ਕੈਪਟਨ, ਜਾਖੜ ਅਤੇ ਆਸ਼ਾ ਕੁਮਾਰੀ ਸਣੇ ਕੈਬਿਨਟ ਮੰਤਰੀ 30 ਦਸੰਬਰ ਨੂੰ ਕਰਨਗੇ ਪੈਦਲ ਮਾਰਚ
ਏਬੀਪੀ ਸਾਂਝਾ | 28 Dec 2019 01:19 PM (IST)
ਜਿੱਥੇ ਪੂਰੇ ਦੇਸ਼ 'ਚ ਸੀਏਏ ਅਤੇ ਐਨਆਰਸੀ ਖਿਲਾਫ ਪ੍ਰਦਰਸ਼ਨ ਕੀਤੇ ਜਾ ਰਹੇ ਹਨ। ਕਈਂ ਥਾਂਵਾਂ 'ਤੇ ਤਾਂ ਇਹ ਪ੍ਰਦਰਸ਼ਨ ਹਿੰਸਕ ਵੀ ਹੋਇਆ ਜਿਸ 'ਚ ਲੱਖਾਂ ਦੇ ਨੁਕਸਾਨ ਹੋਣ ਦਾ ਖਦਸ਼ਾ ਜ਼ਤਾਇਆ ਜਾ ਰਿਹਾ ਹੈ। ਹੁਣ CAA ਅਤੇ NRC ਖਿਲਾਫ ਕਾਂਗਰਸ ਲੁਧਿਆਣਾ 'ਚ 30 ਦਸੰਬਰ ਨੂੰ ਪੈਦਲ ਮਾਰਚ ਕਰੇਗੀ।
ਲੁਧਿਆਣਾ: ਜਿੱਥੇ ਪੂਰੇ ਦੇਸ਼ 'ਚ ਸੀਏਏ ਅਤੇ ਐਨਆਰਸੀ ਖਿਲਾਫ ਪ੍ਰਦਰਸ਼ਨ ਕੀਤੇ ਜਾ ਰਹੇ ਹਨ। ਕਈਂ ਥਾਂਵਾਂ 'ਤੇ ਤਾਂ ਇਹ ਪ੍ਰਦਰਸ਼ਨ ਹਿੰਸਕ ਵੀ ਹੋਇਆ ਜਿਸ 'ਚ ਲੱਖਾਂ ਦੇ ਨੁਕਸਾਨ ਹੋਣ ਦਾ ਖਦਸ਼ਾ ਜ਼ਤਾਇਆ ਜਾ ਰਿਹਾ ਹੈ। ਹੁਣ ਤੁਹਾਨੂੰ ਦੱਸ ਦਇਏ ਕਿ CAA ਅਤੇ NRC ਖਿਲਾਫ ਕਾਂਗਰਸ ਲੁਧਿਆਣਾ 'ਚ 30 ਦਸੰਬਰ ਨੂੰ ਪੈਦਲ ਮਾਰਚ ਕਰੇਗੀ। ਇਸ 'ਚ ਕੈਪਟਨ ਅਮਰਿੰਦਰ ਸਿੰਘ, ਆਸ਼ਾ ਕੁਮਾਰੀ ਅਤੇ ਸੁਨੀਲ ਜਾਖੜ ਸਣੇ ਸਾਰੇ ਕੈਬਨਿਟ ਮੰਤਰੀ ਮੌਜੂਦ ਰਹਿਣਗੇ। ਹਾਲਾਂਕਿ ਸ਼ੁਰੂਆਤੀ ਦੌਰ 'ਚ ਕੈਪਟਨ ਅਮਰਿੰਦਰ ਸਿੰਘ ਵੱਲੋਂ ਇਸ ਕਾਨੂੰਨ ਨੂੰ ਪੰਜਾਬ 'ਚ ਲਾਗੂ ਕਰਨ ਤੋਂ ਮਨਾ ਕਰ ਦਿੱਤਾ ਗਿਆ ਸੀ। ਇਹ ਮਾਰਚ ਲੁਧਿਆਣਾ ਦੇ ਦਰੇਸੀ ਗਰਾਊਂਡ ਤੋਂ ਸ਼ੁਰੂ ਕੀਤਾ ਜਾਵੇਗਾ ਅਤੇ ਮਾਤਾ ਰਾਣੀ ਚੌਕ 'ਚ ਮਹਾਤਮਾ ਗਾਂਧੀ ਦੇ ਬੁੱਤ 'ਤੇ ਖ਼ਤਮ ਕੀਤਾ ਜਾਏਗਾ।