ਬੀਤੀ ਰਾਤ ਪੂਰਾ ਪਾਕਿਸਤਾਨ ਹਨ੍ਹੇਰੇ ਵਿੱਚ ਡੁੱਬ ਗਿਆ। ਖ਼ਬਰਾਂ ਮੁਤਾਬਕ ਇਹ ਕਾਰਨਾਮਾ ਬਿਜਲੀ ਸਿਸਟਮ ਦੇ ਫੇਲ੍ਹ ਹੋਣ ਕਾਰਨ ਹੋਇਆ। ਪਾਕਿਸਤਾਨ 'ਚ ਅਜਿਹਾ ਕੋਈ ਸ਼ਹਿਰ, ਕੋਈ ਕਸਬਾ ਨਹੀਂ ਸੀ ਜਿੱਥੇ ਬਿਜਲੀ ਨਾ ਗਈ ਹੋਵੇ। ਅਜਿਹਾ ਹੋਣ ਦੋ ਦੇਰ ਸੀ ਕਿ ਸੋਸ਼ਲ ਮੀਡੀਆ 'ਤੇ ਮੀਮਸ ਦਾ ਹੜ੍ਹ ਆ ਗਿਆ।

ਪਾਕਿਸਤਾਨ ਦੇ ਲੋਕਾਂ ਨੇ ਆਪਣੀ ਸਰਕਾਰ ਦਾ ਜੰਮ ਕੇ ਮਜ਼ਾਕ ਉਡਾਇਆ। ਇੱਕ ਯੂਜ਼ਰ ਨੇ ਬਾਲੀਵੁੱਡ ਦੇ ਕਾਮੇਡੀਅਨ ਜੋਨੀ ਲਿਵਰ ਦੀ ਇੱਕ ਫੋਟੋ ਸ਼ੇਅਰ ਕੀਤੀ ਜਿਸ 'ਚ ਉਸ ਦੇ ਹੱਥ 'ਚ ਚਾਕੂ ਹੈ ਤੇ ਉਹ ਪੁੱਛ ਰਿਹਾ ਹੈ ਕਿ ਮੋਮਬੱਤੀ ਕਿੱਥੇ ਹੈ। ਉਥੇ ਹੀ ਇੱਕ ਉਪਭੋਗਤਾ ਨੇ ਕਾਰਟੂਨਕਰੈਕਟਰ ਟੌਮ ਦੀ ਇੱਕ ਫੋਟੋ ਸ਼ੇਅਰ ਕੀਤੀ।





ਇਕ ਉਪਭੋਗਤਾ ਨੇ ਇੱਥੋਂ ਤੱਕ ਕਿਹਾ ਕਿ ਬਿਨ੍ਹਾਂ ਬਿਜਲੀ ਤੋਂ ਫੋਨ ਨੂੰ ਕਿਵੇਂ ਚਾਰਜ ਕਰਨਾ ਹੈ। ਉਥੇ ਹੀ ਇੱਕ ਯੂਜ਼ਰ ਨੇ ਬਾਲੀਵੁੱਡ ਅਭਿਨੇਤਾ ਦੀ ਤਸਵੀਰ ਸਾਂਝੀ ਕੀਤੀ। ਜਿਸ ਵਿੱਚ ਕੈਪਸ਼ਨ ਸੀ, ਜੇਨਰੇਟਰ/ਯੂਪੀਐਸ ਯੂਜ਼ਰ - ਚੰਦ ਪੇ ਹੈ ਅਪੁਨ...



ਪੰਜਾਬ ਸਣੇ ਪੰਜ ਸੂਬਿਆਂ ਦੇ ਕਿਸਾਨਾਂ ਤੋਂ ਵਾਪਸ ਲਏ ਜਾਣਗੇ 1,364 ਕਰੋੜ ਰੁਪਏ, ਪੀਐਮ ਕਿਸਾਨ ਯੋਜਨਾ ਰਾਹੀਂ ਹੋਇਆ ਸੀ ਭੁਗਤਾਨ



ਜਿਵੇਂ ਹੀ ਪੂਰੇ ਪਾਕਿ 'ਚ ਬਿਜਲੀ ਜਾਣ ਦੀ ਖ਼ਬਰ ਫੈਲ ਗਈ, # ਬਲੈਕਆਟ ਨੇ ਟਵਿੱਟਰ 'ਤੇ ਟ੍ਰੈਂਡ ਕਰਨਾ ਸ਼ੁਰੂ ਕਰ ਦਿੱਤਾ। ਕੁਝ ਇਸ ਨੂੰ ਭਾਰਤੀ ਹਵਾਈ ਸੈਨਾ ਦੁਆਰਾ ਹਮਲਾ ਅਤੇ ਕੁਝ ਸਾਈਬਰ ਹਮਲਾ ਕਹਿ ਰਹੇ ਸੀ। ਇਸ ਦੌਰਾਨ ਪਾਕਿਸਤਾਨ ਦੇ ਟੀਵੀ ਚੈਨਲਾਂ ‘ਤੇ ਵੀ ਬਿਜਲੀ ਬਲੈਕਆਊਟ ਹੋਣ ਦੀ ਖ਼ਬਰ ਦੇਖਣ ਨੂੰ ਮਿਲੀ।

ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ