ਨਵੀਂ ਦਿੱਲੀ: ਦੇਸ਼ ਦੀ ਰਾਜਧਾਨੀ ਦਿੱਲੀ ਤੋਂ ਇੱਕ ਪਾਕਿਸਤਾਨੀ ਅੱਤਵਾਦੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਦਿੱਲੀ ਪੁਲਿਸ ਦੇ ਵਿਸ਼ੇਸ਼ ਸੈੱਲ ਨੇ ਲਕਸ਼ਮੀ ਨਗਰ ਦੇ ਰਮੇਸ਼ ਪਾਰਕ ਤੋਂ ਪਾਕਿਸਤਾਨੀ ਨਾਗਰਿਕਤਾ ਵਾਲੇ ਅੱਤਵਾਦੀ ਨੂੰ ਗ੍ਰਿਫਤਾਰ ਕੀਤਾ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਅੱਤਵਾਦੀ ਭਾਰਤੀ ਨਾਗਰਿਕ ਦੀ ਜਾਅਲੀ ਆਈਡੀ ਲੈ ਕੇ ਰਹਿ ਰਿਹਾ ਸੀ। ਫਿਲਹਾਲ ਇਲਾਕੇ 'ਚ ਤਲਾਸ਼ੀ ਮੁਹਿੰਮ ਜਾਰੀ ਹੈ।


ਪਾਕਿਸਤਾਨ ਦੇ ਨਾਰੋਨਾਲ ਦਾ ਰਹਿਣ ਵਾਲਾ ਅੱਤਵਾਦੀ


ਜਾਣਕਾਰੀ ਮਿਲੀ ਹੈ ਕਿ ਪਾਕਿਸਤਾਨ ਦੇ ਇਸ ਅੱਤਵਾਦੀ ਕੋਲੋਂ ਏਕੇ-47 ਰਾਈਫਲ ਦੇ ਨਾਲ ਇੱਕ ਵਾਧੂ ਮੈਗਜ਼ੀਨ, 60 ਰਾਊਂਡ, ਇੱਕ ਹੈਂਡ ਗ੍ਰਨੇਡ, 50 ਰਾਊਂਡ ਤੇ 2 ਅਤਿ-ਆਧੁਨਿਕ ਪਿਸਤੌਲ ਬਰਾਮਦ ਕੀਤੇ ਗਏ ਹਨ। ਦੱਸਿਆ ਜਾ ਰਿਹਾ ਹੈ ਕਿ ਅੱਤਵਾਦੀ ਨੂੰ ਰਾਤ 9.30 ਵਜੇ ਗ੍ਰਿਫਤਾਰ ਕੀਤਾ ਗਿਆ ਸੀ। ਇਹ ਅੱਤਵਾਦੀ ਪਾਕਿਸਤਾਨ ਦੇ ਨਾਰੋਵਾਲ ਦਾ ਵਸਨੀਕ ਹੈ।


ਪਾਕਿਸਤਾਨੀ ਅੱਤਵਾਦੀ ਕੋਲੋਂ 6 ਭਾਰਤੀ ਪਾਸਪੋਰਟ ਵੀ ਬਰਾਮਦ


ਇਸ ਦੇ ਨਾਲ ਹੀ ਦੱਸ ਦਈਏ ਕਿ ਪਾਕਿਸਤਾਨੀ ਅੱਤਵਾਦੀ 6 ਭਾਰਤੀ ਪਾਸਪੋਰਟਾਂ ਨਾਲ ਲੰਮੇ ਸਮੇਂ ਤੋਂ ਲਕਸ਼ਮੀ ਨਗਰ ਇਲਾਕੇ ਵਿੱਚ ਰਹਿ ਰਿਹਾ ਸੀ। ਇਸ ਅੱਤਵਾਦੀ ਦੀ ਗ੍ਰਿਫਤਾਰੀ ਤੋਂ ਬਾਅਦ ਪੁਲਿਸ ਹੁਣ ਇਸ ਦੇ ਨੈੱਟਵਰਕ ਤੇ ਸਹਿਯੋਗੀਆਂ ਬਾਰੇ ਜਾਣਕਾਰੀ ਇਕੱਠੀ ਕਰ ਰਹੀ ਹੈ।


ਤਿਉਹਾਰਾਂ 'ਤੇ ਅੱਤਵਾਦੀ ਸਾਜ਼ਿਸ਼ ਰਚ ਰਿਹਾ ਆਈਐਸਆਈ


ਦੱਸ ਦਈਏ ਕਿ ਭਾਰਤੀ ਖੁਫੀਆ ਏਜੰਸੀਆਂ ਨੂੰ ਸੂਚਨਾ ਮਿਲੀ ਸੀ ਕਿ ਪਾਕਿਸਤਾਨੀ ਖੁਫੀਆ ਏਜੰਸੀ ਆਈਐਸਆਈ ਦੇਸ਼ ਵਿੱਚ ਤਿਉਹਾਰਾਂ ਦੇ ਮੌਕੇ ਵੱਡਾ ਹਮਲਾ ਕਰ ਸਕਦੀ ਹੈ। ਇਸ ਦੇ ਮੱਦੇਨਜ਼ਰ ਐਤਵਾਰ ਨੂੰ ਰਾਜਧਾਨੀ ਦਿੱਲੀ ਦੀ ਸੁਰੱਖਿਆ ਵਧਾ ਦਿੱਤੀ ਗਈ ਸੀ। ਦਿੱਲੀ ਪੁਲਿਸ ਹੋਟਲਾਂ ਅਤੇ ਗੈਸਟ ਹਾਊਸਾਂ 'ਤੇ ਨਜ਼ਰ ਰੱਖ ਰਹੀ ਹੈ। ਕਿਰਾਏਦਾਰਾਂ ਦੀ ਤਸਦੀਕ 'ਤੇ ਵੀ ਜ਼ੋਰ ਦਿੱਤਾ ਜਾ ਰਿਹਾ ਹੈ।


ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਨੇ 14 ਸਤੰਬਰ ਨੂੰ ਪਾਕਿਸਤਾਨ ਸਥਿਤ ਅੱਤਵਾਦੀ ਸੰਗਠਨ ਦਾ ਪਰਦਾਫਾਸ਼ ਕੀਤਾ ਅਤੇ ਸੱਤ ਸ਼ੱਕੀ ਅੱਤਵਾਦੀਆਂ ਨੂੰ ਗ੍ਰਿਫਤਾਰ ਕੀਤਾ ਜੋ ਤਿਉਹਾਰ ਦੇ ਮੌਸਮ ਦੌਰਾਨ ਦੇਸ਼ ਵਿੱਚ ਅੱਤਵਾਦੀ ਹਮਲਿਆਂ ਦੀ ਯੋਜਨਾ ਬਣਾ ਰਹੇ ਸੀ। ਦੋਸ਼ੀ ਹੁਣ ਪੁਲਿਸ ਹਿਰਾਸਤ ਵਿੱਚ ਹਨ।


ਇਹ ਵੀ ਪੜ੍ਹੋ: Coronavirus Updates: ਪਿਛਲੇ 24 ਘੰਟਿਆਂ 'ਚ 14,313 ਨਵੇਂ ਕੋਰੋਨਾ ਕੇਸ, 181 ਲੋਕਾਂ ਦੀ ਮੌਤ


ਪੰਜਾਬੀ ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/


https://apps.apple.com/in/app/811114904