ਨਵੀਂ ਦਿੱਲੀ: ਕੋਰੋਨਾਵਾਇਰਸ ਕਰਕੇ ਇਸ ਸਮੇਂ ਲੌਕਡਾਊਨ ਦੀ ਸਥਿਤੀ ਹੈ ਤੇ ਜ਼ਿਆਦਾਤਰ ਕਾਰੋਬਾਰ ‘ਚ ਗਿਰਾਵਟ ਦਰਜ ਕੀਤੀ ਜਾ ਰਹੀ ਹੈ ਪਰ ਇਸ ਮੁਸ਼ਕਲ ਸਮੇਂ ‘ਚ ਲੋਕ ਆਪਣਾ ਸਮਾਂ ਬਤੀਤ ਕਰਨ ਲਈ ਆਨਲਾਈਨ ਪਲੇਟਫਾਰਮਾਂ ‘ਤੇ ਵਧੇਰੇ ਸਮਾਂ ਬਿਤਾ ਰਹੇ ਹਨ। ਇਸ ਦਾ ਸਿੱਧਾ ਫਾਇਦਾ ਆਨਲਾਈਨ ਵੀਡੀਓ ਸਟ੍ਰੀਮਿੰਗ ਪਲੇਟਫਾਰਮ ਲੈ ਰਹੇ ਹਨ। ਹਾਲ ਹੀ ‘ਚ ਨੈੱਟਫਲਿਕਸ ਨੇ ਇੱਕ ਬਿਆਨ ਜਾਰੀ ਕਰਦਿਆਂ ਕਿਹਾ ਹੈ ਕਿ ਉਨ੍ਹਾਂ ਦੀ ਕੁੱਲ ਕਮਾਈ ‘ਚ 22 ਫੀਸਦ ਦਾ ਵਾਧਾ ਹੋਇਆ ਹੈ।


ਨੈੱਟਫਲਿਕਸ ਨੇ 2020 ਦੀ ਪਹਿਲੀ ਤਿਮਾਹੀ ‘ਚ 1.58 ਮਿਲੀਅਨ ਗਾਹਕਾਂ ਨੂੰ ਜੋੜਿਆ। ਕੰਪਨੀ ਨੇ ਪਹਿਲੀ ਤਿਮਾਹੀ ‘ਚ 5.77 ਅਰਬ ਡਾਲਰ ਦੀ ਕਮਾਈ ਕੀਤੀ, ਜੋ ਕੰਪਨੀ ਦੀ ਕੁਲ ਕਮਾਈ ‘ਚ 22% ਦਾ ਵਾਧਾ ਹੈ। ਨੈੱਟਫਲਿਕਸ ਦੇ ਹੁਣ ਦੁਨੀਆ ਭਰ ‘ਚ 18.2 ਕਰੋੜ ਤੋਂ ਵੱਧ ਗਾਹਕ ਹਨ।



ਇਸ ਦੇ ਸਕਾਰਾਤਮਕ ਨਤੀਜੇ ਵੀ ਦਿਖਾਈ ਦੇ ਰਹੇ ਹਨ। ਕੋਵਿਡ-19 ਮਹਾਮਾਰੀ ਤੇ ਅਮਰੀਕੀ ਡਾਲਰ ਦੇ ਉਤਰਾਅ ਚੜਾਅ ਦੇ ਬਾਵਜੂਦ ਨੈੱਟਫਲਿਕਸ ਦੇ ਸ਼ੇਅਰਾਂ ‘ਚ ਸ਼ੁਰੂਆਤੀ ਕਾਰੋਬਾਰ ਦੌਰਾਨ 3.3 ਫੀਸਦ ਦੀ ਤੇਜ਼ੀ ਦੇਖਣ ਨੂੰ ਮਿਲੀ।



ਮੰਗਲਵਾਰ ਨੂੰ ਤਿਮਾਹੀ ਨਤੀਜੇ ਐਲਾਨੇ ਜਾਣ ਤੋਂ ਬਾਅਦ ਸ਼ੇਅਰ ਧਾਰਕਾਂ ਨੂੰ ਲਿਖੀ ਆਪਣੀ ਚਿੱਠੀ ‘ਚ ਕੰਪਨੀ ਨੇ ਕਿਹਾ, “ਸਾਡੇ 20 ਸਾਲਾਂ ਤੋਂ ਵੱਧ ਇਤਿਹਾਸ ‘ਚ ਅਸੀਂ ਕਦੇ ਵੀ ਭਵਿੱਖ ਬਾਰੇ ਇੰਨੀ ਅਨਿਸ਼ਚਿਤਤਾ ਨਹੀਂ ਦੇਖੀ। ਵਿਆਪਕ ਇਲਾਜ ਤੇ ਟੀਕਿਆਂ ਦੀ ਅਣਹੋਂਦ ‘ਚ ਕੋਰੋਨਾਵਾਇਰਸ ਦੁਨੀਆ ‘ਚ ਹਰ ਥਾਂ ਹੈ, ਕੋਈ ਕੋਨੇ ‘ਤੇ ਪਹੁੰਚ ਗਿਆ ਹੈ, ਕੋਈ ਨਹੀਂ ਜਾਣਦਾ ਹੈ ਕਿ ਇਹ ਭਿਆਨਕ ਸੰਕਟ ਕਦੋਂ ਤੇ ਕਿਵੇਂ ਆਇਆ ਹੈ ਤੇ ਇਸ ਦਾ ਅੰਤ ਕੀ ਹੈ। ਬਹੁਤ ਸਾਰੇ ਲੋਕਾਂ ਦੀਆਂ ਜਾਨਾਂ ਗਈਆਂ, ਲੱਖਾਂ ਲੋਕ ਨੌਕਰੀਆਂ ਖੋ ਚੁੱਕੇ ਹਨ।"

ਚਿੱਠੀ ‘ਚ ਕਿਹਾ ਗਿਆ ਹੈ, “ਅਸੀਂ ਖੁਸ਼ਕਿਸਮਤ ਹਾਂ ਕਿ ਸਾਡੇ ਕੋਲ ਘਰ ‘ਚ ਸੀਮਤ ਲੋਕਾਂ ਲਈ ਹੋਰ ਵਧੇਰੇ ਸਾਰਥਕ ਸੇਵਾ ਹੈ ਤੇ ਅਸੀਂ ਇਸ ਨੂੰ ਥੋੜੇ ਸਮੇਂ ਲਈ ਘੱਟ ਵਿਘਨ ਨਾਲ ਚਲਾ ਸਕਦੇ ਹਾਂ।”