ਚੰਡੀਗੜ੍ਹ: ਕੋਰੋਨਾਵਾਇਰਸ ਨਾਲ ਸਾਰੇ ਵਿਸ਼ਵ ‘ਚ ਇਸ ਸਮੇਂ ਦਹਿਸ਼ਤ ਵਾਲਾ ਮਾਹੌਲ ਬਣਿਆ ਹੋਇਆ ਹੈ। ਦੇਸ਼ ਦੀ ਮੋਦੀ ਸਰਕਾਰ ਨੇ ਪੂਰੇ ਭਾਰਤ ਅੰਦਰ 21 ਦਿਨਾਂ ਦਾ ਲੋਕਡਾਊਨ ਲਾਉਣ ਦਾ ਫ਼ੈਸਲਾ ਲਿਆ ਹੈ ਜਿਸ ਤੋਂ ਬਾਅਦ ਲੋਕ ਜਿੱਥੇ ਸਨ ਉਥੇ ਹੀ ਫ਼ਸ ਗਏ ਹਨ।


ਸ੍ਰੀ ਨਾਂਦੇੜ ਸਾਹਿਬ ਦੇ ਦਰਸ਼ਨਾਂ ਨੂੰ ਗਏ ਕਰੀਬ ਦੋ ਹਜ਼ਾਰ ਸ਼ਰਧਾਲੂ ਲੋਕਡਾਊਨ ਦੇ ਫ਼ੈਸਲੇ ਮਗਰੋਂ ਉਥੇ ਹੀ ਫ਼ਸ ਗਏ ਹਨ ਕਿਉਂਕਿ ਦੇਸ਼ ਅੰਦਰ ਕੋਰੋਨਾਵਾਇਰਸ ਦਾ ਵੱਡਾ ਅਸਰ ਇਸ ਇਲਾਕੇ ਵਿੱਚ ਵੀ ਵੇਖਣ ਨੂੰ ਮਿਲ ਰਿਹਾ ਹੈ। ਇਸ ਲਈ ਨਾਂਦੇੜ ਸਾਹਿਬ ਗਏ ਸ਼ਰਧਾਲੂਆਂ ਦੀ ਚਿੰਤਾ ਵਧ ਗਈ ਹੈ।


ਕੈਪਟਨ ਅਮਰਿੰਦਰ ਸਿੰਘ ਨੇ ਮਹਾਰਾਸ਼ਟਰ ਦੀ ਸਰਕਾਰ ਤੋਂ ਫ਼ਸੇ ਹੋਏ ਸ਼ਰਧਾਲੂਆਂ ਦੀ ਇਮਦਾਦ ਲਈ ਫ਼ੌਰੀ ਪ੍ਰਬੰਧ ਕਰਨ ਦੀ ਮੰਗ ਕੀਤੀ ਹੈ। ਇਸ ਦੇ ਨਾਲ ਹੀ ਉਨ੍ਹਾਂ ਨੂੰ ਵਾਪਸ ਪੰਜਾਬ ਭੇਜਣ ਦੀ ਵੀ ਅਪੀਲ ਕੀਤੀ ਹੈ।


ਕੈਪਟਨ ਵੱਲੋਂ ਟਵੀਟ ਰਾਹੀਂ ਕੀਤੀ ਇਸ ਅਪੀਲ ਦਾ ਜਵਾਬ ਵੀ ਮਹਾਰਾਸ਼ਟਰ ਦੀ ਸਰਕਾਰ ਨੇ ਟਵੀਟ ਵਿੱਚ ਦਿੱਤਾ ਹੈ। ਇਸ ਔਖੇ ਸਮੇਂ ਵਿੱਚ ਫ਼ਸੀਆਂ ਸੰਗਤਾਂ ਲਈ ਰਾਹਤ ਕਾਰਜ ਦਾ ਭਰੋਸਾ ਦਵਾਇਆ ਗਿਆ ਹੈ।