ਪਵਨਪ੍ਰੀਤ ਕੌਰ
ਚੰਡੀਗੜ: ਵਿਰੋਧੀ ਧਿਰਾਂ ਖਾਸਕਰ ਸ਼੍ਰੋਮਣੀ ਅਕਾਲੀ ਦਲ ਵੱਲੋਂ ਬੀਤੇ ਦਿਨੀਂ ਕੈਪਟਨ ਸਰਕਾਰ ਦੀ ਕੀਤੀ ਘੇਰਾਬੰਦੀ ਤੋਂ ਬਾਅਦ ਅੱਜ ਸੂਬੇ ਦੇ ਕੈਬਨਿਟ ਮੰਤਰੀਆਂ ਦੀ ਬੈਠਕ ਹੋਣ ਜਾ ਰਹੀ ਹੈ। ਦੁਪਹਿਰ ਕਰੀਬ 3 ਵਜੇ ਵੀਡੀਓ ਕਾਨਫਰੰਸਿੰਗ ਰਾਹੀਂ ਇਹ ਮੀਟਿੰਗ ਹੋਵੇਗੀ। ਮੀਟਿੰਗ 'ਚ ਵੱਖ ਵੱਖ ਮਸਲਿਆਂ 'ਤੇ ਚਰਚਾ ਹੋਣ ਦੀ ਖ਼ਬਰ ਹੈ।
ਇਸ ਤੋਂ ਇਲਾਵਾ ਸੂਬੇ ਦੇ ਤਾਜ਼ਾ ਹਾਲਾਤ ਦੀ ਸਮੀਖਿਆ ਕੀਤੀ ਜਾਵੇਗੀ। ਸੂਤਰ ਦੱਸਦੇ ਹਨ ਕਿ ਕੋਰੋਨਾ ਤੋਂ ਲੈ ਕੇ ਕਿਸਾਨੀ ਸਮੱਸਿਆਵਾਂ ਤੇ ਵਿਰੋਧੀ ਧਿਰਾਂ ਵੱਲੋਂ ਛੇੜੇ ਸੰਘਰਸ਼ ਨੂੰ ਲੈ ਕੇ ਚਰਚਾਵਾਂ ਹੋ ਸਕਦੀਆਂ ਹਨ।
ਬੀਤੇ ਦਿਨੀਂ ਜਿਥੇ ਸ਼੍ਰੋਮਣੀ ਅਕਾਲੀ ਦਲ ਕੇਂਦਰ ਵੱਲੋਂ ਭੇਜੇ ਰਾਸ਼ਨ ਦੀ ਕਾਣੀ ਵੰਡ ਤੇ ਘਪਲੇਬਾਜ਼ੀ ਦੇ ਨਾਲ ਨਾਲ ਮਹਿੰਗੇ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਨੂੰ ਲੈ ਕੇ ਕੈਪਟਨ ਸਰਕਾਰ ਨੂੰ ਘੇਰਿਆ ਸੀ। ਇਨ੍ਹਾਂ ਮਸਲਿਆਂ 'ਤੇ ਵੀ ਅੱਜ ਸੂਬੇ ਦੇ ਵਜ਼ੀਰ ਵਿਚਾਰਾਂ ਸਾਂਝੀਆਂ ਕਰ ਸਕਦੇ ਹਨ।
ਪੰਜਾਬ 'ਚ ਹੁਣ ਸਰਕਾਰੀ ਸਕੂਲਾਂ ਦੀ ਝੰਡੀ, ਸਵਾ ਲੱਖ ਵਿਦਿਆਰਥੀਆਂ ਨੇ ਛੱਡੇ ਪ੍ਰਾਈਵੇਟ ਸਕੂਲ
ਸਰਕਾਰ ਇਸ ਸਮੇਂ ਪ੍ਰਾਈਵੇਟ ਸਕੂਲਾਂ ਵੱਲੋਂ ਵਸੂਲੀ ਜਾ ਰਹੀ ਫੀਸ, ਮਹਿੰਗੇ ਡੀਜ਼ਲ-ਪੈਟਰੋਲ, ਮਹਿੰਗੀ ਬਿਜਲੀ, ਬੀਜ ਘੁਟਾਲਾ ਆਦਿ ਮੁੱਦਿਆਂ 'ਤੇ ਬੁਰੀ ਤਰ੍ਹਾਂ ਘਿਰੀ ਹੋਈ ਹੈ। ਪਤਾ ਲੱਗਿਆ ਹੈ ਕਿ ਅੱਜ ਸੱਦੀ ਗਈ ਕੈਬਨਿਟ ਮੀਟਿੰਗ 'ਚ ਇਨ੍ਹਾਂ ਮੁੱਦਿਆਂ ਨਾਲ ਜੁੜੇ ਅਹਿਮ ਫੈਸਲੇ ਲਏ ਜਾ ਸਕਦੇ ਹਨ।
ਸ਼੍ਰੋਮਣੀ ਅਕਾਲੀ ਦਲ ਟਕਸਾਲੀ 'ਤੇ ਢੀਂਡਸਾ ਦੀ ਗੁੱਝੀ ਸੱਟ, ਖੇਰੂੰ-ਖੇਰੂੰ ਬ੍ਰਹਮਪੁਰਾ ਦੀ ਪਾਰਟੀ
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ
ਅਕਾਲੀ ਦਲ ਦੇ ਵਿਰੋਧ ਮਗਰੋਂ ਅੱਜ ਕੈਬਨਿਟ ਮੀਟਿੰਗ, ਹੋਵੇਗੀ ਤਾਜ਼ਾ ਹਾਲਾਤ ਦੀ ਸਮੀਖਿਆ!
ਪਵਨਪ੍ਰੀਤ ਕੌਰ
Updated at:
08 Jul 2020 11:44 AM (IST)
ਵਿਰੋਧੀ ਧਿਰਾਂ ਖਾਸਕਰ ਸ਼੍ਰੋਮਣੀ ਅਕਾਲੀ ਦਲ ਵੱਲੋਂ ਬੀਤੇ ਦਿਨੀਂ ਕੈਪਟਨ ਸਰਕਾਰ ਦੀ ਕੀਤੀ ਘੇਰਾਬੰਦੀ ਤੋਂ ਬਾਅਦ ਅੱਜ ਸੂਬੇ ਦੇ ਕੈਬਨਿਟ ਮੰਤਰੀਆਂ ਦੀ ਬੈਠਕ ਹੋਣ ਜਾ ਰਹੀ ਹੈ। ਦੁਪਹਿਰ ਕਰੀਬ 3 ਵਜੇ ਵੀਡੀਓ ਕਾਨਫਰੰਸਿੰਗ ਰਾਹੀਂ ਇਹ ਮੀਟਿੰਗ ਹੋਵੇਗੀ। ਮੀਟਿੰਗ 'ਚ ਵੱਖ ਵੱਖ ਮਸਲਿਆਂ 'ਤੇ ਚਰਚਾ ਹੋਣ ਦੀ ਖ਼ਬਰ ਹੈ।
- - - - - - - - - Advertisement - - - - - - - - -