ਜਿਸ ਮਗਰੋਂ ਬੇਬੇ ਮਹਿੰਦਰ ਕੌਰ ਵੱਲੋਂ ਦਿਖਾਈ ਦ੍ਰਿੜਤਾ, ਉਸ ਵੱਲੋਂ ਮੀਡੀਆ ਵਿੱਚ ਉਠਾਈ ਆਪਣੀ ਗੱਲ ਦਾ ਨੋਟਿਸ ਸਮੁਚੇ ਸੰਸਾਰ ਭਰ ਵਿਚ ਲਿਆ ਗਿਆ ਅਤੇ ਬੇਬੇ ਕਿਸਾਨ ਸੰਘਰਸ਼ ਦੀ ਪ੍ਰਤੀਕ ਬਣਕੇ ਉੱਭਰੀ।ਉਧਰ ਕੰਗਨਾ ਵਲੋਂ ਦਿੱਤੇ ਗਏ ਬਿਆਨ ਮਗਰੋਂ ਟਵਿੱਟਰ ਤੇ ਪੰਜਾਬੀ ਕਲਾਕਾਰਾਂ ਨੇ ਕੰਗਨਾ ਦੀ ਖੂਬ ਕਲਾਸ ਵੀ ਲਾਈ।
ਕੰਗਣਾ ਰਣੌਤ ਅਤੇ ਦਿਲਜੀਤ ਦੋਸਾਂਝ ਵਿਚਕਾਰ ਹੋਈ ਟਵਿੱਟਰ 'ਤੇ ਬਹਿਸ ਵਿੱਚ ਕਈ ਪੰਜਾਬੀ ਕਲਾਕਾਰਾਂ ਨੇ ਦਿਲਜੀਤ ਦੋਸਾਂਝ ਦਾ ਸਾਥ ਦਿੱਤਾ ਹੈ। ਇਸ ਦੇ ਨਾਲ ਹੀ, ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਵੀ ਕੰਗਣਾ ਖਿਲਾਫ ਕਾਨੂੰਨੀ ਨੋਟਿਸ ਜਾਰੀ ਕਰ ਦਿੱਤਾ ਹੈ।ਕੰਗਨਾ ਖਿਲਾਫ ਇਹ ਦੂਜਾ ਕਾਨੂੰਨੀ ਨੋਟਿਸ ਹੈ।ਇਸ ਤੋਂ ਪਹਿਲਾਂ ਪੰਜਾਬ ਦੇ ਜ਼ੀਰਕਪੁਰ ਸ਼ਹਿਰ ਦੇ ਇਕ ਵਕੀਲ ਨੇ 2 ਦਸੰਬਰ ਨੂੰ ਕੰਗਨਾ ਰਣੌਤ ਦੇ ਟਵੀਟ ਕਰਕੇ ਉਸਨੂੰ ਕਾਨੂੰਨੀ ਨੋਟਿਸ ਭੇਜਿਆ ਸੀ।