ਇਸ ਲਈ ਉਹ 2022 ਦੀਆਂ ਵਿਧਾਨ ਸਭਾ ਚੋਣਾਂ ਵੀ ਜ਼ਰੂਰ ਲੜਨਗੇ। ਜਦੋਂ ਪੱਤਰਕਾਰਾਂ ਨੇ ਅਗਲੇ ਸਿਆਸੀ ਸਫਰ ਬਾਰੇ ਪੁੱਛਿਆ ਤਾਂ ਕੈਪਟਨ ਨੇ ਬੜ੍ਹਕ ਮਾਰ ਕੇ ਕਿਹਾ ਕਿ ਉਹ ਅਜੇ ਬਜ਼ੁਰਗ ਨਹੀਂ ਹੋਏ।
ਕੈਪਟਨ ਨੇ ਸ਼ਰੇਆਮ ਕਬੂਲਿਆ, 'ਅਬੀ ਤੋਂ ਮੈਂ ਜਵਾਨ ਹੂੰ'
ਏਬੀਪੀ ਸਾਂਝਾ | 16 Mar 2020 04:13 PM (IST)
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਮੀਡੀਆ ਸਾਹਮਣੇ ਸ਼ਰੇਆਮ ਕਬੂਲਿਆ ਹੈ ਕਿ ਅਜੇ ਉਹ ਜਵਾਨ ਹਨ। ਇਸ ਲਈ ਉਹ 2022 ਦੀਆਂ ਵਿਧਾਨ ਸਭਾ ਚੋਣਾਂ ਵੀ ਜ਼ਰੂਰ ਲੜਨਗੇ।
ਚੰਡੀਗੜ੍ਹ: ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਮੀਡੀਆ ਸਾਹਮਣੇ ਸ਼ਰੇਆਮ ਕਬੂਲਿਆ ਹੈ ਕਿ ਅਜੇ ਉਹ ਜਵਾਨ ਹਨ। ਇਸ ਦੇ ਨਾਲ ਹੀ ਦੱਸ ਦਈਏ ਕਿ ਕੈਪਟਨ ਨੇ ਪਿਛਲੀਆਂ ਵਿਧਾਨ ਸਭਾ ਚੋਣਾਂ ਦੌਰਾਨ ਕਿਹਾ ਸੀ ਕਿ 2017 ਦੀਆਂ ਚੋਣਾਂ ਉਨ੍ਹਾਂ ਦੀਆਂ ਆਖਰੀ ਚੋਣਾਂ ਹਨ। ਇਸ ਤੋਂ ਬਾਅਦ ਲੋਕਾਂ ਨੂੰ ਲੱਗਿਆ ਸੀ ਕਿ ਸ਼ਾਇਦ ਹੁਣ ਕੈਪਟਨ ਚੋਣਾਂ ‘ਚ ਖੜ੍ਹੇ ਨਹੀਂ ਹੋਣਗੇ। ਹਾਲ ਹੀ ‘ਚ ਉਨ੍ਹਾਂ ਨੇ ਐਲਾਨ ਕਰਕੇ ਸਾਬਤ ਕਰ ਦਿੱਤਾ ਹੈ ਕਿ ਉਨ੍ਹਾਂ ਦਾ ਸਿਆਸੀ ਸਫਰ ਅਜੇ ਬਾਕੀ ਹੈ।