ਜਲੰਧਰ: ਦਿੱਲੀ ਬਾਰਡਰ 'ਤੇ ਆਪਣੇ ਹੱਕਾਂ ਲਈ ਡਟੇ ਕਿਸਾਨਾਂ ਨੂੰ ਵਿਦੇਸ਼ਾਂ 'ਚੋਂ ਵੀ ਭਰਵਾਂ ਸਮਰਥਨ ਮਿਲ ਰਿਹਾ ਹੈ। ਵਿਦੇਸ਼ਾਂ 'ਚ ਵੱਸਦੇ ਪੰਜਾਬੀਆਂ ਨੇ ਕਿਸਾਨਾਂ ਲਈ ਦਿਲਾਂ ਦੇ ਦਰਵਾਜ਼ੇ ਖੋਲ ਦਿੱਤੇ ਹਨ। ਅਜਿਹੇ 'ਚ ਅਮਰੀਕਾ ਵਿਚ ਵੱਸਦੇ ਪੰਜਾਬੀ ਟੁੱਟ ਭਰਾਵਾਂ ਨੇ ਦਿੱਲੀ ’ਚ ਮੋਰਚਾ ਮੱਲੀ ਬੈਠੇ ਕਿਸਾਨਾਂ ਲਈ 20 ਕੁਇੰਟਲ ਦੇ ਕਰੀਬ ਬਦਾਮ ਭੇਜੇ ਹਨ।


ਪੰਜਾਬ ਆਏ ਰਣਵੀਰ ਸਿੰਘ ਟੁੱਟ ਨੇ ਦੱਸਿਆ ਕਿ ਦਿੱਲੀ ਮੋਰਚੇ ’ਚ ਉਹ ਵੀ ਆਪਣਾ ਯੋਗਦਾਨ ਪਾ ਰਹੇ ਹਨ। ਪਿਛਲੇ ਪੰਜਾਂ ਦਿਨਾਂ ਵਿੱਚ ਉਨ੍ਹਾਂ ਨੇ 20 ਕੁਇੰਟਲ ਬਦਾਮ ਦਿੱਲੀ ਮੋਰਚੇ ’ਤੇ ਡਟੇ ਕਿਸਾਨਾਂ ਲਈ ਭੇਜੇ ਹਨ। ਉਨ੍ਹਾਂ ਦੱਸਿਆ ਕਿ ਅਮਰੀਕਾ ਵਿੱਚ ਉਹ 10 ਹਜ਼ਾਰ ਏਕੜ ’ਚ ਬਦਾਮਾਂ ਦੀ ਖੇਤੀ ਕਰਦੇ ਹਨ ਤੇ ਭਾਰਤ ਸਮੇਤ ਦੁਨੀਆਂ ਦੇ ਕਈ ਦੇਸ਼ਾਂ ਨਾਲ ਬਦਾਮਾਂ ਦਾ ਕਾਰੋਬਾਰ ਕਰਦੇ ਹਨ।


ਕਿਸਾਨ ਮੋਰਚੇ ਲਈ ਬਦਾਮ ਭੇਜਣਾ ਉਨ੍ਹਾਂ ਲਈ ਵੱਡੇ ਫਖ਼ਰ ਅਤੇ ਸੇਵਾ ਵਾਲੀ ਗੱਲ ਹੈ। ਉਨ੍ਹਾਂ ਕਿਹਾ ਕਿ ਵਿਦੇਸ਼ਾਂ ਵਿੱਚ ਬੈਠੇ ਪਰਵਾਸੀ ਪੰਜਾਬੀਆਂ ਦੀਆਂ ਨਜ਼ਰਾਂ ਦਿੱਲੀ ਅੰਦੋਲਨ ’ਤੇ ਟਿਕੀਆਂ ਹੋਈਆਂ ਹਨ। ਪੰਜਾਬੀਆਂ ਤੋਂ ਬਿਨਾਂ ਵੀ ਦੁਨੀਆਂ ਭਰ ਦੇ ਲੋਕ ਇਸ ਅੰਦੋਲਨ ਨੂੰ ਦੇਖ ਕੇ ਹੈਰਾਨ ਹਨ। ਜਿਸ ਤਰ੍ਹਾਂ ਪੰਜਾਬੀਆਂ ਨੇ ਹੌਸਲਾ ਤੇ ਦਲੇਰੀ, ਦ੍ਰਿੜ ਇਰਾਦਾ ਇਸ ਅੰਦੋਲਨ 'ਚ ਬਣਾਇਆ ਹੈ ਉਸ ਨੇ ਦੁਨੀਆਂ ਨੂੰ ਹੈਰਾਨ ਕਰ ਦਿੱਤਾ ਹੈ।


'ਕਿਸਾਨਾਂ ਨੇ ਠੰਡ 'ਚ ਮੋਦੀ ਸਰਕਾਰ ਨੂੰ ਲਿਆਂਦੀਆਂ ਤਰੇਲੀਆਂ'! ਸ਼ਿਵ ਸੇਨਾ ਨੇ ਕੇਂਦਰ 'ਤੇ ਸਿੰਨ੍ਹ ਕੇ ਨਿਸ਼ਾਨੇ ਵਿੰਨ੍ਹੇ


ਪ੍ਰਦਰਸ਼ਨ 'ਚ ਡਟੇ ਕਿਸਾਨਾਂ ਦੀ ਸੇਵਾ ਲਈ ਯੋਗਦਾਨ ਪਾਉਣ ਵਾਲਿਆਂ ਨੇ ਵੀ ਵੱਡੇ ਜੇਰੇ ਦਿਖਾਏ ਹਨ। ਕਿਸਾਨਾਂ ਦੇ ਪ੍ਰਦਰਸ਼ਨ 'ਚ ਬਦਾਮਾਂ ਦਾ ਲੰਗਰ ਖੁੱਲੇ ਗੱਫਿਆਂ 'ਚ ਵਰਤਾਇਆ ਗਿਆ, ਇਹ ਵੀ ਖੁੱਲਦਿਲੀ ਦੀ ਵੱਡੀ ਮਿਸਾਲ ਹੈ। ਇਸ ਤੋਂ ਇਲਾਵਾ ਵੀ ਪੰਜਾਬ ਦੇ ਵੱਖ-ਵੱਖ ਪਿੰਡਾਂ ਤੋਂ ਠੰਡ 'ਚ ਡਟੇ ਕਿਸਾਨਾਂ ਲਈ ਦੇਸੀ ਘਿਉ, ਖੋਏ ਤੇ ਡਰਾਈ ਫਰੂਟਸ ਦੀਆਂ ਪਿੰਨੀਆਂ ਭੇਜੀਆਂ ਜਾ ਰਹੀਆਂ ਹਨ।


ਕੇਂਦਰ ਨੇ ਲੱਭਿਆ ਕਿਸਾਨਾਂ ਨੂੰ ਮਨਾਉਣ ਦਾ ਹੱਲ, ਕਿਸਾਨ ਕਾਨੂੰਨ ਰੱਦ ਕਰਾਉਣ 'ਤੇ ਅੜੇ

ਖੇਤੀ ਕਾਨੂੰਨਾਂ 'ਚ ਅੰਬਾਨੀ-ਅਡਾਨੀ ਦਾ ਹੱਥ! ਵਾਇਰਲ ਵੀਡੀਓ ਦਾ ਇਹ ਹੈ ਸੱਚ

ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ