ਗੁਰਦਾਸਪੁਰ: ਬੀਐਸਐਫ ਨੇ ਬੀਤੀ ਰਾਤ ਜ਼ਿਲ੍ਹਾ ਗੁਰਦਾਸਪੁਰ ਵਿੱਚ ਭਾਰਤ-ਪਾਕਿਸਤਾਨ ਸਰਹੱਦ 'ਤੇ ਇੱਕ ਵਿਅਕਤੀ ਨੂੰ ਕਾਬੂ ਕੀਤਾ ਹੈ। ਬੀਐਸਐਫ ਵਲੋਂ ਉਸ ਦੀ ਪਹਿਚਾਣ ਜਲੰਧਰ ਦਾ ਰਹਿਣ ਵਾਲਾ ਅਮਰਜੀਤ ਸਿੰਘ ਪੰਨੂ ਦੱਸੀ ਜਾ ਰਹੀ ਹੈ। ਇਹ ਵੀ ਦੱਸਿਆ ਗਿਆ ਹੈ ਕਿ ਉਹ ਭਾਰਤੀ ਜੀਵਨ ਬੀਮਾ ਨਿਗਮ ਦਾ ਕਰਮਚਾਰੀ ਹੈ।

ਬੀਐਸਐਫ ਮੁਤਾਬਕ ਅਮਰਜੀਤ ਸਿੰਘ ਕਾਰ ਲੈ ਕੇ ਦੇਰ ਰਾਤ ਤਾਰਬੰਦੀ  ਦੇ ਇੱਕਦਮ ਕੋਲ ਪਹੁੰਚ ਗਿਆ ਸੀ। ਜਦੋਂ ਉਸ ਨੂੰ ਰੁਕਣ ਨੂੰ ਕਿਹਾ ਤਾਂ ਉਹ ਕਾਰ ਲੈ ਕੇ ਭੱਜ ਗਿਆ। ਬੀਐਸਐਫ ਦੇ ਜਵਾਨਾਂ ਵਲੋਂ ਉਸ ਦਾ ਪਿੱਛਾ ਕਰਕੇ ਉਸ ਨੂੰ ਕਾਬੂ ਕਰ ਲਿਆ ਗਿਆ।

ਪੰਜਾਬ 'ਚ ਬਦਲਿਆ ਨਾਈਟ ਕਰਫਿਊ ਦਾ ਸਮਾਂ, ਸਰਕਾਰ ਵਲੋਂ ਨਵੀਆਂ ਗਾਈਡਲਾਈਨਜ਼ ਜਾਰੀ

ਇਹ ਵੀ ਦੱਸਿਆ ਜਾ ਰਿਹਾ ਹੈ ਕਿ ਉਸ ਨੇ ਸ਼ਰਾਬ ਪੀਤੀ ਹੋਈ ਸੀ। ਬੀਐਸਐਫ ਵਲੋਂ ਅਮਰਜੀਤ ਸਿੰਘ ਦੀ ਕਾਰ ਮਹਿੰਦਰਾ ਏਕਸਿਊਵੀ ਕਬਜ਼ੇ 'ਚ ਲੈ ਲਈ ਗਈ ਅਤੇ ਫਿਲਹਾਲ ਅਧਿਕਾਰੀਆਂ ਵਲੋਂ ਉਸ ਤੋਂ ਪੁੱਛਗਿਛ ਕੀਤੀ ਜਾ ਰਹੀ ਹੈ।

ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ