ਨਵੀਂ ਦਿੱਲੀ: ਕੇਂਦਰੀ ਖੇਤੀ ਕਾਨੂੰਨਾਂ ਖਿਲਾਫ ਕਿਸਾਨ ਦਿੱਲੀ ਦੇ ਬਾਰਡਰ 'ਤੇ ਡਟੇ ਹੋਏ ਹਨ। ਅਜਿਹੇ 'ਚ ਸ਼ਿਵਸੇਨਾ ਨੇ ਕਿਹਾ ਕਿ ਪੰਜਾਬ ਦੇ ਕਿਸਾਨਾਂ ਨਵੇਂ ਖੇਤੀ ਕਾਨੂੰਨਾਂ ਖਿਲਾਫ ਪ੍ਰਦਰਸ਼ਨਾਂ ਰਾਹੀਂ ਮੋਦੀ ਸਰਕਾਰ ਦੇ ਗੋਢੇ ਲੁਆ ਦਿੱਤੇ ਹਨ ਤੇ ਕਿਸਾਨਾਂ ਦੀ ਏਕਤਾ ਨਵੇਂ ਦਿਸਹੱਦੇ ਪੈਦਾ ਕਰ ਰਹੀ ਹੈ।


ਸ਼ਿਵ ਸੈਨਾ ਨੇ ਕੇਂਦਰ ਨੂੰ ਕਿਸਾਨਾਂ ਦੀਆਂ ਮੰਗਾਂ ਵੱਲ ਧਿਆਨ ਦੇਣ ਦੀ ਵੀ ਅਪੀਲ ਕੀਤੀ ਹੈ। ਕਈ ਸਿਆਸੀ ਪਾਰਟੀਆਂ ਕਿਸਾਨਾਂ ਦੇ ਸਮਰਥਨ 'ਚ ਉੱਤਰੀਆਂ ਹਨ। ਜਿਸ ਕਾਰਨ ਕੇਂਦਰ ਨੂੰ ਕਿਸਾਨੀਂ ਮੁੱਦੇ 'ਤੇ ਚੁਫੇਰਿਉਂ ਘੇਰਾ ਪੈ ਰਿਹਾ ਹੈ। ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਤੇ ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਵੀ ਕਿਸਾਨਾਂ ਦੇ ਹੱਕ 'ਚ ਆਵਾਜ਼ ਚੁੱਕੀ ਹੈ।


ਮੋਦੀ ਸਰਕਾਰ ਨੂੰ ਪਹਿਲਾਂ ਕਦੇ ਅਜਿਹੀ ਚੁਣੌਤੀ ਦਾ ਸਾਹਮਣਾ ਨਹੀਂ ਕਰਨਾ ਪਿਆ ਹੈ। ਇੱਥੋਂ ਤਕ ਕਿ ਸਰਕਾਰ ਦੇ ਹਥਿਆਰ ਸੀਬੀਆਈ, ਆਮਦਨ ਕਰ ਵਿਭਾਗ, ਇਨਫੋਰਸਮੈਂਟ ਡਾਇਰੈਕਟੋਰੇਟ ਤੇ ਐਨਸੀਬੀ ਦੀ ਵੀ ਇਸ ਮਾਮਲੇ 'ਚ ਕੋਈ ਪੇਸ਼ ਨਹੀਂ ਚੱਲ ਰਹੀ।'


ਸ਼ਿਵ ਸੇਨਾ ਨੇ ਲਿਖਿਆ ਕਿ ਕਿਸਾਨਾਂ ਨੇ ਸਰਕਾਰ ਨੂੰ ਗੋਢੇ ਟੇਕਣ ਲਈ ਮਜਬੂਰ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿਸਾਨਾਂ ਨੇ ਸਰਕਾਰ ਦਾ ਰੋਟੀ-ਪਾਣੀ ਤਕ ਸ਼ਕਣ ਤੋਂ ਇਨਕਾਰ ਕਰ ਦਿੱਤਾ। ਉਨ੍ਹਾਂ ਕਿਹਾ ਪਹਿਲਾਂ ਕਈ ਵੱਡੇ ਮੁੱਦਿਆਂ ਤੋਂ ਧਿਆਨ ਭਟਕਾਉਣ ਲਈ ਮੋਦੀ ਸਰਕਾਰ ਨੇਭਾਰਤ-ਪਾਕਿਸਤਾਨ ਸੰਘਰਸ਼ ਦਾ ਮੁੱਦਾ ਵਰਤਿਆ। ਪਰ ਹੁਣ ਕਿਸਾਨਾਂ ਸਾਹਮਣੇ ਸਰਕਾਰ ਦਾ ਕੋਈ ਹੱਥਕੰਢਾ ਕੰਮ ਨਹੀਂ ਆਇਆ। ਇਹ ਪੰਜਾਬ ਦੀ ਏਕਤਾ ਦਾ ਜਿੱਤ ਹੈ।


ਕਿਸਾਨਾਂ ਦੇ ਹੱਕ 'ਚ ਬੋਲੇ ਧਰਮੇਂਦਰ, ਸਾਂਸਦ ਪੁੱਤ ਸੰਨੀ ਦਿਓਲ ਨੇ ਕਰਾਇਆ ਚੁੱਪ!


ਸ਼ਿਵ ਸੇਨਾ ਨੇ ਲਿਖਿਆ ਕਿ ਸੰਘਰਸ਼ ਨਾਕਾਮ ਕਰਨ ਲਈ ਬੀਜੇਪੀ ਦੇ ਆਈਟੀ ਸੈਲ ਨੇ ਵੀ ਅੱਡੀ ਚੋਟੀ ਦਾ ਜ਼ੋਰ ਲਾਇਆ ਪਰ ਕਾਮਯਾਬ ਨਹੀਂ ਹੋ ਸਕੇ। ਸ਼ਿਵ ਸੇਨਾ ਨੇ ਬੀਜੇਪੀ ਨੂੰ ਸਿੰਨ੍ਹ ਕੇ ਨਿਸ਼ਾਨੇ ਵਿੰਨ੍ਹੇ ਹਨ। ਉਨ੍ਹਾਂ ਕਿਹਾ ਜਦੋਂ ਰਾਹੁਲ ਗਾਂਧੀ ਨੇ ਪੁਲਿਸ ਵੱਲੋਂ ਇਕ ਬਜ਼ੁਰਗ ਕਿਸਾਨ ਨੂੰ ਕੁੱਟੇ ਜਾਣ ਦੀ ਤਸਵੀਰ ਸਾਂਝੀ ਕੀਤੀ ਸੀ ਤਾਂ ਬੀਜੇਪੀ ਦੇ ਆਈਟੀ ਸੈਲ ਦੇ ਮੁਖੀ ਅਮਿਤ ਮਾਲਵੀਆ ਨੇ ਉਨ੍ਹਾਂ 'ਤੇ ਤਨਜ ਕੱਸਿਆ ਸੀ। ਪਰ ਟਵਿਟਰ ਨੇ ਮਾਲਵੀਆ ਨੂੰ ਅਸਲੀਅਤ ਦਾ ਸ਼ੀਸ਼ਾ ਦਿਖਾ ਦਿੱਤਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਕਿਸਾਨ ਪ੍ਰਦਰਸ਼ਨ ਕਾਰਨ ਖੜੀਆਂ ਹੋਈਆਂ ਮੁਸ਼ਕਿਲਾਂ ਤੋਂ ਅਸੀਂ ਖੁਸ਼ ਨਹੀਂ ਪਰ ਸਰਕਾਰ ਨੂੰ ਕਿਸਾਨਾਂ ਦੀ ਗੱਲ ਜ਼ਰੂਰ ਸੁਣਨੀ ਚਾਹੀਦੀ ਹੈ।


ਕੇਂਦਰ ਨੇ ਲੱਭਿਆ ਕਿਸਾਨਾਂ ਨੂੰ ਮਨਾਉਣ ਦਾ ਹੱਲ, ਕਿਸਾਨ ਕਾਨੂੰਨ ਰੱਦ ਕਰਾਉਣ 'ਤੇ ਅੜੇ


ਖੇਤੀ ਕਾਨੂੰਨਾਂ 'ਚ ਅੰਬਾਨੀ-ਅਡਾਨੀ ਦਾ ਹੱਥ! ਵਾਇਰਲ ਵੀਡੀਓ ਦਾ ਇਹ ਹੈ ਸੱਚ

ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ