ਨਵੇਂ ਨਿਯਮਾਂ ਤਹਿਤ ਪ੍ਰੀਖਿਆਰਥੀਆਂ ਦੇ ਘੜੀ ਬੰਨ੍ਹਣ 'ਤੇ ਪਾਬੰਦੀ ਰਹੇਗੀ। ਹੁਣ ਤਕ ਇਹ ਪਾਬੰਦੀ ਸਿਰਫ਼ ਪ੍ਰਤੀਯੋਗੀ ਪ੍ਰੀਖਿਆਵਾਂ 'ਚ ਹੁੰਦੀ ਸੀ ਪਰ ਹੁਣ ਸੀਬੀਐੱਸਈ ਬੋਰਡ ਪ੍ਰੀਖਿਆਵਾਂ 'ਚ ਵੀ ਇਹ ਲਾਗੂ ਹੋਵੇਗੀ। ਇਸ ਤੋਂ ਇਲਾਵਾ ਪ੍ਰੀਖਿਆਰਥੀਆਂ ਨੂੰ ਪ੍ਰੀਖਿਆ ਸ਼ੁਰੂ ਹੋਣ ਦੇ 10 ਮਿੰਟ ਪਹਿਲਾਂ ਤਕ ਸੈਂਟਰ 'ਚ ਐਂਟਰੀ ਮਿਲੇਗੀ, ਉੱਥੇ ਹੀ ਪ੍ਰੀਖਿਆਰਥੀ ਇਸ ਵਾਰ ਪਾਰਦਰਸ਼ੀ ਜੁਰਾਬਾਂ ਪਹਿਨ ਕੇ ਜਾ ਸਕਣਗੇ। ਸੈਂਟਰ 'ਚ ਸਿਰਫ਼ ਐਡਮਿਟ ਕਾਰਡ ਤੇ ਪੈੱਨ ਨਾਲ ਹੀ ਪ੍ਰੀਖਿਆਰਥੀ ਨੂੰ ਐਂਟਰੀ ਮਿਲੇਗੀ।ਬੋਰਡ ਤੋਂ ਮਿਲੀ ਜਾਣਕਾਰੀ ਮੁਤਾਬਿਕ ਪ੍ਰੀਖਿਆਰਥੀਆਂ ਦੀ ਸਹੂਲਤ ਲਈ ਸਾਰੇ ਪ੍ਰੀਖਿਆ ਕੇਂਦਰਾਂ ਨੂੰ ਜੀਓ ਮੈਪਿੰਗ ਨਾਲ ਟੈਗ ਕੀਤਾ ਗਿਆ ਹੈ। ਐਡਮਿਟ ਕਾਰਡ (ਪ੍ਰਵੇਸ਼ ਪੱਤਰ) 'ਚ ਲਿਖੇ ਪ੍ਰੀਖਿਆ ਕੇਂਦਰ ਦਾ ਨਾਂ ਜੀਓ ਮੈਪਿੰਗ 'ਚ ਭਰਦੇ ਹੀ ਉਸ ਦਾ ਰਾਹ ਪ੍ਰੀਖਿਆਰਥੀ ਨੂੰ ਪਤਾ ਚੱਲ ਜਾਵੇਗਾ।
ਪ੍ਰੈਕਟੀਕਲ ਪੇਪਰਾਂ ਦੀ ਤਰ੍ਹਾਂ ਇਸ ਵਾਰ ਬੋਰਡ ਨੇ ਸਿਧਾਂਤਕ ਪ੍ਰੀਖਿਆ ਲਈ ਆਬਜ਼ਰਵਰਾਂ ਦੀ ਟੀਮ ਨਿਯੁਕਤ ਕਰਨ ਦਾ ਫ਼ੈਸਲਾ ਕੀਤਾ ਹੈ। ਇਹ ਟੀਮ ਪ੍ਰੀਖਿਆ ਕੇਂਦਰਾਂ 'ਚ ਕਿਸੇ ਵੀ ਤਰ੍ਹਾਂ ਦੀ ਗੜਬੜ ਫੜਨ ਲਈ ਐਗਜ਼ਾਮ ਦੌਰਾਨ ਅਚਨਚੇਤ ਨਿਰੀਖਣ ਲਈ ਪਹੁੰਚੇਗੀ।
ਇਸਦੇ ਨਾਲ ਹੀ ਸਾਰੇ ਪ੍ਰੀਖਿਆ ਕੇਂਦਰਾਂ ਦੇ ਸੁਪਰਡੈਂਟਸ ਦੇ ਮੋਬਾਈਲ ਜ਼ੀਰੋ ਮੈਪਿੰਗ ਨਾਲ ਜੋੜੇ ਜਾਣਗੇ। ਇਸ ਦੇ ਜ਼ਰੀਏ ਬੋਰਡ ਦੇ ਨਿਰਦੇਸ਼ ਉਨ੍ਹਾਂ ਤਕ ਪਹੁੰਚ ਸਕਣਗੇ। ਹਾਲਾਂਕਿ ਜ਼ੀਰੋ ਮੈਪਿੰਗ ਦਾ ਇਹ ਕੰਮ ਪ੍ਰੀਖਿਆ ਸ਼ੁਰੂ ਹੋਣ ਤੋਂ 2 ਘੰਟੇ ਪਹਿਲਾਂ ਹੋਵੇਗਾ। ਇਸ ਤੋਂ ਬਾਅਦ ਸਾਰੇ ਪ੍ਰੀਖਿਆ ਕੇਂਦਰ ਬੋਰਡ ਹੈੱਡ ਕੁਆਰਟਰ ਨਾਲ ਆਨਲਾਈਨ ਜੁੜ ਜਾਣਗੇ।
Education Loan Information:
Calculate Education Loan EMI