ਉੱਤਰ ਪ੍ਰਦੇਸ਼ ਦੀ ਸਾਬਕਾ ਮੁੱਖ ਮੰਤਰੀ ਅਤੇ ਬਹੁਜਨ ਸਮਾਜ ਪਾਰਟੀ (ਬਸਪਾ) ਸੁਪਰੀਮੋ ਮਾਇਆਵਤੀ ਦੇ ਪਿਤਾ ਪ੍ਰਭੂਦਿਆਲ ਦਾ ਵੀਰਵਾਰ ਨੂੰ 95 ਸਾਲ ਦੀ ਉਮਰ ਵਿੱਚ ਦੇਹਾਂਤ ਹੋ ਗਿਆ। ਉਹ ਰਕਾਬਗੰਜ, ਦਿੱਲੀ 'ਚ ਰਹਿੰਦੇ ਸੀ।
ਮਾਇਆਵਤੀ ਅਸਲ 'ਚ ਗੌਤਮ ਬੁੱਧ ਨਗਰ ਜ਼ਿਲ੍ਹੇ ਦੇ ਬਦਲਾਪੁਰ ਪਿੰਡ ਦੀ ਵਸਨੀਕ ਹੈ। ਮਾਇਆਵਤੀ ਦੇ ਪਿਤਾ ਸਰਕਾਰੀ ਨੌਕਰੀ ਕਰਦੇ ਸੀ, ਇਸ ਲਈ ਬੱਚਿਆਂ ਦੀ ਪੜ੍ਹਾਈ ਲਈ ਦਿੱਲੀ ਚਲੇ ਗਏ। ਮਾਇਆਵਤੀ ਅਤੇ ਉਸ ਦੇ ਭੈਣ-ਭਰਾ ਨੇ ਦਿੱਲੀ ਵਿੱਚ ਰਹਿ ਕੇ ਹੀ ਪੜ੍ਹਾਈ ਕੀਤੀ ਸੀ।
ਦਲਿਤ ਭਾਈਚਾਰੇ ਨਾਲ ਸਬੰਧਤ ਹੋਣ ਦੇ ਬਾਵਜੂਦ ਪ੍ਰਭੂ ਦਿਆਲ ਇਕ ਦੂਰਦਰਸ਼ੀ ਵਿਅਕਤੀ ਸਨ। ਉਹ ਹਮੇਸ਼ਾਂ ਲੋਕਾਂ ਨੂੰ ਸਿੱਖਿਆ ਅਤੇ ਸਮਾਜ ਸੇਵਾ ਪ੍ਰਤੀ ਪ੍ਰੇਰਿਤ ਕਰਦੇ ਸੀ।