ਲੁਧਿਆਣਾ: ਪੰਜਾਬ 'ਚ ਝੋਨੇ ਦੇ ਬੀਜ ਘੁਟਾਲੇ ਮਾਮਲੇ 'ਚ ਨਵਾਂ ਖੁਲਾਸਾ ਹੋਇਆ ਹੈ। ਲੁਧਿਆਣਾ ਦੇ ਬਰਾੜ ਸੀਡ ਸਟੋਰ ਤੋਂ ਬਰਾਮਦ PR-128 ਤੇ PR-129 ਬੀਜ ਦੇ ਸੈਂਪਲ ਰਿਪੋਰਟ 'ਚ ਫੇਲ ਹੋ ਗਏ ਹਨ। ਇਸ ਦੀ ਰਿਪੋਰਟ 'ਚ ਉੱਗਣ ਸ਼ਕਤੀ ਲਿਖਿਆ ਹੋਇਆ ਹੈ।ਇਸ ਗੁਣਵੱਤਾ ਘੱਟ ਦੱਸੀ ਜਾ ਰਹੀ ਹੈ।
ਇਨ੍ਹਾਂ ਇੱਕਠੇ ਕੀਤੇ ਗਏ ਸੈਂਪਲਾਂ ਵਿੱਚੋਂ ਸਿਰਫ ਇੱਕ ਸੈਂਪਲ ਦੇ ਅੱਗੇ ਪਾਸ ਲਿਖਿਆ ਹੈ। ਬਾਕੀ ਸੈਂਪਲਾਂ ਦੀ ਰਿਪੋਰਟ ਗੈਰ-ਮਿਆਰੀ ਦੱਸੀ ਗਈ ਹੈ।ਇਹ ਰਿਪੋਰਟ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵੱਲੋਂ ਤਿਆਰ ਕੀਤੀ ਗਈ ਹੈ। ਰਿਪੋਰਟ ਹੇਠਾਂ ਦਸਤਖਤ ਬੀਜ ਪ੍ਰੀਖਣ ਅਫਸਰ, ਪੰਜਾਬ ਰਾਜ ਬੀਜ ਪ੍ਰਯੋਗਸ਼ਾਲਾ, ਪੀ.ਏ.ਯੂ ਕੈਂਪਸ ਲੁਧਿਆਣਾ ਦੇ ਹਨ।
11 ਮਈ ਨੂੰ ਲੁਧਿਆਣਾ ਦੇ ਬਰਾੜ ਸੀਡ ਸਟੋਰ 'ਤੇ ਛਾਪੇਮਾਰੀ ਹੋਈ ਸੀ। ਜਿਸ ਦੌਰਾਨ ਪੀਆਰ 128 'ਤੇ ਪੀਆਰ 129 ਬੀਜ ਬਰਾਮਦ ਹੋਏ ਸਨ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੀ ਪ੍ਰਵਾਨਗੀ ਤੋਂ ਬਿਨਾਂ ਇਹ ਬੀਜ ਵੇਚਿਆ ਜਾ ਰਿਹਾ ਸੀ। ਕਿਸਾਨਾਂ ਕੋਲੋਂ ਵਾਧੂ ਪੈਸੇ ਵਸੂਲੇ ਜਾ ਰਹੇ ਸੀ। 70 ਰੁਪਏ/ਕਿੱਲੋ ਦਾ ਬੀਜ 200 ਰੁਪਏ ਕਿੱਲੋ 'ਚ ਵੇਚਿਆ ਜਾ ਰਿਹਾ ਸੀ।
ਛਾਪੇਮਾਰੀ ਦੌਰਾਨ ਬਰਾੜ ਸੀਡ ਸਟੋਰ ਤੋਂ ਕੱਚੇ ਬਿੱਲਾਂ ਦੀਆਂ ਬੁੱਕਾਂ ਵੀ ਬਰਾਮਦ ਹੋਈਆਂ। ਇਸ ਮਾਮਲੇ 'ਚ ਦਰਜ ਐਫਆਈਆਰ 'ਚ ਲਿਖਿਆ ਹੈ ਕਿ ਪੀ ਆਰ 128 ਤੇ ਪੀਆਰ 129 ਬੀਜ ਕਰਨਾਲ ਐਗਰੀ ਸੀਡਜ਼ ਤੋਂ ਖਰੀਦੇ ਗਏ ਹਨ। ਕਰਨਾਲ ਐਗਰੀ ਸੀਡਜ਼, ਡੇਰਾ ਬਾਬਾ ਨਾਨਕ, ਜ਼ਿਲ੍ਹਾ ਗੁਰਦਸਾਪੁਰ 'ਚ ਸਥਿਤ ਹੈ। ਇਸ ਫੈਕਟਰੀ ਦਾ ਮਾਲਕ ਲਖਵਿੰਦਰ ਲੱਕੀ ਹੈ।
ਲੱਕੀ ਪੰਜਾਬ ਦੇ ਕੈਬਨਿਟ ਮੰਤਰੀ ਸੁਖਜਿੰਦਰ ਰੰਧਾਵਾ ਦਾ ਕਰੀਬੀ ਦੱਸਿਆ ਜਾ ਰਿਹਾ ਹੈ। ਕੈਪਟਨ ਸਰਕਾਰ ਨੇ ਇਸ ਮਾਮਲੇ ਦੀ ਬਰੀਕੀ ਨਾਲ ਜਾਂਚ ਲਈ SIT ਬਣਾ ਦਿੱਤੀ ਹੈ ਪਰ ਅਕਾਲੀ ਦਲ CBI ਜਾਂਚ ਦੀ ਮੰਗ ਕਰ ਰਿਹਾ ਹੈ। ਹਰਸਿਮਰਤ ਕੌਰ ਬਾਦਲ ਨੇ ਕੇਂਦਰੀ ਖੇਤੀਬਾੜੀ ਮੰਤਰੀ ਨੂੰ CBI ਜਾਂਚ ਕਰਵਾਉਣ ਲਈ ਚਿੱਠੀ ਵੀ ਲਿਖੀ ਹੈ।
ਇਹ ਵੀ ਪੜ੍ਹੋ: ਕੋਰੋਨਾਵਾਇਰਸ ਨਾਲ ਲੜਾਈ ਲਈ ਪੰਜਾਬ ਸਰਕਾਰ ਵੱਲੋਂ ਨਵੇਂ ਹੁਕਮ
ਲੌਕਡਾਊਨ ਵਧਾਉਣ ਦੀ ਤਿਆਰੀ! ਅਮਿਤ ਸ਼ਾਹ ਵੱਲੋਂ ਮੁੱਖ ਮੰਤਰੀਆਂ ਨਾਲ ਚਰਚਾ
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ