ਇੱਥੇ ਅਕਸਰ ਹੀ ਲੋਕਾਂ ਨੂੰ ਜ਼ਿਆਦਾ ਹਾਥੀ ਹੋਣ ਕਾਰਨ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਹਾਥੀ ਕਰਕੇ ਮਨੁੱਖਾਂ ਨੂੰ ਹੋਣ ਵਾਲੀਆਂ ਮੁਸ਼ਕਲਾਂ ਦੇ ਕਾਰਨ ਸਰਕਾਰ ਨੇ ਉਨ੍ਹਾਂ ਨੂੰ ਮਾਰਨ ਦੇ ਆਦੇਸ਼ ਦਿੱਤੇ ਹਨ। ਹਾਥੀ ਨੂੰ ਮਾਰਨ ਦੀ ਕੀਮਤ ਵੀ ਲਗਾਈ ਗਈ ਹੈ। ਇਹ ਕੀਮਤ ਉਨ੍ਹਾਂ ਏਜੰਸੀਆਂ ਜਾਂ ਸੰਸਥਾਵਾਂ ਤੋਂ ਲਈ ਜਾਵੇਗੀ ਜੋ ਹਾਥੀ ਦਾ ਸ਼ਿਕਾਰ ਕਰਨਗੇ।
ਦਰਅਸਲ, ਬੋਕਸਵਾਨਾ ਦੇ ਰਾਸ਼ਟਰਪਤੀ ਮੋਕਵਿਤਸੀ ਮਸੀਸੀ ਨੇ 5 ਸਾਲ ਪਹਿਲਾਂ ਹਾਥੀਆਂ ਦੇ ਸ਼ਿਕਾਰ 'ਤੇ ਪਾਬੰਦੀ ਲਗਾਈ ਸੀ। ਹੁਣ ਇਸ ਨੂੰ ਵਾਪਸ ਲੈ ਲਿਆ ਗਿਆ ਹੈ। ਬੋਤਸਵਾਨਾ 'ਚ ਹਾਥੀਆਂ ਦੀ ਅਬਾਦੀ ਵਿਚ ਭਾਰੀ ਵਾਧਾ ਹੋਇਆ ਹੈ ਅਤੇ ਇਸ ਕਾਰਨ ਸਰਕਾਰ ਨੇ ਇੱਕ ਵਾਰ ਫਿਰ ਉਨ੍ਹਾਂ ਦੇ ਸ਼ਿਕਾਰ ਕਰਨ ਦੇ ਆਦੇਸ਼ ਜਾਰੀ ਕੀਤੇ ਹਨ।
ਇਸ ਆਦੇਸ਼ ਤੋਂ ਬਾਅਦ, ਸਰਕਾਰ 7 ਏਜੰਸੀ ਜਾਂ ਸੰਸਥਾ ਨੂੰ 10-10 ਹਾਥੀਆਂ ਦਾ ਸ਼ਿਕਾਰ ਕਰਨ ਦੀ ਇਜ਼ਾਜਤ ਦੇਵੇਗੀ। ਇਨ੍ਹਾਂ ਸਾਰੇ ਅਦਾਰਿਆਂ ਜਾਂ ਏਜੰਸੀਆਂ ਨੂੰ 10 ਹਾਥੀਆਂ ਦੇ ਸ਼ਿਕਾਰ ਲਈ 12 ਲੱਖ ਰੁਪਏ ਦੇਣੇ ਪੈਣਗੇ। ਇਸ ਦਾ ਅਰਥ ਹੈ ਹਾਥੀ ਦੀ ਕੀਮਤ 1,20,000 ਲਗਾਈ ਗਈ ਹੈ। ਹਾਥੀ ਨੂੰ ਮਾਰਨ ਲਈ 7 ਖੇਤਰ ਚੁਣੇ ਗਏ ਹਨ। ਇਨ੍ਹਾਂ 'ਚ ਸਭ ਤੋਂ ਵੱਧ ਹਾਥੀ ਹਨ।