ਬਟਾਲਾ: ਸ਼ਿਵ ਸੈਨਾ ਦੇ ਪੰਜਾਬ 'ਚ ਉਪ ਪ੍ਰਧਾਨ ਰਮੇਸ਼ ਨਈਅਰ ਦੇ ਭਰਾ ਮੁਕੇਸ਼ ਨਈਅਰ ਦਾ ਕਤਲ ਬੀਤੀ 25 ਫਰਵਰੀ ਨੂੰ ਕੀਤਾ ਗਿਆ ਸੀ। ਉਸ ਦੇ ਕਾਤਲਾਂ ਦੀ ਭਾਲ ਪੁਲਿਸ ਕਰ ਰਹੀ ਸੀ। ਇਸ ਮਾਮਲੇ 'ਚ ਕਾਫੀ ਹੰਗਾਮਾ ਵੀ ਹੋਇਆ ਸੀ। ਇਸ ਕਤਲ ਦੀ ਗੁੱਥੀ ਨੂੰ ਪੁਲਿਸ ਨੇ 48 ਘੰਟਿਆਂ 'ਚ ਹੀ ਸੁਲਝਾ ਲਿਆ ਹੈ।


ਸਥਾਨਕ ਪੁਲਿਸ ਨੇ ਇਸ ਮਾਮਲੇ '20 ਸਾਲਾ ਮੁਲਜ਼ਮ ਨੂੰ ਗ੍ਰਿਫ਼ਤਾਰ ਕੀਤਾ ਹੈ ਜਦਕਿ ਮਾਮਲੇ ਦਾ ਦੂਜਾ ਮੁਲਜ਼ਮ ਅਜੇ ਫਰਾਰ ਹੈ। ਪੰਜਾਬ ਪੁਲਿਸ ਦੇ ਆਈਜੀ ਬਾਰਡਰ ਰੇਂਜ ਨੇ ਬਟਾਲਾ 'ਚ ਪ੍ਰੈੱਸ ਕਾਨਫਰੰਸ ਦੌਰਾਨ ਜਾਣਕਾਰੀ ਦਿੰਦੇ ਦੱਸਿਆ ਕਿ ਕਤਲ ਲੁੱਟ ਦੀ ਮਨਸ਼ਾ ਨੂੰ ਪੂਰਾ ਕਰਨ ਦੌਰਾਨ ਕੀਤਾ ਗਿਆ। ਇਸ ਦੇ ਦੂਜੇ ਮੁਲਜ਼ਮ ਨੂੰ ਵੀ ਜਲਦੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।

ਕੀ ਸੀ ਮਾਮਲਾ?

ਬਟਾਲਾ '25 ਫਰਵਰੀ ਨੂੰ ਸਵੇਰੇ-ਸਵੇਰੇ ਉਦੋਂ ਸਨਸਨੀ ਫੈਲ ਗਈ ਜਦੋਂ ਭੰਡਾਰੀ ਮੁਹੱਲਾ ਦੇ ਵਸਨੀਕ ਮੁਕੇਸ਼ ਨਈਅਰ ਨਾਂ ਦੇ ਵਿਅਕਤੀ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ ਕਰ ਦਿੱਤਾ ਗਿਆ ਸੀ। ਉਸ ਦੀ ਲਾਸ਼ ਬਾਜ਼ਾਰ 'ਚ ਪਈ ਮਿਲੀ। ਮੁਕੇਸ਼ ਨਈਅਰ ਸਬਜ਼ੀ ਮੰਡੀ 'ਚ ਕਮਿਸ਼ਨ ਏਜੰਟ ਦਾ ਕੰਮ ਕਰਦਾ ਸੀ।