Education Loan Information:
Calculate Education Loan EMIਵਿਦਿਆਰਥੀ ਧਿਆਨ ਦੇਣ, ਪੰਜਾਬ ਬੋਰਡ ਨੇ 12ਵੀਂ ਜਮਾਤ ਦੀ ਬੋਰਡ ਪ੍ਰਖਿਆ ਡੇਟ ਸ਼ੀਟ 'ਚ ਕੀਤਾ ਬਦਲਾਅ
ਏਬੀਪੀ ਸਾਂਝਾ | 15 Feb 2020 02:06 PM (IST)
ਪੰਜਾਬ ਬੋਰਡ ਦੀ ਜਮਾਤ 12ਵੀਂ ਦੇ ਪੇਪਰ ਸ਼ੁਰੂ ਹੋਣ ਵਾਲੇ ਹਨ। ਇਸ ਤੋਂ ਪਹਿਲਾਂ ਪੰਜਾਬ ਬੋਰਡ ਨੇ 12ਵੀਂ ਦੀ ਡੇਟ ਸ਼ੀਟ 'ਚ ਬਦਲਾਅ ਕੀਤਾ ਹੈ।
ਚੰਡੀਗੜ੍ਹ: ਪੰਜਾਬ ਬੋਰਡ ਦੀ ਜਮਾਤ 12ਵੀਂ ਦੇ ਪੇਪਰ ਸ਼ੁਰੂ ਹੋਣ ਵਾਲੇ ਹਨ। ਇਸ ਤੋਂ ਪਹਿਲਾਂ ਪੰਜਾਬ ਬੋਰਡ ਨੇ 12ਵੀਂ ਦੀ ਡੇਟ ਸ਼ੀਟ 'ਚ ਬਦਲਾਅ ਕੀਤਾ ਹੈ। ਬੋਰਡ ਨੇ ਡੇਟ ਸ਼ੀਟ ਨੂੰ ਰੀਸ਼ਡਿਊਲ ਕੀਤਾ ਹੈ। ਨਵੀਂ ਡੇਟ ਸ਼ੀਟ ਮੁਤਾਬਿਕ 12 ਮਾਰਚ 2020 ਨੂੰ ਹੋਣ ਵਾਲਾ ਇਤਿਹਾਸ ਦਾ ਪੇਪਰ ਹੁਣ 3 ਅਪ੍ਰੈਲ 2020 ਨੂੰ ਹੋਵੇਗਾ ਤੇ 27 ਮਾਰਚ ਨੂੰ ਹੋਣ ਵਾਲਾ ਭੂਗੋਲ ਦਾ ਪੇਪਰ 1 ਅਪ੍ਰੈਲ ਨੂੰ ਹੋਵੇਗਾ। ਵਿਦਿਆਰਥੀ ਇਸ ਗੱਲ ਦਾ ਧਿਆਨ ਰੱਖਣ ਕਿ ਬਾਕੀ ਦੇ ਸਾਰੇ ਪੇਪਰ ਪੁਰਾਣੀਆਂ ਮਿਤੀਆਂ ਅਨੁਸਾਰ ਹੀ ਹੋਣਗੇ, ਉਨ੍ਹਾਂ ਵਿੱਚ ਕੋਈ ਬਦਲਾਅ ਨਹੀਂ ਕੀਤਾ ਗਿਆ ਹੈ। ਜ਼ਿਕਰਯੋਗ ਹੈ ਕਿ ਹੁਣ ਪੰਜਾਬ ਬੋਰਡ ਦੀ ਜਮਾਤ 12ਵੀਂ ਦੇ ਪੇਪਰ 3 ਮਾਰਚ 2020 ਤੋਂ ਸ਼ੁਰੂ ਹੋਣਗੇ ਤੇ 3 ਅਪ੍ਰੈਲ 2020 ਨੂੰ ਖ਼ਤਮ ਹੋਣਗੇ ਜਦਕਿ ਇਸ ਤੋਂ ਪਹਿਲਾਂ ਐਗਜ਼ਾਮ 3 ਮਾਰਚ ਤੋਂ ਸ਼ੁਰੂ ਹੋ ਕੇ 27 ਮਾਰਚ ਨੂੰ ਖ਼ਤਮ ਹੋਣੇ ਸਨ। ਫ਼ਿਲਹਾਲ ਇਹ ਜਾਣਕਾਰੀ ਨਹੀਂ ਮਿਲ ਸਕੀ ਹੈ ਕਿ ਬੋਰਡ ਨੇ ਤਾਰੀਕਾਂ 'ਚ ਬਦਲਾਅ ਕਰਨ ਦਾ ਫ਼ੈਸਲਾ ਕਿਉਂ ਕੀਤਾ ਹੈ।