ਕੈਪਟਨ ਨੇ ਕਿਹਾ ਕਿ ਇਸ ਬਕਾਇਆ ਰਾਸ਼ੀ ਜਾਰੀ ਕਰਨ ਨਾਲ ਪੰਜਾਬ ਨੂੰ ਵੱਡੀ ਰਾਹਤ ਮਿਲੇਗੀ। ਉਨ੍ਹਾਂ ਕਿਹਾ ਕਿ ਮੁਆਵਜ਼ੇ ਦੇ 6752.83 ਕਰੋੜ ਰੁਪਏ ਦਾ ਬਕਾਇਆ ਜਾਰੀ ਕਰਨਾ ਇਸ ਸੰਕਟ ਦੇ ਪ੍ਰਭਾਵ ਨੂੰ ਘਟਾਉਣ ਦੇ ਨਾਲ-ਨਾਲ ਗਰੀਬਾਂ ਤੇ ਜ਼ਰੂਰਤਮੰਦਾਂ ਨੂੰ ਕੁਝ ਰਾਹਤ ਦੇਣ ‘ਚ ਪੰਜਾਬ ਸਰਕਾਰ ਲਈ ਸਹਾਇਕ ਹੋਵੇਗਾ।
ਕੈਪਟਨ ਨੇ ਪੀਐਮ ਮੋਦੀ ਨੂੰ ਪੰਜਾਬ ‘ਚ ਕੰਪਨੀਆਂ ਨੂੰ ਆਪਣੇ ਕਾਰਪੋਰੇਟਿਵ ਸਮਾਜਿਕ ਜ਼ਿੰਮੇਵਾਰੀ ਦੇ ਫੰਡ ਵਰਤਣ ਦੀ ਇਜਾਜ਼ਤ ਦੇਣ ਦੀ ਅਪੀਲ ਕੀਤੀ ਹੈ। ਇਸ ਨਾਲ ਸਰਕਾਰ ਵਲੋਂ ਕੋਵਿਡ-19 ਦੇ ਵਿਰੁੱਧ ਕੀਤੇ ਜਾ ਰਹੇ ਯਤਨਾਂ ਨੂੰ ਹੋਰ ਬਲ ਮਿਲ ਸਕੇ। ਕੈਪਟਨ ਨੇ ਪੱਤਰ ‘ਚ ਕਿਹਾ ਕਿ ਰਾਸ਼ਠਰੀ ਹਿੱਤ ‘ਚ ਕੰਪਨੀ ਐਕਟ-2013 ‘ਚ ਸੀਐਸਆਰ ਦੀ ਸੂਚੀ ‘ਚ ਮੁੱਖ ਮੰਤਰੀ ਰਾਹਤ ਕੋਸ਼ ਨੂੰ ਸ਼ਾਮਲ ਕਰਨ ਲਈ ਕਾਰਪੋਰੇਟਿਵ ਮਾਮਲਿਆਂ ਸਬੰਧੀ ਮੰਤਰਾਲੇ ਨੂੰ ਨਿਰਦੇਸ਼ ਦੇਣ।
ਇਹ ਵੀ ਪੜ੍ਹੋ :