ਲੰਦਨ: ਕੋਰੋਨਾਵਾਇਰਸ (Coronavirus) ਵਿਰੁੱਧ ਲੜਾਈ ਵਿੱਚ ਬ੍ਰਿਟੇਨ ਨੇ ਟੀਕਾ ਲਾਉਣ ਦਾ ਦਾਅਵਾ ਕੀਤਾ ਹੈ। ਆਕਸਫੋਰਡ ਯੂਨੀਵਰਸਿਟੀ (oxford university) ਦੇ ਪ੍ਰੋਫੈਸਰ ਐਂਡਰਿਊ ਪੋਲਾਰਡ ਨੇ ਇਹ ਵੈਕਸੀਨ ਤਿਆਰ ਕੀਤਾ ਹੈ। ਕੱਲ੍ਹ ਯਾਨੀ ਵੀਰਵਾਰ ਨੂੰ ਇਸ ਦੀ ਮਨੁੱਖੀ ਪ੍ਰੀਖਿਆ ਵੀ ਕੀਤੀ ਜਾ ਰਹੀ ਹੈ।
ਯੂਕੇ ਸਰਕਾਰ ਟੀਕਾ ਤਿਆਰ ਕਰਨ ਵਾਲੀ ਟੀਮ ਨੂੰ 24 ਮਿਲੀਅਨ ਡਾਲਰ ਦੇਵੇਗੀ। ਇਸ ਤੋਂ ਇਲਾਵਾ ਇੰਪੀਰੀਅਲ ਕਾਲਜ ਨੂੰ 22.5 ਮਿਲੀਅਨ ਪੌਂਡ ਪ੍ਰਦਾਨ ਕੀਤੇ ਜਾਣਗੇ। ਉੱਥੇ ਦੇ ਵਿਗਿਆਨੀ ਵੀ ਟੀਕੇ ‘ਤੇ ਕੰਮ ਕਰ ਰਹੇ ਹਨ। ਵਰਤਮਾਨ ਵਿੱਚ ਆਕਸਫੋਰਡ ਯੂਨੀਵਰਸਿਟੀ ਦੀ ਟੀਮ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਉਦੇਸ਼ ਸਤੰਬਰ ਤੱਕ ਟੀਕੇ ਦੀਆਂ 10 ਲੱਖ ਖੁਰਾਕਾਂ ਦਾ ਉਤਪਾਦਨ ਕਰਨਾ ਹੈ। ਸਿਹਤ ਸਕੱਤਰ ਨੇ ਦੋਵਾਂ ਟੀਮਾਂ ਦੀ ਉਨ੍ਹਾਂ ਦੀ ਤੇਜ਼ੀ ਨਾਲ ਪ੍ਰਗਤੀ ਲਈ ਸ਼ਲਾਘਾ ਕੀਤੀ ਹੈ।
ਉਨ੍ਹਾਂ ਕਿਹਾ ਕਿ ਸਫਲਤਾ ਦਾ ਸਰਬੋਤਮ ਮੌਕਾ ਯਕੀਨੀ ਬਣਾਉਣ ਦੀ ਲੋੜ ਹੈ। ਹਾਲਾਂਕਿ, ਉਸ ਨੇ ਜ਼ੋਰ ਦੇਕੇ ਕਿਹਾ ਕਿ ਟੀਕੇ ਦੀ ਤਿਆਰੀ ਅਜੇ ਵੀ ਪ੍ਰੀਖਣ ਤੇ ਗਲਤੀ ਤੇ ਫਿਰ ਪ੍ਰੀਖਣ ਦੇ ਪੱਧਰ ‘ਤੇ ਹੈ। ਉਨ੍ਹਾਂ ਪ੍ਰੋਜੈਕਟ ਨਾਲ ਜੁੜੀ ਟੀਮ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਆਮ ਹਾਲਾਤ ‘ਚ ਇਸ ਅਵਸਥਾ ‘ਚ ਪਹੁੰਚਣ ਵਿੱਚ ਕਈ ਸਾਲ ਲੱਗ ਜਾਂਦੇ ਹਨ।
ਸਿਹਤ ਸਕੱਤਰ ਮੈਟ ਹੈਨਕੌਕ ਨੇ ਦੱਸਿਆ ਕਿ ਸਰਕਾਰ ਨਿਰਮਾਣ ਸਮਰੱਥਾ ‘ਚ ਨਿਵੇਸ਼ ਕਰੇਗੀ। ਉਸ ਨੇ ਟੀਕਾ ਤਿਆਰ ਕਰਨ ਵਿਚ ਸਭ ਕੁਝ ਲਾਉਣ ਦੀ ਗੱਲ ਕੀਤੀ। ਆਕਸਫੋਰਡ ਯੂਨੀਵਰਸਿਟੀ ਪ੍ਰੋਜੈਕਟ ਆਕਸਫੋਰਡ ਟੀਕਾ ਸਮੂਹ ਤੇ ਜੇਨਰ ਇੰਸਟੀਚਿਊਟ ਦੇ ਵਿਚਕਾਰ ਭਾਈਵਾਲੀ ਵਿੱਚ ਚੱਲ ਰਿਹਾ ਹੈ। ਆਕਸਫੋਰਡ ਯੂਨੀਵਰਸਿਟੀ ਪ੍ਰੋਜੈਕਟ ਦੇ ਤਹਿਤ, ਮਾਰਚ ਦੇ ਅੰਤ ਵਿੱਚ 18-55 ਸਾਲ ਦੀ ਉਮਰ ਦੇ ਸਿਹਤਮੰਦ ਲੋਕਾਂ ਨੂੰ ਕਲੀਨੀਕਲ ਅਜ਼ਮਾਇਸ਼ਾਂ ਲਈ ਭਰਤੀ ਕਰਨਾ ਸ਼ੁਰੂ ਕੀਤਾ ਗਿਆ ਸੀ।
ਕੋਰੋਨਾ ਖਿਲਾਫ ਬ੍ਰਿਟੇਨ ਹੱਥ ਲੱਗੀ ਵੱਡੀ ਸਫਲਤਾ, ਵੈਕਸੀਨ ਦਾ ਕੱਲ੍ਹ ਹੋਏਗਾ ਮਨੁੱਖੀ ਪਰੀਖਣ
ਏਬੀਪੀ ਸਾਂਝਾ
Updated at:
22 Apr 2020 04:07 PM (IST)
ਦੁਨੀਆ ਭਰ ਵਿੱਚ ਕੋਰੋਨਾ ਤੋਂ ਹੋ ਰਹੀ ਤਬਾਹੀ ਵਿਚਾਲੇ ਉਮੀਦ ਦੀ ਕਿਰਨ ਨਜ਼ਰ ਆਈ ਹੈ। ਯੂਕੇ ਦੇ ਸਿਹਤ ਸੱਕਤਰ ਨੂੰ ਵੀ ਇਸ ਤਿਆਰ ਹੋਏ ਵੈਕਸੀਨ ਤੋਂ ਵਧੇਰੀਆਂ ਉਮੀਦਾਂ ਹਨ।
- - - - - - - - - Advertisement - - - - - - - - -