ਹਿਮਾਚਲ ਪ੍ਰਦੇਸ਼ 'ਚ ਹੋਲੀ ਦੇ ਦਿਨ ਵੱਡਾ ਸੜਕੀ ਹਾਦਸਾ ਵਾਪਰਿਆ ਜਿਸ 'ਚ ਐਚਆਰਟੀਸੀ ਦੀ ਬੱਸ ਜੋ ਹਿਮਾਚਲ ਦੇ ਚੰਬਾ ਜ਼ਿਲ੍ਹੇ 'ਚ ਚੰਡੀਗੜ੍ਹ ਤੋਂ ਆ ਰਹੀ ਸੀ, ਖਾਈ 'ਚ ਡਿੱਗ ਗਈ। ਇਸ ਹਾਦਸੇ 'ਚ ਪੰਜ ਲੋਕਾਂ ਦੀ ਮੌਤ ਤੇ ਕਰੀਬ 35 ਲੋਕਾਂ ਦੀ ਗੰਭੀਰ ਜ਼ਖ਼ਮੀ ਹੋਣ ਦੀ ਖ਼ਬਰ ਹੈ।
ਜਿੱਥੇ ਇਨ੍ਹਾਂ ਮ੍ਰਿਤਕਾਂ ਦੇ ਘਰਾਂ 'ਚ ਹੋਲੀ ਦੇ ਤਿਓਹਾਰ ਦੀਆਂ ਖੁਸ਼ੀਆਂ ਤੇ ਤਿਆਰੀਆਂ ਚਲ ਰਹੀਆਂ ਸੀ, ਉੱਥੇ ਅੱਜ ਮਾਤਮ ਪਸਰ ਗਿਆ ਹੈ। ਦੱਸ ਦਈਏ ਕਿ ਹਾਦਸਾ ਮੰਗਲਵਾਰ ਸਵੇਰੇ ਹੋਇਆ। ਬੱਸ 'ਚ ਕੁਲ 41 ਲੋਕ ਸਵਾਰ ਸੀ। ਇਸ ਹਾਦਸੇ 'ਚ ਸਵੇਰੇ ਢਾਈ ਵਜੇ ਤੋਂ ਰੈਸਕਿਊ ਆਪ੍ਰੇਸ਼ਨ ਚਲ ਰਿਹਾ ਹੈ। ਜ਼ਖਮੀਆਂ ਨੂੰ ਤੁਰੰਤ ਹਸਪਤਾਲ ਪਹੁੰਚਾਇਆ ਗਿਆ ਪਰ ਹਸਪਤਾਲ 'ਚ ਸਿਰਫ ਇੱਕ ਡਾਕਟਰ ਹੋਣ ਕਾਰਨ ਹਫੜਾ-ਦਫੜੀ ਮਚ ਗਈ।
ਦੋ ਗੰਭੀਰ ਜ਼ਖ਼ਮੀਆਂ ਨੂੰ ਟਾਂਡਾ ਰੈਫਰ ਕੀਤਾ ਗਿਆ ਹੈ। ਹਾਦਸੇ ਦੇ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ। ਪ੍ਰਸ਼ਾਸਨ ਨੇ ਜ਼ਖਮੀਆਂ ਨੂੰ 10-10 ਹਜ਼ਾਰ ਦੀ ਮੁੱਢਲੀ ਰਾਹਤ ਦਿੱਤੀ। ਉਧਰ, ਡਿਪਟੀ ਕਮਿਸ਼ਨਰ ਚੰਬਾ ਵਿਵੇਕ ਭਾਟੀਆ ਨੇ ਹਾਦਸੇ ਦੀ ਜਾਂਚ ਦੇ ਆਦੇਸ਼ ਦਿੱਤੇ ਹਨ।
ਹੋਲੀ ਦੇ ਦਿਨ ਭਿਆਨਕ ਬੱਸ ਹਾਦਸਾ, ਪੰਜ ਸਵਾਰੀਆਂ ਦੀ ਮੌਤ, 35 ਜ਼ਖ਼ਮੀ
ਏਬੀਪੀ ਸਾਂਝਾ
Updated at:
10 Mar 2020 12:29 PM (IST)
ਹਿਮਾਚਲ ਪ੍ਰਦੇਸ਼ 'ਚ ਹੋਲੀ ਦੇ ਦਿਨ ਵੱਡਾ ਸੜਕੀ ਹਾਦਸਾ ਵਾਪਰਿਆ ਜਿਸ 'ਚ ਐਚਆਰਟੀਸੀ ਦੀ ਬੱਸ ਜੋ ਹਿਮਾਚਲ ਦੇ ਚੰਬਾ ਜ਼ਿਲ੍ਹੇ 'ਚ ਚੰਡੀਗੜ੍ਹ ਤੋਂ ਆ ਰਹੀ ਸੀ, ਖਾਈ 'ਚ ਡਿੱਗ ਗਈ। ਇਸ ਹਾਦਸੇ 'ਚ ਪੰਜ ਲੋਕਾਂ ਦੀ ਮੌਤ ਤੇ ਕਰੀਬ 35 ਲੋਕਾਂ ਦੀ ਗੰਭੀਰ ਜ਼ਖ਼ਮੀ ਹੋਣ ਦੀ ਖ਼ਬਰ ਹੈ।
- - - - - - - - - Advertisement - - - - - - - - -