ਕੈਨੇਡਾ ਤੋਂ ਆਏ ਪਤੀ-ਪਤਨੀ ਦਾ ਕਤਲ, ਸ਼ੱਕੀ ਹਲਾਤਾਂ ‘ਚ ਮਿਲੀ ਲਾਸ਼
ਏਬੀਪੀ ਸਾਂਝਾ | 31 May 2020 07:57 AM (IST)
ਓਂਕਾਰ ਨਗਰ ਤੋਂ ਸ਼ੱਕੀ ਹਲਾਤਾਂ ‘ਚ ਕੈਨੇਡਾ ਤੋਂ ਆਏ ਪਤੀ-ਪਤਨੀ ਦੇ ਬੇਰਹਿਮੀ ਨਾਲ ਕਤਲ ਦੀ ਖ਼ਬਰ ਸਾਹਮਣੇ ਆਈ ਹੈ। ਜਾਣਕਾਰੀ ਮੁਤਾਬਕ ਕਿਰਪਾਲ ਸਿੰਘ ਨਾਂ ਦੇ ਵਿਅਕਤੀ ਨੇ ਆਪਣੀ ਕੋਠੀ ਕਿਰਾਏ ‘ਤੇ ਦਿੱਤੀ ਹੋਈ ਸੀ। ਖੁਦ ਉਹ ਆਪਣੀ ਪਤਨੀ ਤੇ 4 ਬੱਚਿਆਂ ਨਾਲ ਕੈਨੇਡਾ ‘ਚ ਰਹਿੰਦਾ ਸੀ।
ਫਗਵਾੜਾ: ਓਂਕਾਰ ਨਗਰ ਤੋਂ ਸ਼ੱਕੀ ਹਲਾਤਾਂ ‘ਚ ਕੈਨੇਡਾ ਤੋਂ ਆਏ ਪਤੀ-ਪਤਨੀ ਦੇ ਬੇਰਹਿਮੀ ਨਾਲ ਕਤਲ ਦੀ ਖ਼ਬਰ ਸਾਹਮਣੇ ਆਈ ਹੈ। ਜਾਣਕਾਰੀ ਮੁਤਾਬਕ ਕਿਰਪਾਲ ਸਿੰਘ ਨਾਂ ਦੇ ਵਿਅਕਤੀ ਨੇ ਆਪਣੀ ਕੋਠੀ ਕਿਰਾਏ ‘ਤੇ ਦਿੱਤੀ ਹੋਈ ਸੀ। ਖੁਦ ਉਹ ਆਪਣੀ ਪਤਨੀ ਤੇ 4 ਬੱਚਿਆਂ ਨਾਲ ਕੈਨੇਡਾ ‘ਚ ਰਹਿੰਦਾ ਸੀ। ਪਿਛਲੇ ਕੁੱਝ ਮਹੀਨੇ ਤੋਂ ਉਹ ਆਪਣੀ ਪਤਨੀ ਦਵਿੰਦਰ ਕੌਰ ਨਾਲ ਫਗਵਾੜਾ ਆਇਆ ਹੋਇਆ ਸੀ। ਇਸ ਦੌਰਾਨ ਉਨ੍ਹਾਂ ਦੀ ਬੇਟੀ ਨੇ ਉਨ੍ਹਾਂ ਨੂੰ ਫੋਨ ਕੀਤਾ, ਪਰ ਉਨ੍ਹਾਂ ਫੋਨ ਨਹੀਂ ਚੱਕਿਆ। ਬੇਟੀ ਨੇ ਇਸ ਬਾਰੇ ਕਿਸੇ ਰਿਸ਼ਤੇਦਾਰ ਨੂੰ ਦੱਸਿਆ। ਉਹ ਪੁਲਿਸ ਨੂੰ ਲੈ ਕੇ ਉਨ੍ਹਾਂ ਦੇ ਘਰ ਪਹੁੰਚੇ। ਪੁਲਿਸ ਨੇ ਜਦ ਦਰਵਾਜ਼ਾ ਖੋਲਿਆ ਤਾਂ ਅੰਦਰੋਂ ਦੋਨਾਂ ਪਤੀ-ਪਤਨੀ ਦੀ ਲਾਸ਼ ਮਿਲੀ। ਪੁਲਿਸ ਮੁਤਾਬਕ ਘਰ ‘ਚੋਂ ਕਿਰਾਏਦਾਰ ਨੌਜਵਾਨ ਗਾਇਬ ਹੈ। ਜਿਸ ‘ਤੇ ਕਤਲ ਕਰਨ ਦਾ ਸ਼ੱਕ ਜਤਾਇਆ ਜਾ ਰਿਹਾ ਹੈ। ਫਿਲਹਾਲ ਪੁਲਿਸ ਵਲੋਂ ਜਾਂਚ ਕੀਤੀ ਜਾ ਰਹੀ ਹੈ। ਬੀਜ ਘੁਟਾਲੇ 'ਚ ਨਵਾਂ ਮੋੜ, ਬਰਾੜ ਸੀਡ ਸਟੋਰ ਤੋਂ ਬਰਾਮਦ ਬੀਜ ਦੀ ਸੈਂਪਲ ਰਿਪੋਰਟ ਫੇਲ Coronavirus: ਭਾਰਤ ਦੇ ਇਨ੍ਹਾਂ 5 ਸ਼ਹਿਰਾਂ ‘ਚ ਹਨ ਕੋਰੋਨਾ ਦੇ 51.8 ਫੀਸਦੀ ਕੇਸ ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ