ਚੰਡੀਗੜ੍ਹ: ਸਕੂਲ ਸਿੱਖਿਆ ਦਾ ਬਜਟ 12488 ਕਰੋੜ ਰੱਖਿਆ ਗਿਆ ਜੋ 2016-17 ਦੇ ਮੁਕਾਬਲੇ 23% ਵਧੇਰੇ ਹੈ। ਸਕੂਲਾਂ 'ਚ ਅਸੁਰੱਖਿਅਤ ਇਮਾਰਤਾਂ ਹਟਾਉਣ ਲਈ 4150 ਕਲਾਸ ਰੂਮ ਬਣਾਉਣ ਲਈ 100 ਕਰੋੜ ਰੁਪਏ ਅਲਾਟ ਕੀਤੇ ਗਏ। ਸੂਬੇ ਦੇ 4325 ਸਕੂਲਾਂ ਦੀ ਦੇਖਭਾਲ ਲਈ 75 ਕਰੋੜ ਰੁਪਏ ਰੱਖੇ ਗਏ ਹਨ।
ਪੰਜਾਬ ਸਰਕਾਰ ਬੱਚਿਆਂ ਨੂੰ ਪ੍ਰਾਇਮਰੀ ਸਕੂਲਾਂ ਵਿੱਚ ਲਿਜਾਣ ਲਈ ਮੁਫਤ ਆਵਾਜਾਈ ਦਾ ਪ੍ਰਬੰਧ ਕਰੇਗੀ। ਇਸ ਦੇ ਲਈ ਬਜਟ 'ਚ 10 ਕਰੋੜ ਰੁਪਏ ਦੀ ਵਿਵਸਥਾ ਕੀਤੀ ਗਈ ਹੈ।
259 ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ 'ਚ 10 ਕਿਲੋਵਾਟ ਸੋਲਰ ਪਲਾਂਟ ਸਥਾਪਤ ਕੀਤੇ ਜਾਣਗੇ। ਇਸ ਵਾਰ ਕਰਮਚਾਰੀਆਂ ਦੀ ਤਨਖਾਹ ਵਿਚ 8.68 ਪ੍ਰਤੀਸ਼ਤ ਤੇ ਪੈਨਸ਼ਨ ਵਿਚ 2.11 ਪ੍ਰਤੀਸ਼ਤ ਦਾ ਵਾਧਾ ਹੋਇਆ ਹੈ। ਪੰਜਾਬ ਦਾ ਕੁੱਲ ਕਰਜ਼ਾ 248236 ਕਰੋੜ ਹੈ।
ਪੰਜਾਬ ਸਰਕਾਰ ਰੁਜ਼ਗਾਰ ਦੇ ਮੌਕੇ ਪੈਦਾ ਕਰੇਗੀ, ਕਰਜ਼ਾ ਮੁਆਫੀ ਲਈ 520 ਕਰੋੜ ਰੁਪਏ, ਕਰਮਚਾਰੀਆਂ ਦੀ ਰਿਟਾਇਰਮੈਂਟ ਦੀ ਉਮਰ 60 ਸਾਲ ਤੋਂ ਘਟਾ ਕੇ 58 ਸਾਲ ਕਰ ਦਿੱਤੀ ਗਈ ਹੈ।
ਮਾਰਕੀਟ ਫੀਸ ਨੂੰ 4 ਤੋਂ 1 ਪ੍ਰਤੀਸ਼ਤ ਤੱਕ ਘਟਾਉਣ ਦਾ ਪ੍ਰਸਤਾਵ ਤੇ ਅਵਾਰਾ ਪਸ਼ੂਆਂ ਦੀ ਦੇਖਭਾਲ ਲਈ 25 ਕਰੋੜ ਰੁਪਏ ਦੀ ਵਿਵਸਥਾ, 1 ਮਾਰਚ ਤੋਂ ਡੀਏ ਕਰਮਚਾਰੀਆਂ ਲਈ 6 ਪ੍ਰਤੀਸ਼ਤ ਕਿਸ਼ਤ ਮੁਹੱਈਆ ਕੀਤੇ ਜਾਣ ਦਾ ਐਲਾਨ ਹੋਇਆ ਹੈ।
ਇਹ ਵੀ ਪੜ੍ਹੋ:
ਮਨਪ੍ਰੀਤ ਬਾਦਲ ਨੇ ਕਿਸਾਨਾਂ ਲਈ ਕੀਤੇ ਵੱਡੇ ਐਲਾਨ
ਪੰਜਾਬ ਬਜਟ 2020: ਜਾਣੋ ਕਿਸ ਲਈ ਹੋਇਆ ਕਿੰਨਾ ਪੈਸਾ ਅਲਾਟ
ਬਜਟ 'ਚ ਮਨਪ੍ਰੀਤ ਬਾਦਲ ਨੇ ਖੋਲ੍ਹੇ ਨੌਜਵਾਨਾਂ ਲਈ ਰੁਜ਼ਗਾਰ ਦੇ ਰਾਹ