ਜੀਂਦ: ਹਰਿਆਣਾ ਦੇ ਜੀਂਦ 'ਚ ਖਾਪਾਂ, ਤਪਾਂ ਤੇ ਖੇਤਰ ਦੀਆਂ ਕਈ ਮਹਾ ਪੰਚਾਇਤਾਂ 'ਚ ਵੱਡਾ ਫੈਸਲਾ ਲਿਆ ਗਿਆ। ਉਨ੍ਹਾਂ ਵਲੋਂ ਡਿਪਟੀ ਚੀਫ ਮਿਨਿਸਟਰ ਦੁਸ਼ਯੰਤ ਚੌਟਾਲਾ, ਬੀਜੇਪੀ ਸਾਂਸਦ ਬਿਜੇਂਦਰ ਸਿੰਘ ਤੇ ਕੰਗਣਾ ਰਣੌਤ ਦਾ ਸਮਾਜਿਕ ਬਾਈਕਾਟ ਕੀਤਾ ਗਿਆ ਹੈ।


ਲੋਕਾਂ ਦਾ ਕਹਿਣਾ ਹੈ ਕਿ ਜੇਕਰ ਉਹ ਖੇਤਰ 'ਚ ਦਾਖਿਲ ਹੋਏ ਤਾਂ ਕਾਲੇ ਝੰਡੇ ਦਿਖਾਏ ਜਾਣਗੇ, ਕੋਈ ਵੀ ਇਨ੍ਹਾਂ ਨਾਲ ਗੱਲ ਨਹੀਂ ਕਰੇਗਾ ਤੇ ਇਲਾਕੇ 'ਚੋਂ ਬਾਹਰ ਕੱਢ ਦਿੱਤਾ ਜਾਵੇਗਾ। ਇੰਨਾ ਹੀ ਨਹੀਂ ਇਸ ਦੇ ਨਾਲ ਕਿਸਾਨਾਂ ਖਿਲਾਫ ਬੋਲਣ 'ਤੇ ਕੰਗਣਾ ਰਣੌਤ ਖਿਲਾਫ ਵੀ ਇਹ ਹੀ ਫੈਸਲਾ ਲਿਆ ਗਿਆ। ਦਸ ਦਈਏ ਕਿ ਜਿਸ ਖੇਤਰ 'ਚ ਇਨ੍ਹਾਂ ਦਾ ਬਾਈਕਾਟ ਕੀਤਾ ਗਿਆ ਹੈ ਉਥੇ ਹੀ ਦੁਸ਼ਯੰਤ ਚੌਟਾਲਾ ਵਿਧਾਨ ਸਭਾ ਚੋਣ ਜਿੱਤੇ ਹਨ।


ਉਧਰ ਹਰਿਆਣਾ ਮਹਿਲਾ ਕਮਿਸ਼ਨ ਨੇ ਕੰਗਣਾ ਨੂੰ ਖੇਤਰ 'ਚ ਨਾ ਦਾਖਿਲ ਹੋਣ ਦੇਣ ਦੀ ਗੱਲ 'ਤੇ ਕਿਹਾ ਹੈ ਕਿ ਅਜਿਹੀਆਂ ਛੋਟੀਆਂ-ਮੋਟੀਆਂ ਘਟਨਾਵਾਂ ਹੁੰਦੀਆਂ ਰਹਿੰਦੀਆਂ ਹਨ। ਅਸੀਂ ਸੂਬੇ ਦਾ ਫਿਕਰ ਕਰੀਏ ਤਾਂ ਜ਼ਿਆਦਾ ਚੰਗਾ ਹੋਵੇਗਾ। ਉਨ੍ਹਾਂ ਕਿਹਾ ਇਹ ਫੈਸਲਾ ਗਲਤ ਹੈ ਭਾਵੇਂ ਮਹਿਲਾ ਹੋਵੇ ਜਾਂ ਆਦਮੀ ਉਨ੍ਹਾਂ ਨੂੰ ਕਿਤੇ ਵੀ ਆਉਣ-ਜਾਣ ਤੋਂ ਰੋਕਿਆ ਨਹੀਂ ਜਾ ਸਕਦਾ।