ਟੋਰਾਂਟੋ: ਪਿਛਲੇ ਕੁਝ ਮਹੀਨੇ ਪਹਿਲਾਂ ਸ਼ਾਹੀ ਜੋੜੇ ਹੈਰੀ ਤੇ ਮੇਗਨ ਨੇ ਸ਼ਾਹੀ ਪਰਿਵਾਰ ਤੋਂ ਖੁਦ ਨੂੰ ਵੱਖ ਕਰ ਲਿਆ ਸੀ। ਇਸ ਤੋਂ ਬਾਅਦ ਦੋਵੇਂ ਕੈਨੇਡਾ 'ਚ ਰਹਿ ਰਹੇ ਹਨ। ਇਸ ਦੇ ਨਾਲ ਹੀ ਦੱਸ ਦਈਏ ਕਿ 31 ਮਾਰਚ ਨੂੰ ਸ਼ਾਂਹੀ ਪਰਿਵਾਰ ਤੋਂ ਦੋਵੇਂ ਵੱਖ ਹੋ ਜਾਣਗੇ। ਸ਼ਾਹੀ ਪਰਿਵਾਰ ਤੋਂ ਵੱਖ ਹੋਣ ਤੋਂ ਬਾਅਦ ਹੈਰੀ ਪ੍ਰਿੰਸ ਨਹੀਂ ਰਹਿਣਗੇ ਤੇ ਉਨ੍ਹਾਂ ਨੂੰ ਮਿਲਣ ਵਾਲੀਆਂ ਸਾਰੀਆਂ ਸੁਵਿਧਾਵਾਂ ਖ਼ਤਮ ਹੋ ਜਾਣਗੀਆਂ।


ਕੈਨੇਡਾ ਨੇ ਸ਼ਾਹੀ ਜੋੜੇ ਦਾ ਸਵਾਗਤ ਕੀਤਾ ਸੀ ਜਿਸ ਤੋਂ ਬਾਅਦ ਹੁਣ ਦੋਵਾਂ ਨੂੰ ਮਿਲਣ ਵਾਲੀ ਸੁੱਰਖਿਆ 'ਤੇ ਵਿਵਾਦ ਸ਼ੁਰੂ ਹੋ ਗਿਆ ਹੈ। ਕੈਨੇਡਾ ਦੇ ਲੋਕਾਂ ਨੇ ਦੋਵਾਂ ਦੀ ਸੁਰੱਖਿਆ 'ਚ ਖ਼ਰਚ ਦਾ ਵਿਰੋਧ ਕੀਤਾ ਹੈ ਤੇ 80 ਹਜ਼ਾਰ ਲੋਕਾਂ ਨੇ ਦਸਤਖ਼ਤ ਕਰ ਪਟੀਸ਼ਨ ਪਾਈ ਹੈ ਜਿਸ 'ਚ ਟੈਕਸ ਭੁਗਤਾਨ ਕਰਨ ਵਾਲਿਆਂ ਵੱਲੋਂ ਵਿਰੋਧ ਕੀਤਾ ਗਿਆ ਹੈ।

ਜਨਤਕ ਸੁਰੱਖਿਆ ਮੰਤਰੀ ਬਿਲ ਬਲੇਅਰ ਦੇ ਦਫਤਰ ਤੋਂ ਫਰਮਾਨ ਜਾਰੀ ਹੋਇਆ ਹੈ ਕਿ ਮਾਰਚ ਤੋਂ ਪ੍ਰਿੰਸ ਹੈਰੀ ਤੇ ਉਸ ਦੀ ਪਤਨੀ ਮੇਘਨ ਦੀ ਸੁਰੱਖਿਆ ਲਈ ਕਨੈਡਾ ਹੁਣ ਸੁਰੱਖਿਆ ਖ਼ਰਚ ਨਹੀਂ ਦੇਵੇਗੀ। ਰਾਇਲ ਕੈਨੇਡੀਅਨ ਮਾਉਂਟਡ ਪੁਲਿਸ ਨੇ ਅੰਤਰਰਾਸ਼ਟਰੀ ਤੌਰ 'ਤੇ ਸੁਰੱਖਿਅਤ ਵਿਅਕਤੀਆਂ ਦੇ ਸੰਮੇਲਨ ਦੇ ਤਹਿਤ ਇਸ ਜੋੜੀ ਨੂੰ ਸੁਰੱਖਿਆ ਪ੍ਰਦਾਨ ਕੀਤੀ ਹੈ।

ਪ੍ਰਿੰਸ ਹੈਰੀ ਤੇ ਮੇਗਨ ਨੂੰ ਅੰਤਰਰਾਸ਼ਟਰੀ ਪੱਧਰ 'ਤੇ ਸੁਰੱਖਿਅਤ ਵਿਅਕਤੀ ਹਨ, ਇਸ ਲਈ ਕੈਨੇਡਾ ਇਨ੍ਹਾਂ ਨੂੰ ਸੁਰੱਖਿਆ ਪ੍ਰਦਾਨ ਕਰਨ ਲਈ ਮਜਬੂਰ ਹੈ। ਦੋਵਾਂ ਦੀ ਸੁਰੱਖਿਆ 'ਤੇ 10 ਤੋਂ 30 ਮਿਲੀਅਨ ਡਾਲਰ ਦਾ ਖਰਚਾ ਆਉਂਦਾ ਹੈ। ਦੱਸ ਦਈਏ ਕਿ ਪ੍ਰਿੰਸ ਹੈਰੀ ਤੇ ਮੇਘਨ ਦੇ ਕਾਫ਼ਲੇ '5 ਹਾਈ ਪ੍ਰੋਫਾਈਲ ਗੱਡੀਆਂ ਸ਼ਾਮਲ ਹੁੰਦੀਆਂ ਹਨ।