ਕੋਵਿਡ-19 ਮਹਾਮਾਰੀ ਕਰਕੇ ਇੰਟਰਨੈਟ ‘ਤੇ ਚੱਲ ਰਿਹਾ ਠੱਗਾਂ ਦਾ ਵਪਾਰ, ਲੱਖਾਂ ਰੁਪਏ ਪ੍ਰਤੀ ਲੀਟਰ ਵਿਕ ਰਿਹਾ ਖੂਨ
ਏਬੀਪੀ ਸਾਂਝਾ | 02 May 2020 02:54 PM (IST)
ਇੰਟਰਨੈਟ ‘ਤੇ ਕਈ ਠੱਗ, ਕੋਰੋਨਾਵਾਇਰਸ ਦੇ ਬਚਾਅ ਲਈ ਜ਼ਰੂਰੀ ਚੀਜ਼ਾਂ ਅਤੇ ਇਸ ਬਿਮਾਰੀ ਤੋਂ ਠੀਕ ਹੋਏ ਲੋਕਾਂ ਦਾ ਖੂਨ ਗਲਤ ਢੰਗ ਨਾਲ ਵੇਚ ਰਹੇ ਹਨ।
ਨਵੀਂ ਦਿੱਲੀ: ਕੋਰੋਨਾਵਾਇਰਸ ਮਹਾਮਾਰੀ (coronavirus pandemic) ਦੇ ਬਾਵਜੂਦ ਵੀ ਲੋਕ ਧੋਖਾਧੜੀ ਕਰਨ ਤੋਂ ਪਰਹੇਜ਼ ਨਹੀਂ ਕਰ ਰਹੇ। ਇੰਟਰਨੈਟ (internet) ‘ਤੇ ਕੋਰੋਨਾਵਾਇਰਸ ਤੋਂ ਠੀਕ ਹੋਏ ਮਰੀਜ਼ਾਂ ਦਾ ਖੂਨ (blood) ਦਾ ਸੌਦਾ ਹੋ ਰਿਹਾ ਹੈ। ਕੋਵਿਡ-19 ਦੇ ਇਲਾਜ ਦੇ ਨਾਂ ‘ਤੇ ਇਸ ਨੂੰ ਵੱਖ-ਵੱਖ ਦੇਸ਼ਾਂ ‘ਚ ਵੇਚਿਆ ਜਾ ਰਿਹਾ ਹੈ। ਡੇਲੀ ਮੇਲ ਦੀ ਰਿਪੋਰਟ ਮੁਤਾਬਕ, ਖੂਨ ਵੇਚਣ ਵਾਲੇ ਦਾਅਵਾ ਕਰ ਰਹੇ ਹਨ ਕਿ ਇਸ ਖੂਨ ਤੋਂ ਕਦੇ ਵੀ ਕੋਰੋਨਾ ਨਹੀਂ ਹੋਵੇਗਾ। ਇੱਕ ਲੀਟਰ ਖੂਨ ਦੀ ਕੀਮਤ 10 ਲੱਖ ਰੁਪਏ ਨਿਰਧਾਰਤ ਕੀਤੀ ਗਈ ਹੈ। ਇਸ ਤੋਂ ਇਲਾਵਾ ਕੋਰੋਨਾ ਨਾਲ ਲੜਨ ਲਈ ਪੀਪੀਈ ਕਿੱਟਾਂ ਅਤੇ ਹੋਰ ਉਪਕਰਣ ਵੀ ਡਾਰਕਨੇਟ ‘ਤੇ ਵੇਚਿਆ ਜਾ ਰਹੀਆਂ ਹਨ। ਪ੍ਰਮੁੱਖ ਖੋਜਕਰਤਾ ਰੋਡ ਬ੍ਰਾਡਹਰਸਟ ਨੇ ਕਿਹਾ ਹੈ ਕਿ ਮਹਾਮਾਰੀ ਦੇ ਵਿਚਕਾਰ ਵੀ ਕੁਝ ਲੋਕ ਗਲਤ ਢੰਗ ਨਾਲ ਪੈਸਾ ਕਮਾਉਣਾ ਚਾਹੁੰਦੇ ਹਨ ਅਤੇ ਆਉਣ ਵਾਲੇ ਦਿਨਾਂ ਵਿੱਚ ਉਨ੍ਹਾਂ ਦਾ ਨੈਟਵਰਕ ਹੋਰ ਵੀ ਵਧ ਸਕਦਾ ਹੈ। ਇਸ ਨੂੰ ਰੋਕਣ ਦੀ ਜ਼ਰੂਰਤ ਹੈ। ਉਨ੍ਹਾਂ ਤੋਂ ਇਲਾਵਾ, ਆਸਟਰੇਲੀਆਈ ਇੰਸਟੀਚਿਊਟ ਆਫ਼ ਕ੍ਰਿਮੀਨੋਲੋਜੀ ਦੇ ਡਿਪਟੀ ਡਾਇਰੈਕਟਰ, ਰਿਕ ਬ੍ਰਾਉਨ ਨੇ ਕਿਹਾ ਕਿ ਇੰਟਰਨੈੱਟ 'ਤੇ ਵੇਚੀਆਂ ਜਾਣ ਵਾਲੀਆਂ ਚੀਜ਼ਾਂ ਲੋਕਾਂ ਦੀ ਸਿਹਤ ਨੂੰ ਬਹੁਤ ਨੁਕਸਾਨ ਪਹੁੰਚਾ ਸਕਦੀਆਂ ਹਨ।