ਬਟਾਲਾ: ਅੱਜਕੱਲ੍ਹ ਹਰ ਕੋਈ ਚਾਹੁੰਦਾ ਹੈ ਕਿ ਉਹ ਆਪਣੀ ਬਰਾਤ ਮਹਿੰਗੀਆਂ ਗੱਡੀਆਂ ਜਾਂ ਹੈਲੀਕਾਪਟਰ 'ਚ ਲੈ ਕੇ ਆਵੇ ਪਰ ਦੁਬਈ ਤੋਂ ਪਰਤਿਆ ਇੱਕ ਕਿਸਾਨ ਦਾ ਬੇਟਾ ਗੋਰਾ ਟਰੈਕਟਰ 'ਤੇ ਆਪਣੀ ਵਹੁਟੀ ਨੂੰ ਵਿਆਹ ਕੇ ਲਿਆਇਆ। ਬਰਾਤ 'ਚ ਸਿਰਫ ਪੰਜ ਬਰਾਤੀ ਹੀ ਗਏ ਤੇ ਇੱਕ ਦਮ ਸਾਧੇ ਢੰਗ ਨਾਲ ਵਿਆਹ ਕੀਤਾ ਗਿਆ।
ਗੋਰੇ ਨੇ ਦੱਸਿਆ ਕਿ ਉਹ ਪਿਛਲੇ ਪੰਜ ਸਾਲ ਤੋਂ ਦੁਬਈ 'ਚ ਟਰਾਲਾ ਚਲਾਉਣ ਦਾ ਕੰਮ ਕਰ ਰਿਹਾ ਹੈ। ਉਸ ਦਾ ਬਚਪਨ ਤੋਂ ਹੀ ਅਜਿਹੇ ਵਿਆਹ ਦਾ ਸ਼ੌਕ ਸੀ। ਦਿਲਚਸਪ ਗੱਲ ਇਹ ਹੈ ਕਿ ਗੋਰੇ ਨੇ ਪੰਜ ਦਿਨ ਪਹਿਲਾਂ ਹੀ ਲੜਕੀ ਨੂੰ ਦੇਖਿਆ ਸੀ।
ਉਨ੍ਹਾਂ ਝੱਟ ਰਿਸ਼ਤਾ ਕਰਕੇ ਵਿਆਹ ਕਰਵਾ ਲਿਆ। ਪਰਿਵਾਰ ਵਾਲਿਆਂ ਨੇ ਦੱਸਿਆ ਕਿ ਉਨ੍ਹਾਂ ਦੇ ਘਰ 'ਚ ਪਹਿਲਾਂ ਵੀ ਸਾਰੇ ਵਿਆਹ ਸਾਧੇ ਢੰਗ ਨਾਲ ਕੀਤੇ ਗਏ ਹਨ। ਤੇ ਉਨ੍ਹਾਂ ਲੜਕੀ ਵਾਲਿਆਂ ਤੋਂ ਬਿਲਕੁਲ ਵੀ ਦਹੇਜ ਨਹੀਂ ਲਿਆ।
ਇੰਝ ਵੀ ਹੁੰਦੇ ਵਿਆਹ! 5 ਬਰਾਤੀਆਂ ਨਾਲ ਟਰੈਕਟਰ 'ਤੇ ਵਹੁਟੀ ਲਿਆਇਆ ਦੁਬਈ ਵਾਲਾ ਗੋਰਾ
ਏਬੀਪੀ ਸਾਂਝਾ
Updated at:
04 Mar 2020 04:10 PM (IST)
ਅੱਜਕੱਲ੍ਹ ਹਰ ਕੋਈ ਚਾਹੁੰਦਾ ਹੈ ਕਿ ਉਹ ਆਪਣੀ ਬਰਾਤ ਮਹਿੰਗੀਆਂ ਗੱਡੀਆਂ ਜਾਂ ਹੈਲੀਕਾਪਟਰ 'ਚ ਲੈ ਕੇ ਆਵੇ ਪਰ ਦੁਬਈ ਤੋਂ ਪਰਤਿਆ ਇੱਕ ਕਿਸਾਨ ਦਾ ਬੇਟਾ ਗੋਰਾ ਟਰੈਕਟਰ 'ਤੇ ਆਪਣੀ ਵਹੁਟੀ ਨੂੰ ਵਿਆਹ ਕੇ ਲਿਆਇਆ। ਬਰਾਤ 'ਚ ਸਿਰਫ ਪੰਜ ਬਰਾਤੀ ਹੀ ਗਏ ਤੇ ਇੱਕ ਦਮ ਸਾਧੇ ਢੰਗ ਨਾਲ ਵਿਆਹ ਕੀਤਾ ਗਿਆ।
- - - - - - - - - Advertisement - - - - - - - - -