਹਾਂ ਕਿਹਾ ਪ੍ਰਤੀ ਦਿਨ ਇਕ ਹੈਸ਼ਟੈਗ ਜਾਰੀ ਕਰਦੇ ਹਨ ਪਰ ਸਰਕਾਰ ਦੇ IT ਸੈੱਲ ਨਾਲ ਟੱਕਰ ਲੈਣੀ ਚੁਣੌਤੀ ਹੈ। ਵਾਰ-ਵਾਰ ਉਹ ਸਾਡੇ ਹੈਸ਼ਟੈਗਸ ਤੇ ਅਕਾਊਂਟਸ ਲਈ ਸਪੈਮ ਦੀ ਰਿਪੋਰਟ ਕਰਵਾ ਰਹੇ ਹਨ।


ਹੁਣ ਅਸੀਂ ਹਰ ਟ੍ਰੈਕਟਰ ਆਦਿ ਦੀ ਟ੍ਰੈਕਿੰਗ 'ਤੇ ਕੰਮ ਕਰ ਰਹੇ ਹਨ ਜਿਸ ਨਾਲ GPS ਨਾਲ ਪਰੇਡ ਦੌਰਾਨ ਟ੍ਰੈਕਟਰ ਦੀ ਲੋਕੇਸ਼ਨ ਦਾ ਪਤਾ ਲੱਗਦਾ ਰਹੇ। ਉੱਥੇ ਹੀ 10 ਹਜ਼ਾਰ ਵਾਲੰਟੀਅਰਸ ਭਰਤੀ ਕਰ ਰਹੇ ਹਨ ਜਿਨ੍ਹਾਂ ਨੇ ਟ੍ਰੈਫਿਕ ਮੈਨੇਜਮੈਂਟ ਦੀ ਟ੍ਰੇਨਿੰਗ ਦੇਣਗੇ। ਅੰਦੋਲਨ ਖਤਮ ਹੋਣ ਤੋਂ ਬਾਅਦ ਇਸ ਨੂੰ ਕਿਵੇਂ ਚਲਾਉਣਗੇ। ਕੀ ਕਰਨਗੇ ਇਸ ਬਾਰੇ ਫਿਲਹਾਲ ਕੁਝ ਨਹੀਂ ਸੋਚਿਆ।


ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ