ਨਵੀਂ ਦਿੱਲੀ: ਮੁਸ਼ਕਲ ਦੌਰ ਤੋਂ ਲੰਘ ਰਹੇ ਸਰਕਾਰੀ ਟੈਲੀਕਾਮ ਕੰਪਨੀ ਬੀਐਸਐਨਐਲ ਨੇ ਯੂਜ਼ਰਸ ਨੂੰ ਖੁਸ਼ ਕਰਨ ਲਈ ਨਵੇਂ ਆਫਰ ਤੇ ਸਰਵਿਸ ਸ਼ੁਰੂ ਕੀਤੀ ਹੈ। ਇਸ ਕੜੀ ‘ਚ ਬੀਐਸਐਨਐਲ ਨੇ ਆਪਣੀ ਬ੍ਰਾਡਬੈਂਡ ਸਰਵਿਸ ਵੀ ਸ਼ੁਰੂ ਕਰ ਦਿੱਤੀ ਹੈ। ਇੰਨਾ ਹੀ ਨਹੀਂ BSNL ਨੇ ਇਸ ਸਰਵਿਸ ਨੂੰ ਰੀਲੌਂਚ ਕਰਨ ਦੇ ਨਾਲ ਆਪਣੇ ਯੂਜ਼ਰਸ ਨੂੰ 5ਜੀਬੀ ਡੇਟਾ ਵੀ ਆਫਰ ਕੀਤਾ ਹੈ। ਖਾਸ ਗੱਲ ਹੈ ਕਿ ਇਹ ਡੇਟਾ ਬਿਲਕੁੱਲ ਫਰੀ ਹੈ।

ਕੰਪਨੀ ਨੇ ਇਹ ਸਰਵਿਸ ਆਪਣੇ ਉਨ੍ਹਾਂ ਯੂਜ਼ਰਸ ਲਈ ਸ਼ੁਰੂ ਕੀਤੀ ਹੈ ਜਿਨ੍ਹਾਂ ਕੋਲ ਲੈਂਡਲਾਈਨ ਕਨੈਕਸ਼ਨ ਤਾਂ ਹੈ ਪਰ ਬ੍ਰਾਡਬੈਂਡ ਸਰਵਿਸ ਦਾ ਇਸਤੇਮਾਲ ਨਹੀਂ ਕਰਦੇ। ਜੇਕਰ ਗਾਹਕ ਇਹ ਸਰਵਿਸ ਸ਼ੁਰੂ ਕਰਦੇ ਹਨ ਤਾਂ ਉਨ੍ਹਾਂ ਨੂੰ ਇੱਕ ਮਹੀਨਾਂ 5ਜੀਬੀ ਡੇਟਾ ਫਰੀ ਮਿਲੇਗਾ ਜਿਸ ਦੀ ਸਪੀਡ 10Mpbs ਰਹੇਗੀ।

BSNL ਨੇ ਅੰਡੇਮਾਨ-ਨਿਕੋਬਾਰ ਨੂੰ ਛੱਡ ਬਾਕੀ ਸਾਰੇ ਸੂਬਿਆਂ ‘ਚ ਇਸ ਸੇਵਾ ਨੂੰ ਲੌਂਚ ਕੀਤਾ ਹੈ। ਇਸ ਲਈ ਕੋਈ ਸਿਕਊਰਟੀ ਚਾਰਜ ਵੀ ਨਹੀਂ ਦੇਣਾ ਪਵੇਗਾ। ਇਸ ਦੇ ਨਾਲ ਹੀ ਕੰਪਨੀ ਯੂਜ਼ਰਸ ਨੂੰ ਜੋੜਨ ਲਈ ਐਮਜੌਨ ਦੀ ਫਰੀ ਸਬਸਕ੍ਰਿਪਸ਼ਨ ਵੀ ਦੇ ਰਿਹਾ ਹੈ।

ਇਸ ਦੇ ਨਾਲ ਹੀ ਮੋਬਾਈਲ ਸਰਵਿਸ ਨੂੰ ਲੈ ਕੇ ਵੀ ਕੰਪਨੀ ਨੇ ਕੁਝ ਬਦਲਾਅ ਕਰਨ ਦਾ ਫੈਸਲਾ ਲਿਆ ਹੈ। BSNL ਨੇ 96 ਰੁਪਏ ਦਾ ਨਵਾਂ ਪਲਾਨ ਸ਼ੁਰੂ ਕੀਤਾ ਹੈ ਜਿਸ ‘ਚ ਯੂਜ਼ਰਸ ਨੂੰ 180 ਦਿਨ ਦ ਵੈਲੇਡਿਟੀ ਦੇ ਨਾਲ ਫਰੀ ਕਾਲਿੰਗ ਤੇ ਹਰ ਰੋਜ਼ ਦੇ 100 ਮੈਸੇਜ ਮਿਲਣਗੇ।