ਜੰਮੂ-ਕਸ਼ਮੀਰ, ਹਿਮਾਚਲ, ਉੱਤਰਾਖੰਡ ਤੇ ਹੋਰ ਕਈ ਇਲਾਕਿਆਂ ‘ਚ ਹਲਕੀ ਤੇ ਮੱਧਮ ਬਾਰਸ਼ ਹੋ ਸਕਦੀ ਹੈ। ਮੌਸਮ ਵਿਭਾਗ ਨੇ ਕਰਨਾਟਕ, ਬਿਹਾਰ, ਅਰੁਣਾਚਲ, ਪ੍ਰਦੇਸ਼, ਨਾਗਾਲੈਂਡ ਜਿਹੇ ਕੁਝ ਹਿੱਸਿਆਂ ‘ਚ ਭਾਰੀ ਬਾਰਸ਼ ਦੀ ਉਮੀਦ ਜ਼ਾਹਿਰ ਕੀਤੀ ਹੈ। ਪੰਜਾਬ ਦੇ ਕੁਝ ਹਿੱਸਿਆਂ ਵਿੱਚ ਵੀ ਕਣੀਆਂ ਪੈ ਸਕਦੀਆਂ ਹਨ।
ਉਧਰ ਮੁੰਬਈ ‘ਚ ਹੁੰਮਸ ਤੋਂ ਬਾਅਦ ਬਾਰਸ਼ ਹੋਣ ਲੱਗੀ ਹੈ। ਮੁੰਬਈ ‘ਚ ਮਾਨਸੂਨ ਨੇ 10 ਜੂਨ ਨੂੰ ਦਸਤਕ ਦਿੱਤੀ ਸੀ। ਇਸ ਤੋਂ ਇਲਾਵਾ ਮੌਸਮ ਵਿਭਾਗ ਨੇ ਟਵੀਟ ਕਰ ਕਿਹਾ ਕਿ ਦੱਖਣੀ-ਪੱਛਮੀ ਮਾਨਸੂਨ ਦੇ ਬੱਦਲ ਮੁੰਬਈ ਸਮੇਤ ਪੂਰੇ ਮਹਾਰਾਸ਼ਟਰ, ਗੁਜਰਾਤ ਤੇ ਮੱਧ ਪ੍ਰਦੇਸ਼ ‘ਤੇ ਛਾਏ ਹਨ। ਦੱਖਣੀ ਗੁਜਰਾਤ ਤੇ ਸੌਰਾਸ਼ਟਰ ‘ਚ ਵੀ ਮਾਨਸੂਨ ਦੇ ਆਉਣ ਦੀ ਪੁਸ਼ਟੀ ਹੋ ਗਈ ਹੈ। ਇਸ ਦੇ ਨਾਲ ਉੱਤਰੀ ਸੂਬਿਆਂ ‘ਚ ਪੱਛਮੀ ਗੜਬੜੀ ਕਰਕੇ ਬੱਦਲ ਛਾਏ ਹੋਏ ਹਨ ਜੋ ਕਦੇ ਵੀ ਬਰਸ ਸਕਦੇ ਹਨ।