ਅੰਮ੍ਰਿਤਸਰ: ਸੀਮਾ ਸੁਰੱਖਿਆ ਬਲ ਦੇ ਜਵਾਨ ਸਮੇਤ ਪੰਜ ਨੂੰ ਤਕਰੀਬਨ ਸਵਾ ਕਿੱਲੋ ਹੈਰੋਇਨ ਨਾਲ ਕਾਬੂ ਕੀਤਾ ਹੈ। ਨਸ਼ੇ ਤੋਂ ਇਲਾਵਾ ਮੁਲਜ਼ਮਾਂ ਕੋਲੋਂ ਇੱਕ ਲੱਖ ਰੁਪਏ ਤੋਂ ਵੱਧ ਨਕਦੀ ਤੇ ਐਸਯੂਵੀ ਵੀ ਬਰਾਮਦ ਹੋਈ ਹੈ।

ਬੀਐਸਐਫ ਜਵਾਨ ਦੀ ਪਛਾਣ ਸੁਸ਼ੀਲ ਕੁਮਾਰ ਵਜੋਂ ਹੋਈ ਹੈ। ਸੁਸ਼ੀਲ ਸਾਲ 2016 ਤੋਂ 2019 ਦਰਮਿਆਨ ਅੰਮ੍ਰਿਤਸਰ ਵਿੱਚ ਹੀ ਤਾਇਨਾਤ ਸੀ। ਇਸ ਸਾਲ ਠੰਢ ਦੌਰਾਨ ਧੁੰਦ ਦੌਰਾਨ ਸੁਸ਼ੀਲ ਨੂੰ ਦਾਊਂਕੇ ਪੋਸਟ ਤੋਂ ਚਾਰ ਪੈਕੇਟ ਹੈਰੋਇਨ ਦੇ ਲੱਭੇ ਸਨ। ਖ਼ਦਸ਼ਾ ਹੈ ਕਿ ਇਹ ਨਸ਼ਾ ਉਹੀ ਹੈ, ਜੋ ਉਸ ਨੂੰ ਲੱਭਾ ਸੀ।

ਸੁਸ਼ੀਲ ਦੇ ਨਾਲ ਗੌਰਵ ਸ਼ਰਮਾ, ਅਸ਼ਵਨੀ ਕੁਮਾਰ ਉਰਫ ਜਲੇਬੀ, ਪਵਨ ਕੁਮਾਰ ਤੇ ਰਜਿੰਦਰ ਕੁਮਾਰ ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ ਹੈ। ਸੁਸ਼ੀਲ ਇਸ ਸਮੇਂ ਹਰਿਆਣਾ ਦੇ ਝੱਜਰ ਵਿੱਚ ਤਾਇਨਾਤ ਹੈ। ਸਾਰੇ ਮੁਲਜ਼ਮਾਂ ਖ਼ਿਲਾਫ਼ ਅਗਲੇਰੀ ਕਾਨੂੰਨੀ ਕਾਰਵਾਈ ਜਾਰੀ ਹੈ।