ਮੁੰਬਈ: ਇੱਥੋਂ ਦੇ ਦਾਦਰ ਇਲਾਕੇ ਵਿੱਚ ਹੈਰਾਨੀਜਨਕ ਮਾਮਲਾ ਸਾਹਮਣੇ ਆਇਆ ਹੈ। ਸਬਜ਼ੀ ਵਾਲੇ ਨੇ ਕਥਿਤ ਤੌਰ 'ਤੇ ਗਾਹਕ ਨੂੰ ਚਾਕੂ ਮਾਰ ਕੇ ਕਤਲ ਕਰ ਦਿੱਤਾ।
ਪੁਲਿਸ ਨੇ ਦੱਸਿਆ ਕਿ ਸੋਮਵਾਰ ਰਾਤ ਨੂੰ ਪੀੜਤ ਹਨੀਫ ਸਿੱਦਕੀ ਨੇ ਦਾਦਰ ਰੇਲਵੇ ਸਟੇਸ਼ਨ ਦੇ ਬਾਹਰ ਖੜ੍ਹੀ ਰੇਹੜੀ ਤੋਂ ਸਬਜ਼ੀ ਖਰੀਦਣੀ ਚਾਹੀ। ਦੋਵਾਂ ਵਿੱਚ ਪੁਰਾਣੇ ਨੋਟ ਕਰਕੇ ਤਕਰਾਰ ਹੋ ਗਈ, ਜੋ ਇੰਨੀ ਵੱਧ ਗਈ ਕਿ ਨੌਬਤ ਹੱਥੋਪਾਈ ਤਕ ਆ ਗਈ। ਪੁਲਿਸ ਨੇ ਦੱਸਿਆ ਕਿ ਇਸ ਦੌਰਾਨ ਰੇਹੜੀ ਵਾਲੇ ਨੇ ਸਿੱਦਕੀ ਨੂੰ ਕਥਿਤ ਰੂਪ ਵਿੱਚ ਚਾਕੂ ਮਾਰ ਦਿੱਤਾ।
ਪੀੜਤ ਵਿਅਕਤੀ ਨੂੰ ਗੰਭੀਰ ਹਾਲਤ ਵਿੱਚ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਸਬਜ਼ੀ ਵਾਲਾ ਮੌਕੇ ਤੋਂ ਫਰਾਰ ਹੋ ਗਿਆ, ਪਰ ਪੁਲਿਸ ਨੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਕਤਲ ਦਾ ਕੇਸ ਦਰਜ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
10 ਰੁਪਏ ਦਾ ਪੁਰਾਣੇ ਨੋਟ 'ਤੇ ਹੋਈ ਬਹਿਸ, ਸਬਜ਼ੀ ਵਾਲੇ ਨੇ ਕਰ ਦਿੱਤਾ ਗਾਹਕ ਦਾ ਕਤਲ
ਏਬੀਪੀ ਸਾਂਝਾ
Updated at:
26 Jun 2019 09:52 AM (IST)
ਪੀੜਤ ਵਿਅਕਤੀ ਨੂੰ ਗੰਭੀਰ ਹਾਲਤ ਵਿੱਚ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਸਬਜ਼ੀ ਵਾਲਾ ਮੌਕੇ ਤੋਂ ਫਰਾਰ ਹੋ ਗਿਆ, ਪਰ ਪੁਲਿਸ ਨੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ
- - - - - - - - - Advertisement - - - - - - - - -