ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਨਵਜੋਤ ਸਿੱਧੂ ਨੂੰ ਲੰਚ 'ਤੇ ਬੁਲਾਉਣ ਨੂੰ ਲੈ ਕੇ ਕਈ ਤਰ੍ਹਾਂ ਦੀ ਅਟਕਲਾਂ ਲਗਾਈਆਂ ਜਾ ਰਹੀਆਂ ਹਨ। ਇਹ ਵੀ ਕਿਹਾ ਜਾ ਰਿਹਾ ਹੈ ਕਿ ਨਵਜੋਤ ਸਿੱਧੂ ਨੂੰ ਦੋਬਾਰਾ ਕੈਬਨਿਟ 'ਚ ਸ਼ਾਮਿਲ ਕੀਤਾ ਜਾ ਸਕਦਾ ਹੈ ਤੇ ਕੋਈ ਅਹਿਮ ਅਹੁਦਾ ਦਿੱਤਾ ਜਾ ਸਕਦਾ ਹੈ। ਅੱਜ ਕੈਪਟਨ ਨੇ ਇਨ੍ਹਾਂ ਸਾਰੀਆਂ ਅਟਕਲਾਂ ਨੂੰ ਖਾਰਿਜ ਕੀਤਾ ਹੈ।


ਹਰਿਆਣਾ ਦੇ ਮੁੱਖ ਮੰਤਰੀ ਵਲੋਂ ਮੋੜਵਾਂ ਜਵਾਬ ਮਿਲਣ 'ਤੇ ਭੜਕੇ ਕੈਪਟਨ, ਖੜ੍ਹੇ ਕੀਤੇ ਸਵਾਲ

ਕੈਪਟਨ ਨੇ ਉਮੀਦ ਜਤਾਈ ਹੈ ਕਿ ਉਹ ਅਤੇ ਨਵਜੋਤ ਸਿੰਘ ਸਿੱਧੂ ਕੱਲ੍ਹ ਦੀ ਤਰ੍ਹਾਂ ਸੁਹਿਰਦ ਮੁਲਾਕਾਤਾਂ ਕਰਦੇ ਰਹਿਣਗੇ, ਜਿਥੇ ਉਨ੍ਹਾਂ ਨੇ ਕ੍ਰਿਕਟ ਬਾਰੇ ਤੇ ਹੋਰ ਬਹੁਤ ਸਾਰਿਆਂ ਮੁੱਦਿਆਂ 'ਤੇ ਗੱਲ-ਬਾਤ ਕੀਤੀ। ਇਕ ਘੰਟੇ ਦੀ ਦੁਪਹਿਰ ਦੀ ਬੈਠਕ ਦੌਰਾਨ ਦੋਵੇਂ ਚੰਗੇ ਮੂਡ 'ਚ ਸੀ। ਕੈਪਟਨ ਅਮਰਿੰਦਰ ਨੇ ਕਿਹਾ, “ਮੈਂ ਮੁਲਾਕਾਤ ਤੋਂ ਸੰਤੁਸ਼ਟ ਹਾਂ ਅਤੇ ਖੁਸ਼ ਹਾਂ, ਅਤੇ ਸਿੱਧੂ ਦਾ ਵਿਹਾਰ ਵੀ ਇਸੇ ਤਰ੍ਹਾਂ ਚੰਗਾ ਸੀ।”

ਹਰਿਆਣਾ ਸਰਕਾਰ ਨੇ ਮੁੜ ਦੁਹਰਾਇਆ ਇਤਿਹਾਸ, ਸੁਖਬੀਰ ਬਾਦਲ ਨੇ ਕਿਹਾ ਕੀ ਪੰਜਾਬ ਦੇਸ਼ ਦਾ ਹਿੱਸਾ ਨਹੀਂ?

ਦੋਵਾਂ ਵਿਚਾਲੇ ਗੰਭੀਰ ਵਿਚਾਰ ਵਟਾਂਦਰੇ ਦੀਆਂ ਮੀਡੀਆ ਅਟਕਲਾਂ ਨੂੰ ਖਾਰਜ ਕਰਦਿਆਂ ਮੁੱਖ ਮੰਤਰੀ ਨੇ ਇਸ ਗੱਲ ਦੇ ਉਲਟ ਜਵਾਬ ਦਿੱਤਾ ਕਿ, "ਅਸੀਂ ਪੰਜਾਬ ਜਾਂ ਭਾਰਤ ਜਾਂ ਦੁਨੀਆ ਲਈ ਕੋਈ ਯੋਜਨਾ ਨਹੀਂ ਬਣਾਈ।" ਕੈਪਟਨ ਨੇ ਕਿਹਾ, '' ਸਾਡੀ ਸਿਰਫ ਕੁਝ ਸਧਾਰਣ ਗੱਲਬਾਤ ਹੋਈ ਸੀ, ਜਿਸ ਦੌਰਾਨ ਸਿੱਧੂ ਨੇ ਆਪਣੇ ਬਹੁਤ ਸਾਰੇ ਕ੍ਰਿਕਟ ਤਜ਼ਰਬੇ ਸਾਂਝੇ ਕੀਤੇ।"