Plane Crash in California: ਅਮਰੀਕਾ ਦੇ ਕੈਲੀਫੋਰਨੀਆ ਵਿੱਚ ਸੋਮਵਾਰ ਨੂੰ ਇੱਕ ਜਹਾਜ਼ ਦੇ ਹਾਦਸਾਗ੍ਰਸਤ ਹੋਣ ਨਾਲ ਘੱਟੋ ਘੱਟ ਦੋ ਲੋਕਾਂ ਦੀ ਮੌਤ ਹੋ ਗਈ। ਇਸ ਹਾਦਸੇ 'ਚ ਕਈ ਲੋਕਾਂ ਦੇ ਜ਼ਖਮੀ ਹੋਣ ਦੀ ਵੀ ਖਬਰ ਹੈ। ਅਧਿਕਾਰੀਆਂ ਅਨੁਸਾਰ ਹਾਦਸੇ ਕਾਰਨ ਦੋ ਘਰਾਂ ਨੂੰ ਵੀ ਅੱਗ ਲੱਗ ਗਈ।

 

ਡਿਪਟੀ ਫਾਇਰ ਚੀਫ ਜਸਟਿਨ ਮਾਤੁਸ਼ਿਤਾ ਨੇ ਕਿਹਾ, “ਜਹਾਜ਼ ਸਨ ਡਿਏਗੋ ਤੋਂ 20 ਮੀਲ (30 ਕਿਲੋਮੀਟਰ) ਉੱਤਰ -ਪੂਰਬ ਵਿੱਚ ਸੈਂਟੀ ਵਿੱਚ ਦੁਪਹਿਰ ਦੇ ਕਰੀਬ ਕ੍ਰੈਸ਼ ਹੋ ਗਿਆ। ਇਸ ਹਾਦਸੇ ਵਿੱਚ ਦੋ ਲੋਕਾਂ ਦੀ ਮੌਤ ਹੋ ਗਈ ਹੈ ਅਤੇ ਦੋ ਲੋਕ ਜ਼ਖਮੀ ਹੋਏ ਹਨ ਜਿਨ੍ਹਾਂ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ।"

 


 

ਅਧਿਕਾਰੀਆਂ ਨੇ ਅੱਗੇ ਦੱਸਿਆ ਕਿ ਇਸ ਹਾਦਸੇ ਕਾਰਨ ਅੱਗ ਵਿੱਚ ਦੋ ਘਰ ਅਤੇ ਕਈ ਵਾਹਨ ਨੁਕਸਾਨੇ ਗਏ ਹਨ। ਫਾਇਰ ਚੀਫ ਜੌਨ ਗਾਰਲੋ ਨੇ ਦੱਸਿਆ ਕਿ ਦੋ ਲੋਕ ਝੁਲਸ ਗਏ। ਇੱਕ ਘਰ ਅੱਗ ਦੀ ਭੇਟ ਚੜ੍ਹ ਗਿਆ ਅਤੇ ਦੂਜੇ ਨੂੰ ਵੀ ਅੱਗ ਲੱਗ ਗਈ। ਅੱਗ ਨਾਲ ਮਾਲ ਲੈ ਕੇ ਜਾ ਰਿਹਾ ਇੱਕ ਟਰੱਕ ਵੀ ਨੁਕਸਾਨਿਆ ਗਿਆ।

 

ਹਾਲਾਂਕਿ, ਅਜੇ ਇਹ ਪਤਾ ਨਹੀਂ ਲੱਗ ਸਕਿਆ ਹੈ ਕਿ ਜਹਾਜ਼ ਨੇ ਕਿੱਥੋਂ ਉਡਾਣ ਭਰੀ ਸੀ ਅਤੇ ਇਸਦੀ ਮੰਜ਼ਿਲ ਕੀ ਸੀ। ਇਸ ਹਾਦਸੇ ਦਾ ਇੱਕ ਵੀਡੀਓ ਵੀ ਸਾਹਮਣੇ ਆਇਆ ਹੈ, ਜਿਸ ਵਿੱਚ ਇੱਕ ਘਰ ਅਤੇ ਇੱਕ ਟਰੱਕ ਸੜ ਗਏ ਹਨ। ਹਾਦਸੇ ਕਾਰਨ ਦੋ ਘਰ ਸੜ ਗਏ ਹਨ।

 


 


 ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:

https://play.google.com/store/apps/details?id=com.winit.starnews.hin

 

 ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://apps.apple.com/in/app/abp-live-news/id811114904