ਬਠਿੰਡਾ: ਆਮ ਆਦਮੀ ਪਾਰਟੀ ਦੇ ਪ੍ਰਧਾਨ ਭਗਵੰਤ ਮਾਨ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਕੁੰਭਕਰਨ ਕਿਹਾ ਹੈ। ਬਠਿੰਡਾ ਵਿਖੇ ਪ੍ਰੈੱਸ ਕਾਨਫਰੰਸ ਦੌਰਾਨ ਭਗਵੰਤ ਮਾਨ ਨੇ ਨਿਸ਼ਾਨਾ ਸਾਧਦੇ ਹੋਏ ਕਿਹਾ ਮਹਾਰਾਜਾ ਕੁੰਭਕਰਨ ਹੈ। ਦਿੱਲੀ ਦੇ ਮੁੱਖ ਮੰਤਰੀ ਨੂੰ ਕੈਪਟਨ ਅਮਰਿੰਦਰ ਸਿੰਘ ਨੇ ਦੇਸ਼ਧ੍ਰੋਹੀ ਕਿਹਾ ਹੈ, ਜਦਕਿ ਖੁਦ ਕੈਪਟਨ ਦੇਸ਼ਧ੍ਰੋਹੀ ਹਨ ਜਿਨ੍ਹਾਂ ਪਾਕਿਸਤਾਨ ਤੋਂ ਮਹਿਮਾਨ ਅਰੂਸਾ ਆਲਮ ਨੂੰ ਘਰ ਬਿਠਾ ਰੱਖਿਆ ਹੈ। ਦੇਸ਼ਧ੍ਰੋਹੀ ਖੁਦ ਕੈਪਟਨ ਨੇ ਆਪਣੇ ਘਰ ਰੱਖਿਆ ਹੋਇਆ ਹੈ। ਅਰੂਸਾ ਆਲਮ ਵਾਲਾ ਇਹ ਮਾਮਲਾ ਹੁਣ ਨਿੱਜੀ ਨਹੀਂ ਰਿਹਾ।
ਲੱਦਾਖ 'ਚ ਤਣਾਅ ਵਿਚਕਾਰ ਚੀਨ ਨੇ ਅਰੁਣਾਚਲ ਪ੍ਰਦੇਸ਼ ਨੂੰ ਆਪਣਾ ਦੱਸਿਆ, ਲਾਪਤਾ 5 ਭਾਰਤੀਆਂ ਨੂੰ ਲੈ ਕੇ ਕਹੀ ਇਹ ਗੱਲ
ਮਾਨ ਨੇ ਕਿਹਾ ਹੁਣ ਤਾਂ ਲੋਕ ਮੰਗ ਪੱਤਰ ਵੀ ਅਰੂਸਾ ਆਲਮ ਦੇ ਨਾਮ 'ਤੇ ਦੇਣ ਲੱਗੇ ਸੋਚਦੇ ਹਨ ਕਿ ਪਤਾ ਉਸ ਦੀ ਹੀ ਸੁਣ ਲਈ ਜਾਵੇ। ਭਗਵੰਤ ਮਾਨ ਨੇ ਕਿਹਾ ਕਿ ਕੁੰਭਕਰਨ ਸਾਹਿਬ ਤੋਂ ਉਨ੍ਹਾਂ ਦੀ ਮੰਗ ਹੈ ਕਿ ਉਹ ਪੰਜਾਬ ਦੀਆਂ ਮੰਗਾਂ ਵੱਲ ਧਿਆਨ ਦੇਣ, ਜੋ ਹੁਣ ਮਸਾਂ ਹੀ ਜਾਗੇ ਹਨ, ਕੀ ਪਤਾ ਤੁਸੀਂ ਕਦੋਂ ਸੌਂ ਜਾਓ। ਭਗਵੰਤ ਮਾਨ ਨੇ ਕਿਹਾ ਕਿ ਨਾਈਟ ਕਰਫਿਊ ਤਾਂ ਲਾਇਆ ਹੈ ਕਿਉਂਕਿ ਇਨ੍ਹਾਂ ਦੇ ਇਲੀਗਲ ਕੰਮ ਚੱਲਦੇ ਹਨ। ਸ਼ਰਾਬ ਢੋਂਦੇ ਹਨ, ਰੇਤ ਮਾਈਨਿੰਗ ਹੁੰਦੀ ਹੈ, ਰਾਤ ਨੂੰ ਟਿੱਪਰ ਚੱਲਦੇ ਹਨ ਤੇ ਰਾਤ ਨੂੰ ਜੇਸੀਬੀ ਮਸ਼ੀਨਾਂ ਚੱਲਦੀਆਂ ਹਨ ਤਾਂ ਕਰਕੇ ਉੱਥੇ ਜਾ ਕੇ ਕੋਈ ਪੱਤਰਕਾਰ ਵੀਡੀਓ ਨਾ ਬਣਾ ਲਵੇ ਤਾਂ ਕਰਫਿਊ ਲਾਇਆ ਹੋਇਆ ਹੈ।
ਬਾਦਲਾਂ ਤੇ ਕੈਪਟਨ ਦੇ ਘਰ ਬਾਹਰ ਕਿਸਾਨ ਯੂਨੀਅਨ ਲਾਵੇਗੀ ਧਰਨਾ
ਪੰਜਾਬ ਵਿੱਚ ਆਏ ਦਿਨ ਲਾਅ ਐਂਡ ਆਰਡਰ ਦੀ ਸਥਿਤੀ ਖਰਾਬ ਦੇ ਸਵਾਲ 'ਤੇ ਬੋਲਦੇ ਕਿਹਾ ਕਿ ਇਹ ਤਾਂ ਸ਼ੁਰੂ ਤੋਂ ਹੀ ਹੈ ਕਿਉਂਕਿ ਹੋਮ ਮਨਿਸਟਰ ਘਰ ਤੋਂ ਬਾਹਰ ਨਹੀਂ ਨਿਕਲਦੇ। ਜੋ ਮੰਤਰੀ ਜਾਂ ਵਿਧਾਇਕ ਹਨ ਉਹ ਐਸਐਸਪੀ ਵਰਗੇ ਅਫਸਰਾਂ ਦੀ ਬੇਇਜ਼ਤੀ ਕਰਦੇ ਹਨ। ਫੋਨ ਰਾਹੀਂ ਗਾਲਾਂ ਕੱਢਦੇ ਹਨ।
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ
ਕੁੰਭਕਰਨ ਹੈ ਕੈਪਟਨ ਅਮਰਿੰਦਰ, ਭਗਵੰਤ ਮਾਨ ਨੇ ਦੱਸਿਆ ਕਿਉਂ ਲਾਇਆ ਮੁੱਖ ਮੰਤਰੀ ਨੇ ਨਾਈਟ ਕਰਫਿਊ
ਏਬੀਪੀ ਸਾਂਝਾ
Updated at:
07 Sep 2020 05:36 PM (IST)
ਆਮ ਆਦਮੀ ਪਾਰਟੀ ਦੇ ਪ੍ਰਧਾਨ ਭਗਵੰਤ ਮਾਨ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਕੁੰਭਕਰਨ ਕਿਹਾ ਹੈ। ਬਠਿੰਡਾ ਵਿਖੇ ਪ੍ਰੈੱਸ ਕਾਨਫਰੰਸ ਦੌਰਾਨ ਭਗਵੰਤ ਮਾਨ ਨੇ ਨਿਸ਼ਾਨਾ ਸਾਧਦੇ ਹੋਏ ਕਿਹਾ ਮਹਾਰਾਜਾ ਕੁੰਭਕਰਨ ਹੈ।
- - - - - - - - - Advertisement - - - - - - - - -