‘ਆਪ’ ਲੀਡਰ ਤਾਹਿਰ ਹੁਸੈਨ ਤੇ FIR ਦਰਜ, ਕਤਲ ਦੇ ਲੱਗੇ ਦੋਸ਼
ਏਬੀਪੀ ਸਾਂਝਾ | 27 Feb 2020 09:00 PM (IST)
-‘ਆਪ’ ਦੇ ਕੌਂਸਲਰ ਤਾਹਿਰ ਹੁਸੈਨ ਤੇ ਹੋਈ ਐਫਆਈਆਰ ਦਰਜ।
-ਇੰਟੈਲੀਜੈਂਸ ਬਿਓਰੋ ਦੇ ਅਧਿਕਾਰੀ ਦੀ ਹੱਤਿਆ ਦੇ ਲੱਗੇ ਦੋਸ਼
ਤਾਹਿਰ ਹੁਸੈਨ
ਦਿੱਲੀ ਹਿੰਸਾ: ‘ਆਪ’ ਦੇ ਕੌਂਸਲਰ ਤਾਹਿਰ ਹੁਸੈਨ ਤੇ ਦਿਆਲਪੁਰ ਥਾਣੇ ਵਿੱਚ ਧਾਰਾ 302 ਆਈਪੀਸੀ (ਕਤਲ ਦੀ ਸਜ਼ਾ) ਤਹਿਤ ਐਫਆਈਆਰ ਦਰਜ। ਤਾਹਿਰ ਹੁਸੈਨ ਖ਼ਿਲਾਫ਼ ਅੰਕਿਤ ਸ਼ਰਮਾ ਦੀ ਹੱਤਿਆ ਦੇ ਨਾਲ ਨਾਲ ਦੰਗਾ ਭੜਕਾਉਣ ਦੀਆਂ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਹੈ। ਤਾਹਿਰ ਹੁਸੈਨ ਤੇ ਇਲਜ਼ਾਮ ਲੱਗੇ ਹਨ ਕਿ ਉਹ ਇੰਟੈਲੀਜੈਂਸ ਬਿਓਰੋ (ਆਈਬੀ) ਦੇ ਅਧਿਕਾਰੀ ਅੰਕਿਤ ਸ਼ਰਮਾ ਦੀ ਹੱਤਿਆ ਵਿੱਚ ਸ਼ਾਮਲ ਸੀ। 26 ਸਾਲਾ ਆਈ ਬੀ ਅਧਿਕਾਰੀ ਦੀ ਮ੍ਰਿਤਕ ਦੇਹ ਨੂੰ ਬੁੱਧਵਾਰ ਨੂੰ ਉੱਤਰ ਪੂਰਬੀ ਦਿੱਲੀ ਦੇ ਚਾਂਦ ਬਾਗ ਖੇਤਰ ਵਿੱਚ ਇੱਕ ਨਾਲੇ ਵਿੱਚੋਂ ਬਾਹਰ ਕੱਢਿਆ ਗਿਆ। ਤਾਹਿਰ ਨੇ ਕਿਹਾ ਕਿ ਉਸ ਨੂੰ ਦੋਸ਼ੀ ਠਹਿਰਾਇਆ ਜਾ ਰਿਹਾ ਹੈ। ਇਸ ਦੀ ਨਿਰਪੱਖ ਜਾਂਚ ਹੋਣੀ ਚਾਹੀਦੀ ਹੈ। ਉਨ੍ਹਾਂ ਪੁਲਿਸ ਜਾਂਚ ਵਿੱਚ ਸਹਿਯੋਗ ਕਰਨ ਦੀ ਗੱਲ ਵੀ ਕੀਤੀ। ਤਾਹਿਰ ਹੁਸੈਨ ਨੇ ਕਿਹਾ ਕਿ ਉਹ ਅੰਕਿਤ ਸ਼ਰਮਾ ਨੂੰ ਨਹੀਂ ਜਾਣਦਾ ਪਰ ਉਹ ਇਸ ਘਟਨਾ ਤੋਂ ਦੁਖੀ ਹਨ। ਅਜਿਹਾ ਨਹੀਂ ਹੋਣਾ ਚਾਹੀਦਾ ਸੀ। ਉਨ੍ਹਾਂ ਕਿਹਾ ਕਿ ਉਹ ਦੁੱਖ 'ਚ ਅੰਕਿਤ ਸ਼ਰਮਾ ਦੇ ਪਰਿਵਾਰ ਦੇ ਨਾਲ ਖੜ੍ਹੇ ਹਨ ਤੇ ਉਨ੍ਹਾਂ ਦਾ ਦੁੱਖ ਸਾਂਝਾ ਕਰਨ ਦੀ ਕੋਸ਼ਿਸ਼ ਕਰਨਗੇ। ਉਨ੍ਹਾਂ ਦੱਸਿਆ ਕਿ ਇਸ ਸਮੇਂ ਦੌਰਾਨ ਮੁੱਖ ਮੰਤਰੀ ਨਾਲ ਕੋਈ ਗੱਲਬਾਤ ਨਹੀਂ ਹੋਈ।